ਭਾਜਪਾ ਦੋਹਰੇ ਮਾਪਦੰਡ ਅਪਣਾ ਰਹੀ ਹੈ: ਨਾਥ

ਭੋਪਾਲ ਵਿੱਚ ਮੰਗਲਵਾਰ ਨੂੰ ਮੀਟਿੰਗ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਖੱਬੇ) ਅਤੇ ਸਾਬਕਾ ਮੁੱਖ ਮੰਤਰੀ ਕਮਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਭੁਪਾਲ, 24 ਮਾਰਚ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਸੋਮਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸ਼ਿਵਰਾਜ ਸਿੰਘ ਚੌਹਾਨ ਨੂੰ ਸਵਾਲ ਕੀਤਾ ਹੈ ਕਿ ਭਾਜਪਾ ਸਰਕਾਰ ਦੋਹਰੇ ਮਾਪਦੰਡ ਕਿਉਂ ਅਪਣਾ ਰਹੀ ਹੈ? ਟਵਿੱਟਰ ’ਤੇ ਨਾਥ ਨੇ ਕਿਹਾ ਕਿ ਭਰੋਸੇ ਦੀ ਵੋਟ ਹਾਸਲ ਕਰਨਾ ਤਾਂ ਮਹਿਜ਼ ਰਸਮ ਹੀ ਸੀ। ਜਦਕਿ ਬਾਕੀਆਂ ਨੂੰ ਕਰਫ਼ਿਊ ਦੇ ਨੇਮ ਤੋੜਨ ਲਈ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਖ਼ਰ ਸਰਕਾਰ ਨੇ ਨਿਯਮ ਤੋੜਨ ਦਾ ਫ਼ੈਸਲਾ ਲਿਆ ਤੇ ਬਹੁਮੱਤ ਸਾਬਿਤ ਕਰਨ ਲਈ ਸੈਸ਼ਨ ਸੱਦ ਲਿਆ। ਇਹ ਪਹਿਲਾ ਦਿਨ ਹੈ। ਸਰਕਾਰ ਜੋ ਕਹਿੰਦੀ ਹੈ, ਉਸ ’ਤੇ ਖ਼ਰੀ ਨਹੀਂ ਉਤਰੀ। ਕੋਵਿਡ-19 ਦੇ ਖ਼ਤਰੇ ਕਾਰਨ ਮੁਲਕ ਭਰ ਵਿਚ ਰਾਜ ਸਭਾ ਚੋਣਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਇਹ 26 ਮਾਰਚ ਨੂੰ ਹੋਣੀਆਂ ਸਨ। ਮੱਧ ਪ੍ਰਦੇਸ਼ ਵਿਚ ਭੁਪਾਲ ਤੇ ਜਬਲਪੁਰ ਵਿਚ ਕਰੋਨਾ ਦੇ ਸੱਤ ਪਾਜ਼ੇਟਿਵ ਕੇਸ ਮਿਲਣ ਦੇ ਬਾਵਜੂਦ, 45 ਜ਼ਿਲ੍ਹਿਆਂ ਵਿਚ ਤਾਲਾਬੰਦੀ ਹੋਣ ਦੇ ਬਾਵਜੂਦ ਨਵੇਂ ਮੁੱਖ ਮੰਤਰੀ ਨੇ ਭਰੋਸੇ ਦੀ ਵੋਟ ਲਈ ਸੈਸ਼ਨ ਸੱਦਿਆ ਹੈ ਜਦਕਿ ਵਿਰੋਧੀ ਧਿਰ ਗ਼ੈਰਹਾਜ਼ਰ ਹੈ। ਸੈਸ਼ਨ 12 ਘੰਟਿਆਂ ਦੇ ਸ਼ਾਰਟ ਨੋਟਿਸ ’ਤੇ ਸੱਦਿਆ ਗਿਆ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All