ਭਾਰਤ ਉਪਰ ਟਿੱਡੀ ਦਲ ਦੇ ਹਮਲੇ ਦਾ ਖਤਰਾ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 22 ਮਈ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਏਜੰਸੀ ਦੇ ਉੱਚ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਖੁਰਾਕ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲਾ ਮਾਰੂਥਲੀ ਟਿੱਡੀਆਂ ਦਾ ਦਲ ਅਗਲੇ ਮਹੀਨੇ ਪੂਰਬੀ ਅਫਰੀਕਾ ਤੋਂ ਭਾਰਤ ਅਤੇ ਪਾਕਿਸਤਾਨ ’ਤੇ ਹਮਲਾ ਕਰ ਸਕਦਾ ਹੈ। ਉਨ੍ਹਾਂ ਦੇ ਨਾਲ ਹੋਰ ਕੀੜੇ-ਮਕੌੜਿਆਂ ਦੇ ਝੁੰਡ ਵੀ ਆ ਸਕਦੇ ਹਨ। ਮਾਰੂਥਲ ਦੇ ਟਿੱਡੀਆਂ ਨੂੰ ਦੁਨੀਆ ਦਾ ਸਭ ਤੋਂ ਤਬਾਹਕੁੰਨ ਕੀਟ ਮੰਨਿਆ ਜਾਂਦਾ ਹੈ ਅਤੇ ਇੱਕ ਵਰਗ ਕਿਲੋਮੀਟਰ ਵਿੱਚ ਫੈਲੇ ਝੁੰਡ ਵਿੱਚ ਅੱਠ ਕਰੋੜ ਟਿੱਡੀਆਂ ਹੋ ਸਕਦੀਆਂ ਹਨ।ਖੁਰਾਕ ਤੇ ਖੇਤੀਬਾੜੀ ਸੰਗਝਲ (ਐਫਏਓ) ਦੇ ਸੀਨੀਅਰ ਸਥਾਨਕ ਭਵਿੱਖਬਾਣੀ ਅਧਿਕਾਰੀ ਕੀਥ ਕ੍ਰੈਸਮੈਨ ਨੇ ਕਿਹਾ, "ਹਰ ਕੋਈ ਜਾਣਦਾ ਹੈ ਕਿ ਅਸੀਂ ਦਹਾਕਿਆਂ ਵਿੱਚ ਮਾਰੂਥਲੀ ਟਿੱਡੀਆਂ ਦੇ ਸਭ ਤੋਂ ਖਤਰਨਾਕ ਹਮਲੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ।" ਉਹ ਪੂਰਬੀ ਅਫਰੀਕਾ ਵਿੱਚ ਹਨ ਜਿਥੇ ਉਨ੍ਹਾਂ ਨੇ ਖੁਰਾਕ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਕਾਰਨ ਹੁਣ ਉਹ ਹੁਣ ਅਗਲੇ ਮਹੀਨੇ ਜਾਂ ਉਸ ਤੋਂ ਬਾਅਦ ਹੋਰ ਖੇਤਰਾਂ ਵਿੱਚ ਫੈਲ ਜਾਣਗੀਆਂ ਤੇ ਪੱਛਮੀ ਅਫਰੀਕਾ ਵੱਲ ਵਧਣਗੀਆਂ।’’ ਉਨ੍ਹਾਂ ਦੱਸਿਆ ਕਿ ਉਹ ਹਿੰਦ ਮਹਾਂਸਾਗਰ ਨੂੰ ਪਾਰ ਕਰਕੇ ਭਾਰਤ ਅਤੇ ਪਾਕਿਸਤਾਨ ਜਾਣਗੀਆਂ। ਟਿੱਡੀਆਂ ਦਾ ਹਮਲਾ ਇਸ ਸਮੇਂ ਕੀਨੀਆ, ਸੋਮਾਲੀਆ, ਇਥੋਪੀਆ, ਦੱਖਣੀ ਈਰਾਨ ਅਤੇ ਪਾਕਿਸਤਾਨ ਅਤੇ ਜੂਨ ਵਿੱਚ ਇਹ ਕੀਨੀਆ ਤੋਂ ਇਥੋਪੀਆ ਦੇ ਨਾਲ ਨਾਲ ਸੁਡਾਨ ਅਤੇ ਪੱਛਮੀ ਅਫਰੀਕਾ ਤੱਕ ਫੈਲ ਜਾਣਗੀਆਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਮੁਲਕ ਵਿੱਚ ਕਰੋਨਾ ਦੇ ਰਿਕਾਰਡ 9,851 ਨਵੇਂ ਮਾਮਲੇ ਆਏ ਸਾਹਮਣੇ

ਪੀੜਤਾਂ ਦੀ ਕੁਲ ਗਿਣਤੀ 2,26,770 ਹੋਈ, 6348 ਦੀ ਜਾ ਚੁੱਕੀ ਹੈ ਜਾਨ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਘੱਲੂਘਾਰਾ ਦਿਵਸ : ਪੁਲੀਸ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਖਤ ਸੁਰਖਿਆ ਪ੍ਰਬੰਧ

ਪੁਲੀਸ ਨੇ ਫਲੈਗ ਮਾਰਚ ਕੀਤਾ, ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਕਾਰਕੁਨਾ...

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਸਿਹਤ ਵਿਭਾਗ ਦੀ ਟੀਮ ਨੇ ਇੰਦਰਾਣੀ ਹਸਪਤਾਲ ’ਤੇ ਮਾਰਿਆ ਛਾਪਾ

ਲਿੰਗ ਜਾਂਚ ਕਰਨ ਦੀ ਮਿਲੀ ਸੀ ਸ਼ਿਕਾਇਤ

ਸ਼ਹਿਰ

View All