ਭਾਰਤੀ ਸਾਹਿਤ ਦੇ ਨਿਰਮਾਤਾ-ਤਾਰਾ ਸਿੰਘ

ਭਾਰਤੀ ਸਾਹਿਤ ਦੇ ਨਿਰਮਾਤਾ-ਤਾਰਾ ਸਿੰਘ

ਤਾਰਾ ਸਿੰਘ (1929-1993) ਪੰਜਾਬੀ ਸਾਹਿਤ ਵਿੱਚ ਇਕ ਵੱਖਰੀ ਦਿੱਖ ਵਾਲਾ ਕਵੀ ਹੈ। ਉਹ ਨਾ ਸਿਰਫ ਚੰਗਾ ਕਵੀ ਤੇ ਵਾਰਤਾਕਾਰ ਸੀ ਬਲਕਿ ਬਹੁ-ਪਾਸਾਰੀ ਤੇ ਪ੍ਰਤਿਭਾਵਾਨ ਸ਼ਖਸੀਅਤ ਦਾ ਮਾਲਕ ਵੀ ਸੀ। ਉਹ ਆਪਣੇ ਲੇਖਕ ਦੋਸਤਾਂ ਤੇ ਮਿੱਤਰਾਂ ਵਿੱਚ ਬੜਾ ਪ੍ਰਸਿੱਧ ਸੀ। ਪੰਜਾਬੀ ਆਲੋਚਕਾਂ ਤੇ ਸਾਹਿਤ ਪਾਰਖੂਆਂ ਤੇ ਪਾਠਕਾਂ ਦਾ ਚਹੇਤਾ ਸੀ। ਲਗਪਗ ਅੱਧੀ ਸਦੀ ਉਹ ਪੰਜਾਬੀ ਸਾਹਿਤ ਦੇ ਦ੍ਰਿਸ਼ਪਟ ਉਤੇ ਛਾਇਆ ਰਿਹਾ। ਉਹ ਆਪਣੇ ਸਮਕਾਲੀਆਂ   ਵਿੱਚ ਏਨਾ ਚਰਚਿਤ ਸੀ ਕੀ ਕਈ ਵਾਰ ਉਹ ਅੱਜ ਵੀ ਚਰਚਾ ਦਾ ਵਿਸ਼ਾ ਰਹਿੰਦਾ ਹੈ। ਉਸ ਦੇ ਚਾਹੁਣ ਵਾਲੇ ਅਜੇ ਵੀ ਉਸ ਨੂੰ ਉਸ ਦੀ ਕਵਿਤਾ, ਵਾਰਤਕ ਤੇ ਲਤੀਫਿਆਂ ਕਾਰਨ ਯਾਦ ਕਰਦੇ ਹਨ। ਤਾਰਾ ਸਿੰਘ ਲਗਾਤਾਰ ਨਵੀਂ ਕਵਿਤਾ ਤੇ ਕਾਵਿਕਤਾ ਦੀ ਤਲਾਸ਼ ਵਿੱਚ ਸੀ। ਉਸ ਦੀ ਕਵਿਤਾ ਹਰ ਤਰ੍ਹਾਂ ਦੇ ਵਾਦ-ਵਿਵਾਦ ਤੋਂ ਮੁਕਤ ਸੀ ਅਤੇ ਉਹ ਜ਼ਿੰਦਗੀ ਦੇ ਯਥਾਰਥ ਨੂੰ ਪਛਾਣਦਾ ਹੈ ਅਤੇ ਆਪਣੇ ਅਨੁਭਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਹੈ। ਕਵਿਤਾ ਦੀ ਪ੍ਰਗੀਤਕਤਾ, ਲੈਅ ਤੇ ਰਿਦਮ ਉਸ ਦੀ ਕਵਿਤਾ ਦੇ ਨਿੱਖੜਵੇਂ ਪਛਾਣ ਚਿਹਨ ਹਨ। ਸਹਿਜ ਤੇ ਸੁਹਜ ਉਸ ਦੀ ਕਵਿਤਾ ਨੂੰ ਵੱਖਰਾ ਮੁਹਾਂਦਰਾ ਬਖਸ਼ਦਾ ਹੈ। ਕਵਿਤਾ ਦਾ ਸੁਗਮ ਸੰਚਾਰ ਤੇ ਸੰਵਾਦ ਉਸ ਦੀ ਕਵਿਤਾ ਦੀ ਵਿਲੱਖਣਤਾ ਹੈ। ਇਨ੍ਹਾਂ ਗੁਣਾਂ ਕਰਕੇ ਹੀ ਉਹ ਆਪਣੇ ਪਾਠਕਾਂ ਵਿੱਚ ਸਵੀਕਾਰਿਆ ਗਿਆ ਤੇ ਪੰਜਾਬੀ ਸਾਹਿਤ ਵਿੱਚ ਚੰਗੇ ਕਵੀ ਵਜੋਂ ਸਥਾਪਤ ਹੋਇਆ। ਤਾਰਾ ਸਿੰਘ ਪੰਜਾਬੀ ਸਾਹਿਤ ਦੀ ਬਹੁ-ਆਯਾਮੀ ਤੇ ਬਹੁ-ਪਾਸਾਰਾਂ ਵਾਲੀ ਪ੍ਰਤਿਭਾਵਾਨ ਸ਼ਖਸੀਅਤ ਸੀ, ਜੋ ਕਿ ਸਦਾ ਆਪਣੇ ਪਾਠਕਾਂ ਤੇ ਦੋਸਤਾਂ ਦੇ ਚੇਤਿਆਂ ਵਿੱਚ ਵਸਦੀ ਰਹੇਗੀ। ਪੁਸਤਕ ਦਾ ਲੇਖਕ ਮਨਮੋਹਨ (1963) ਪੰਜਾਬੀ ਦਾ ਚਰਚਿਤ ਕਵੀ, ਨਾਵਲਕਾਰ, ਆਲੋਚਕ ਤੇ ਚਿੰਤਕ ਅਤੇ ਅਨੁਵਾਦਕ ਹੈ, ਉਹ ਭਾਰਤੀ ਪੁਲੀਸ ਸੇਵਾ ਵਿੱਚ ਉੱਚ ਅਧਿਕਾਰੀ ਹੈ ਅਤੇ ਅੱਜ-ਕੱਲ੍ਹ ਭਾਰਤੀ ਰਾਜਦੂਤਾਵਾਸ ਕਾਬੁਲ, ਅਫ਼ਗਾਨਿਸਤਾਨ ਵਿੱਚ ਨਿਯੁਕਤ ਹੈ। ਹੁਣ ਤੱਕ ਉਹ ਲਗਪਗ 18 ਪੁਸਤਕਾਂ ਲਿਖ ਚੁੱਕਾ ਹੈ। ਉਸ ਨੂੰ ਪੰਜਾਬੀ ਅਕਾਦਮੀ ਦਿੱਲੀ ਦਾ ਕਵਿਤਾ ਪੁਰਸਕਾਰ, ਆਲੋਚਨਾ ਪੁਰਸਕਾਰ ਅਤੇ ਵਾਰਤਕ ਪੁਰਸਕਾਰ ਮਿਲ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All