ਭਾਰਤੀ ਫੋਟੋਗਰਾਫੀ ਦਾ ਪਿਤਾਮਾ

ਆਪਣੇ ਵੱਲੋਂ ਮਾਰੇ ਗਏ ਬਾਘਾਂ ਨਾਲ ਇੱਕ ਸ਼ਿਕਾਰੀ।

ਹਿੰਦੁਸਤਾਨ ਵਿੱਚ ਫੋਟੋਗਰਾਫੀ ਦਾ ਇਤਿਹਾਸ ਕੋਈ ਬਹੁਤਾ ਲੰਬਾ ਨਹੀਂ। ਅੰਗਰੇਜ਼ਾਂ ਦੀ ਆਮਦ ਸਦਕਾ ਹੀ ਅਸੀਂ ਕਲਾ ਦੀ ਇਸ ਸਿਨਫ਼ ਨਾਲ ਰੂ-ਬ-ਰੂ ਹੋਏ। ਸੰਨ 1840 ਵਿੱਚ ਹਿੰਦੁਸਤਾਨ ਵਿੱਚ ਇਸ ਦਾ ਮੁੱਢ ਬੱਝਿਆ। ਦਰਅਸਲ, ਉਦੋਂ ਤਕ ਬ੍ਰਿਟਿਸ਼ਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜੇਕਰ ਹਿੰਦੁਸਤਾਨ ਉਪਰ ਰਾਜ ਕਰਨਾ ਹੈ ਤਾਂ ਇੱਥੋਂ ਦੇ ਇਤਿਹਾਸ, ਸਮਾਜ, ਸੱਭਿਆਚਾਰ, ਆਰਥਿਕਤਾ, ਰਾਜਨੀਤੀ ਆਦਿ ਨੂੰ ਸਮਝਣਾ ਪਵੇਗਾ। ਇਸ ਲਈ ਉਨ੍ਹਾਂ ਨੇ ਪਹਿਲੀ ਵਾਰੀ ਹਿੰਦੁਸਤਾਨ ਦੇ ਸਮਾਜ-ਸੱਭਿਆਚਾਰ ਨੂੰ ਸਮਝਣ ਵਾਸਤੇ ਫੋਟੋਗਰਾਫਰਾਂ ਦਾ ਇੱਕ ਦਸਤਾ ਇੱਥੇ ਭੇਜਿਆ। ਇਨ੍ਹਾਂ ਮੁੱਢਲੇ ਫੋਟੋਗਰਾਫਰਾਂ ਨੇ ਦੇਸ਼ ਦੇ ਵੱਖ ਵੱਖ ਖੇਤਰਾਂ ਦੀ ਪੁਰਾਤਨ ਵਿਰਾਸਤ, ਭਵਨ ਨਿਰਮਾਣ ਕਲਾ, ਮੰਦਰਾਂ, ਆਮ ਲੋਕਾਂ ਤੇ ਰਾਜਿਆਂ ਮਹਾਰਾਜਿਆਂ ਦਾ ਰਹਿਣ-ਸਹਿਣ ਅਤੇ ਇੱਥੋਂ ਦੇ ਲੈਂਡਸਕੇਪ ਨੂੰ ਕੈਮਰੇ ਵਿੱਚ ਕੈਦ ਕੀਤਾ। 1847 ਵਿੱਚ ਵਿਲੀਅਮ ਆਰਮ ਸਟੋਨ ਨੇ ਅਜੰਤਾ-ਐਲੋਰਾ ਦੀਆਂ ਗੁਫ਼ਾਵਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਦਾ ਸਰਵੇਖਣ ਕੀਤਾ ਅਤੇ ਇੱਕ ਅਹਿਮ ਕਿਤਾਬ ਛਪਵਾਈ। 1855 ਵਿੱਚ ਟੌਮਸ ਬਿਗਜ਼ ਨੂੰ ਮੁੰਬਈ ਆਰਟਿਲਰੀ ਵੱਲੋਂ ਪੁਰਾਤਨ ਇਮਾਰਤਾਂ ਦੀਆਂ ਤਸਵੀਰਾਂ ਖਿੱਚਣ ਲਈ ਨਿਯੁਕਤ ਕੀਤਾ ਗਿਆ। ਉਸ ਨੇ ਬੀਜਾਪੁਰ, ਅਹੋਲ, ਬਾਦਾਮੀ ਆਦਿ ਇਤਿਹਾਸਕ ਥਾਵਾਂ ਅਤੇ ਮੰਦਰਾਂ ਦੀਆਂ ਤਸਵੀਰਾਂ ਖਿੱਚੀਆਂ। ਮਦਰਾਸ ਵਿੱਚ ਲੀਨੌਸ ਟਰਿੱਪ ਨੂੰ ਇੱਥੋਂ ਦਾ ਅਧਿਕਾਰਕ ਫੋਟੋਗਰਾਫਰ ਨਿਯੁਕਤ ਕੀਤਾ ਗਿਆ। ਟਰਿੱਪ ਨੇ ਸਿਰੀਰੰਗਮ, ਤਿਰੂਚਿਰਾਪੱਲੀ, ਤੰਜਾਵੁਰ ਅਤੇ ਹੋਰ ਸਥਾਨਕ ਮੰਦਰਾਂ ਦੀਆਂ ਫੋਟੋਆਂ ਲਈਆਂ। 1870 ਵਿੱਚ ਭਾਰਤ ਦੇ ਪੁਰਾਤਤਵ ਸਰਵੇਖਣ ਵਿਭਾਗ ਨੇ ਜਨਰਲ ਅਲੈਗਜ਼ੈਂਡਰ ਨੂੰ ਭਾਰਤ ਦੇ ਵਿਰਾਸਤੀ ਥਾਵਾਂ ਦੀਆਂ ਫੋਟੋਆਂ ਖਿੱਚਣ ਲਈ ਨਿਯੁਕਤ ਕੀਤਾ। ਇਸ ਤੋਂ ਇਲਾਵਾ ਵਿਲੀਅਮ ਜੌਨਸਨ ਅਤੇ ਵਿਲੀਅਮ ਹੈਡਰਸਨ ਨੇ ਹਿੰਦੁਸਤਾਨ ਦੇ ਸਮੁੱਚੇ ਖੇਤਰਾਂ

ਦੱਖਣ ਵੱਲੋਂ ਦਿਖਾਈ ਦਿੰਦਾ ਸਰੂਰਨਗਰ ਮਹੱਲ।

ਵਿੱਚ ਜਾ ਕੇ ਲੋਕਾਂ ਦੀ ਜ਼ਿੰਦਗੀ ਦੇ ਬੜੇ ਹੀ ਸੰਵੇਦਨਸ਼ੀਲ ਚਿੱਤਰ ਆਪਣੇ ਕੈਮਰਿਆਂ ਵਿੱਚ ਕੈਦ ਕੀਤੇ ਜਿਨ੍ਹਾਂ ਨੂੰ ਬਾਅਦ ਵਿੱਚ ਦੋ ਜਿਲਦਾਂ ਵਾਲੀ ਪੁਸਤਕ ‘ਓਰੀਐਂਟਲ ਰੇਸਿਜ਼ ਐਂਡ ਟਰਾਈਬਜ਼’ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਕਪਤਾਨ ਮੈਡੋਜ਼ ਟੇਲਰ ਨੇ 1868 ਵਿੱਚ ਹਿੰਦੁਸਤਾਨ ਵਿੱਚ ਘੁੰਮ ਫਿਰ ਕੇ ਇੱਕ ਅਜਿਹਾ ਖ਼ਜ਼ਾਨਾ ਆਪਣੇ ਕੈਮਰੇ ਰਾਹੀਂ ਸਾਂਭਿਆ ਜਿਸ ਦੇ ਸਿੱਟੇ ਵਜੋਂ ਅੱਠ ਜਿਲਦਾਂ ਦੀ ਪੁਸਤਕ ‘ਪੀਪਲ ਆਫ ਇੰਡੀਆ’ ਦੇ ਰੂਪ ਵਿੱਚ ਸਾਹਮਣੇ ਆਈ। ਭਾਰਤ ਦੀ ਪਹਿਲੀ ਫੋਟੋਗਰਾਫੀ ਸੁਸਾਇਟੀ 1854 ਵਿੱਚ ਮੁੰਬਈ ਵਿੱਚ ਸਥਾਪਤ ਹੋਈ। ਇਸ ਤੋਂ ਬਾਅਦ 1857 ਵਿੱਚ ਬੰਗਾਲ ਅਤੇ ਮਦਰਾਸ ਵਿੱਚ ਇਸ ਦੀ ਸਥਾਪਨਾ ਹੋਈ। ਇਉਂ, ਹਿੰਦੁਸਤਾਨ ਵਿੱਚ ਫੋਟੋਗਰਾਫੀ ਦੀਆਂ ਜੜ੍ਹਾਂ ਲਾਉਣ ਵਾਲੇ ਸਭ ਵਿਦੇਸ਼ੀ ਸਨ ਜਿਨ੍ਹਾਂ ਨੇ ਭਾਰਤੀ ਫੋਟੋਗਰਾਫਰਾਂ ਲਈ ਨਵੀਆਂ ਪਿਰਤਾਂ ਪਾਈਆਂ। ਇਨ੍ਹਾਂ ’ਤੇ ਪੱਕੇ ਪੈਰੀਂ ਚੱਲ ਕੇ ਕਈ ਥਾਈਂ ਹਿੰਦੁਸਤਾਨੀ ਫੋਟੋਗਰਾਫਰਾਂ ਨੇ ਵਿਦੇਸ਼ੀ ਫੋਟੋਗਰਾਫਰਾਂ ਨੂੰ ਵੀ ਪਿੱਛੇ ਛੱਡ ਦਿੱਤਾ। ਅਜਿਹੇ ਮੁੱਢਲੇ ਫੋਟੋਗਰਾਫਰਾਂ ਵਿੱਚ ਪਹਿਲਾ ਨਾਂ ਲਾਲਾ ਦੀਨ ਦਿਆਲ ਹੈ। ਲਾਲਾ ਦੀਨ ਦਿਆਲ ਮੁਲਕ ਦੀ ਫੋਟੋਗਰਾਫੀ ਦੇ ਇਤਿਹਾਸ ਵਿੱਚ ਇੱਕ ਵੱਡਾ ਨਾਂ ਹੈ। ਉਨ੍ਹਾਂ ਦਾ ਜਨਮ 1844 ਵਿੱਚ ਯੂਪੀ ਦੇ ਮੇਰਠ ਜ਼ਿਲ੍ਹੇ ਦੇ ਪਿੰਡ ਸਰਧਾਨਾ ਵਿੱਚ ਇੱਕ ਸੁਨਿਆਰ ਘਰਾਣੇ ਵਿੱਚ ਹੋਇਆ। ਰਾਜਾ ਦੀਨ ਦਿਆਲ ਵਜੋਂ ਵੀ ਜਾਣੇ ਜਾਂਦੇ ਇਸ ਸ਼ਖ਼ਸ ਦੇ ਦੋ ਪੁੱਤਰ ਸਨ: ਗਿਆਨ ਚੰਦ ਤੇ ਧਰਮ ਚੰਦ। ਲਾਲਾ ਦੀਨ ਦਿਆਲ ਨੇ ਥੌਮਸਨ ਕਾਲਜ ਆਫ ਇੰਜਨੀਅਰਿੰਗ, ਰੁੜਕੀ ਤੋਂ ਤਕਨੀਕੀ ਸਿੱਖਿਆ ਪ੍ਰਾਪਤ ਕੀਤੀ। 1866 ਵਿੱਚ ਇੰਦੌਰ ਵਿੱਚ ਡਰਾਫਟਸਮੈਨ ਵਜੋਂ ਸਰਕਾਰੀ ਨੌਕਰੀ ਸ਼ੁਰੂ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਫੋਟੋਗਰਾਫੀ ਸ਼ੁਰੂ ਕੀਤੀ ਜਿਸ ਵਿੱਚ ਉਨ੍ਹਾਂ ਦੇ ਪਹਿਲੇ ਸਰਪ੍ਰਸਤ ਇੰਦੌਰ ਦੇ ਮਹਾਰਾਜਾ ਤੁਕੋਜੀ ਰਾਓ ਦੋਇਮ ਸਨ। ਮਹਾਰਾਜਾ ਤੁਕੋਜੀ ਰਾਓ ਨੇ ਹੀ ਉਨ੍ਹਾਂ ਨੂੰ ਸਰ ਹੈਨਰੀ ਡਾਲੀ ਨਾਲ ਮਿਲਵਾਇਆ। ਡਾਲੀ ਉਦੋਂ ਹਿੰਦੁਸਤਾਨ ਦੇ ਗਵਰਨਰ ਜਨਰਲ ਦੇ ਏਜੰਟ ਸਨ। ਹੈਨਰੀ ਡਾਲੀ ਨੂੰ ਫੋਟੋਗਰਾਫੀ ਦੀ ਕਾਫ਼ੀ ਸਮਝ ਸੀ। ਲਾਲਾ ਦੀਨ ਦਿਆਲ ਦਾ ਕੰਮ ਡਾਲੀ ਨੂੰ ਬਹੁਤ ਪਸੰਦ ਆਇਆ। ਇਸ ਤਰ੍ਹਾਂ ਉਨ੍ਹਾਂ ਨੂੰ ਛੇਤੀ ਹੀ ਬ੍ਰਿਟਿਸ਼ਾਂ ਅਤੇ ਮਹਾਰਾਜਿਆਂ ਵੱਲੋਂ ਸਰਕਾਰੀ ਫੋਟੋਗਰਾਫਰ ਵਜੋਂ ਨਿਯੁਕਤੀਆਂ ਲਈ ਸੱਦੇ ਮਿਲਣ ਲੱਗੇ। ਇਸੇ ਸਮੇਂ ਦੌਰਾਨ ਲਾਲਾ ਦੀਨ ਦਿਆਲ ਨੂੰ ਗਵਰਨਰ ਜਨਰਲ ਦੇ ਕੇਂਦਰੀ ਭਾਰਤ ਦੇ ਦੌਰੇ ਲਈ ਫੋਟੋਗਰਾਫੀ ਕਰਨ ਦਾ ਮੌਕਾ ਮਿਲਿਆ।

ਰਾਜਾ ਦੀਨ ਦਿਆਲ

ਸਰ ਹੈਨਰੀ ਡਾਲੀ ਅਤੇ ਇੰਦੌਰ ਦੇ ਮਹਾਰਾਜਾ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ 1868 ਵਿੱਚ ਇੰਦੌਰ ਵਿੱਚ ਆਪਣਾ ਪਹਿਲਾ ਸਟੂਡੀਓ ‘ਲਾਲਾ ਦੀਨ ਦਿਆਲ ਐਂਡ ਸੰਜ਼’ ਖੋਲ੍ਹਿਆ। ਇਸ ਤੋਂ ਬਾਅਦ 1870 ਵਿੱਚ ਸਿਕੰਦਰਾਬਾਦ ਅਤੇ ਹੈਦਰਾਬਾਦ ਵਿੱਚ ਸਟੂਡੀਓ ਖੋਲ੍ਹੇ। 1875-76 ਵਿੱਚ ਉਨ੍ਹਾਂ ਨੇ ਪ੍ਰਿੰਸ ਅਤੇ ਪ੍ਰਿੰਸੈੱਸ ਆਫ ਵੇਲਜ਼ ਦੀ ਯਾਤਰਾ ਦੀਆਂ ਤਸਵੀਰਾਂ ਖਿੱਚੀਆਂ। 1880 ਦੇ ਸ਼ੁਰੂ ਵਿੱਚ ਸਰ ਲੈੱਪਲ ਗ੍ਰਿਫ਼ਿਨ ਨਾਲ ਜਾ ਕੇ ਬੁੰਦੇਲਖੰਡ ਖੇਤਰ ਦੀਆਂ ਬਹੁਤ ਸਾਰੀਆਂ ਪੁਰਾਤਨ ਇਮਾਰਤਾਂ ਦੀ ਭਵਨ ਨਿਰਮਾਣ ਕਲਾ ਨੂੰ ਆਪਣੇ ਕੈਮਰੇ ਦੀ ਅੱਖ ਨਾਲ ਪਕੜਿਆ। ਗ੍ਰਿਫ਼ਿਨ ਨੇ ਲਾਲਾ ਦੀਨ ਦਿਆਲ ਦੇ ਕੰਮ ਨੂੰ ਬੜਾ ਸਲਾਹਿਆ। ਇਸ ਦੇ ਨਤੀਜੇ ਵਜੋਂ ‘ਫੇਮਸ ਮੌਨੂਮੈਂਟਸ ਆਫ ਸੈਂਟਰਲ ਇੰਡੀਆ’ ਨਾਂ ਦਾ ਇਤਿਹਾਸਕ ਦਸਤਾਵੇਜ਼ ਹੋਂਦ ਵਿੱਚ ਆਇਆ। ਲਾਲਾ ਦੀਨ ਦਿਆਲ ਹੈਦਰਾਬਾਦ ਦੇ ਨਿਜ਼ਾਮ, ਮਹਿਬੂਬ ਅਲੀ ਖ਼ਾਨ ਆਸਿਫ਼ ਜਹਾਂ ਚੌਥੇ ਦੇ ਮੁੱਖ ਫੋਟੋਗਰਾਫਰ ਸਨ। ਉਨ੍ਹਾਂ ਦੇ ਕੰਮ ਤੋਂ ਖ਼ੁਸ਼ ਹੋ ਕੇ ਨਿਜ਼ਾਮ ਨੇ ਲਾਲਾ ਦੀਨ ਦਿਆਲ ਨੂੰ ਮੁਸੱਵਰ ਜੰਗ ਰਾਜਾ ਬਹਾਦਰ ਦੇ ਖ਼ਿਤਾਬ ਨਾਲ ਨਿਵਾਜ਼ਿਆ। 5 ਜੁਲਾਈ 1905 ਨੂੰ ਇਸ ਸਿਰਮੌਰ ਫੋਟੋਗਰਾਫਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਸਮਕਾਲੀ ਹਿੰਦੁਸਤਾਨੀ ਫੋਟੋਗਰਾਫਰਾਂ ਨੇ ਵੀ ਇਸ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ, ਪਰ ਲਾਲਾ ਦੀਨ ਦਿਆਲ ਇਨ੍ਹਾਂ ਸਾਰਿਆਂ ਨਾਲੋਂ ਵੱਖਰੇ ਸਨ। ਇਸ ਗੱਲ ਦੀ ਪੁਸ਼ਟੀ ਨਰਿੰਦਰ ਲੂਥਰ ਆਪਣੀ ਪੁਸਤਕ ‘ਰਾਜਾ ਦੀਨ ਦਿਆਲ: ਪ੍ਰਿੰਸ ਆਫ ਫੋਟੋਗਰਾਫਰਜ਼’ ਵਿੱਚ ਇਉਂ ਕਰਦਾ ਹੈ: ਇਨ੍ਹਾਂ ਸਾਰੇ ਫੋਟੋਗਰਾਫਰਾਂ ਵਿੱਚੋਂ ਰਾਜਾ ਦੀਨ ਦਿਆਲ ਇੱਕ ਚਮਕਦਾ ਸਿਤਾਰਾ ਹੈ। ਉਹ ਹਿੰਦੁਸਤਾਨ ਦਾ ਇੱਕੋ-ਇੱਕ ਅਜਿਹਾ ਫੋਟੋਗਰਾਫਰ ਸੀ ਜਿਹੜਾ ਸਿਰਫ਼ ਯੂਰੋਪੀਅਨ ਫੋਟੋਗਰਾਫਰਾਂ ਸਾਹਮਣੇ ਹੀ ਡੱਟ ਕੇ ਨਹੀਂ ਖੜ੍ਹਾ ਹੋਇਆ ਸਗੋਂ ਕਈਆਂ ਨਾਲੋਂ ਤਾਂ ਉਹ ਆਪਣੇ ਕੰਮ ਵਿੱਚ ਬਹੁਤ ਅੱਗੇ ਸੀ। ਇਉਂ ਰਾਜਾ ਦੀਨ ਦਿਆਲ ਨੇ ਆਪਣੇ ਸਮਿਆਂ ਵਿੱਚ ਫੋਟੋਗਰਾਫੀ ਨੂੰ ਹਿੰਦੁਸਤਾਨ ਦੇ ਸਮਾਜ ਨਾਲ ਜੋੜਿਆ। ਉਨ੍ਹਾਂ ਦਾ ਕਾਰਜ ਫੋਟੋਗਰਾਫੀ ਦੇ ਦ੍ਰਿਸ਼ਟੀਕੋਣ

ਜਸਪਾਲ ਕਮਾਣਾ
ਇਤਿਹਾਸਕ ਕਾਰਜ

ਦੇ ਨਾਲ ਨਾਲ ਭਾਰਤੀ ਸਮਾਜ ਦੇ ਇਤਿਹਾਸਕ ਦਸਤਾਵੇਜ਼ ਵਜੋਂ ਅਹਿਮ ਭੂਮਿਕਾ ਨਿਭਾਉਂਦਾ ਹੈ। ਸੰਪਰਕ: 98725-38705

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All