ਭਾਗਵਤ ਦੇ ਕਾਫ਼ਲੇ ਦੀ ਕਾਰ ਨਾਲ ਟੱਕਰ ’ਚ ਬੱਚੇ ਦੀ ਮੌਤ

ਜੈਪੁਰ,11 ਸਤੰਬਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਕਾਫ਼ਲੇ ਵਿੱਚਲੀ ਇੱਕ ਕਾਰ ਦੀ ਲਪੇਟ ਵਿੱਚ ਇੱਕ ਮੋਟਰਸਾਈਕਲ ਆ ਗਿਆ ਅਤੇ ਇਸ ਕਾਰਨ ਮੋਟਰਸਾਈਕਲ ’ਤੇ ਸਵਾਰ ਬਜ਼ੁਰਗ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਨਾਲ ਬੈਠੇ ਉਸ ਦੇ ਛੇ ਸਾਲ ਦੇ ਪੋਤੇ ਦੀ ਮੌਤ ਹੋ ਗਈ ਹੈ।ਮਾਂਡਾਵਾਰ ਦੇ ਐੱਸਆਈ ਰਾਮਸਵਰੂਪ ਬੈਰਵਾ ਅਨੁਸਾਰ ਜਦੋਂ ਭਾਗਵਤ ਤਿਜਾਰਾ ਇਲਾਕੇ ਵਿੱਚੋਂ ਇੱਕ ਸਮਾਰੋਹ ਵਿੱਚੋਂ ਵਾਪਿਸ ਆ ਰਹੇ ਸਨ ਤਾਂ ਮੋਟਰਸਾਈਕਲ ਇੱਕ ਕਾਰ ਦੀ ਲਪੇਟ ਵਿਚ ਆ ਗਿਆ। ਕਾਰ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All