ਭਾਰਤ ਖ਼ਿਲਾਫ਼ ਇੱਕ ਰੋਜ਼ਾ ਅਤੇ ਟੀ-20 ਲੜੀਆਂ ’ਚੋਂ ਰੱਸਲ ਤੇ ਬਰਾਵੋ ਬਾਹਰ

ਸੇਂਟ ਜੋਨਸ (ਐਂਟੀਗਾ), 29 ਨਵੰਬਰ ਵੈਸਟ ਇੰਡੀਜ਼ ਨੇ ਅਗਲੇ ਮਹੀਨੇ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋਣ ਵਾਲੀਆਂ ਇੱਕ ਰੋਜ਼ਾ ਅਤੇ ਟੀ-20 ਲੜੀਆਂ ਲਈ ਮਾਹਿਰ ਹਰਫ਼ਨਮੌਲਾ ਆਂਦਰੇ ਰੱਸਲ ਅਤੇ ਡਵੈਨ ਬਰਾਵੋ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ। ਸੀਨੀਅਰ ਖਿਡਾਰੀ ਕੀਰੋਨ ਪੋਲਾਰਡ ਇੱਕ ਰੋਜ਼ਾ ਅਤੇ ਟੀ-20 ਵਿੱਚ ਉਪ ਕਪਤਾਨ ਹੋਣਗੇ, ਜਦਕਿ ਸ਼ਾਈ ਹੋਪ ਇੱਕ ਰੋਜ਼ਾ ਵਿੱਚ ਇਹ ਭੂਮਿਕਾ ਨਿਭਾਏਗਾ। ਹਾਲ ਹੀ ਵਿੱਚ ਖ਼ਤਮ ਹੋਈ ਆਬੂਧਾਬੀ ਟੀ-10 ਲੀਗ ਵਿੱਚ ਛੇ ਮੈਚ ਖੇਡਣ ਵਾਲੇ ਰੱਸਲ ਨੂੰ ਫਿੱਟ ਹੋਣ ਦੇ ਬਾਵਜੂਦ ਟੀਮ ਵਿੱਚ ਥਾਂ ਨਹੀਂ ਮਿਲੀ, ਜਦਕਿ ਕੌਮਾਂਤਰੀ ਪੱਧਰ ’ਤੇ ਵਾਪਸੀ ਦਾ ਸੰਕੇਤ ਦੇਣ ਵਾਲੇ ਬਰਾਵੋ ਦੇ ਨਾਮ ਨੂੰ ਵੀ ਨਹੀਂ ਵਿਚਾਰਿਆ ਗਿਆ। ਸਟਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਦੌੜ ਵਿੱਚ ਸੀ, ਪਰ ਉਸ ਨੇ ਆਰਾਮ ਲੈਣ ਦਾ ਫ਼ੈਸਲਾ ਕੀਤਾ। ਵੈਸਟ ਇੰਡੀਜ਼ ਟੀਮ ਨੇ ਅਫ਼ਗਾਨਿਸਤਾਨ ਖ਼ਿਲਾਫ਼ ਇੱਕ ਰੋਜ਼ਾ ਲੜੀ ਜਿੱਤੀ ਸੀ, ਪਰ ਟੀਮ ਟੀ-20 ਕੌਮਾਂਤਰੀ ਲੜੀ ਗੁਆ ਬੈਠੀ। ਚੋਣਕਾਰਾਂ ਨੇ ਉਨ੍ਹਾਂ ਖਿਡਾਰੀਆਂ ’ਤੇ ਭਰੋਸਾ ਪ੍ਰਗਟਾਇਆ ਜੋ ਲਖਨਊ ਵਿੱਚ ਖੇਡੇ ਸਨ। ਮੌਜੂਦਾ ਆਈਸੀਸੀ ਵਿਸ਼ਵ ਟੀ-20 ਚੈਂਪੀਅਨ ਵੈਸਟ ਇੰਡੀਜ਼ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਨਾਲ ਦੌਰੇ ਦੀ ਸ਼ੁਰੂਆਤ ਕਰੇਗੀ। ਇਸ ਦਾ ਪਹਿਲਾ ਮੈਚ ਛੇ ਦਸੰਬਰ ਨੂੰ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ। ਇਸ ਮਗਰੋਂ ਦੂਜਾ ਟੀ-20 ਅੱਠ ਦਸੰਬਰ ਨੂੰ ਤਿਰੂਵਨੰਤਪੁਰਮ ਵਿੱਚ, ਜਦਕਿ ਤੀਜਾ ਮੈਚ ਮੁੰਬਈ ਵਿੱਚ 11 ਦਸੰਬਰ ਨੂੰ ਹੋਵੇਗਾ। ਇਸ ਮਗਰੋਂ ਦੋਵੇਂ ਟੀਮਾਂ ਇੱਕ ਰੋਜ਼ਾ ਲੜੀ ਖੇਡਣਗੀਆਂ, ਜਿਨ੍ਹਾਂ ਦੇ ਮੈਚ 15 ਦਸੰਬਰ ਨੂੰ (ਚੇਨੱਈ), 18 ਦਸੰਬਰ ਨੂੰ (ਵਿਸ਼ਾਖਾਪਟਨਮ) ਅਤੇ 22 ਦਸੰਬਰ ਨੂੰ (ਕਟਕ) ਖੇਡੇ ਜਾਣਗੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All