ਭਰਾ ਦੀ ਕਹੀ ਨਾਲ ਹੱਤਿਆ

ਮਹਿੰਦਰ ਸਿੰਘ ਰੱਤੀਆਂ ਮੋਗਾ, 30 ਮਈ ਇਥੇ ਥਾਣਾ ਮਹਿਣਾ ਅਧੀਨ ਪਿੰਡ ਪੁਰਾਣਾ ਵਾਲਾ ਵਿਖੇ ਘਰੇਲੂ ਝਗੜੇ ’ਚ ਭਰਾ ਨੇ ਆਪਣੇ ਪੁੱਤਰਾਂ ਨਾਲ ਰਲਕੇ ਭਰਾ ਦੀ ਹੱਤਿਆ ਕਰ ਦਿੱਤੀ। ਇਸ ਥਾਣੇ ਅਧੀਨ 24 ਘੰਟੇ ’ਚ ਇਹ ਦੂਜੀ ਹੱਤਿਆ ਹੋਈ ਹੈ ਸ਼ੁਕਰਵਾਰ ਨੂੰ ਪਿੰਡ ਡਾਲਾ ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ’ਚ ਚੌਕੀਦਾਰ ਦੀ ਹੱਤਿਆ ਕਰ ਦਿੱਤੀ ਗਈ ਸੀ। ਡੀਐੱਸਪੀ ਧਰਮਕੋਟ, ਸੁਬੇਗ ਸਿੰਘ ਨੇ ਦੱਸਿਆ ਕਿ ਮੁਲਜਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਭੁਪਿੰਦਰ ਸਿੰਘ (47) ਪਿੰਡ ਪੁਰਾਣੇਵਾਲਾ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਉਹ ਅਤੇ ਉਸ ਦਾ ਭਰਾ ਪਰਿਵਾਰ ਸਮੇਤ ਇਕੱਠੇ ਰਹਿੰਦੇ ਸਨ। ਮ੍ਰਿਤਕ ਭੂਪਿੰਦਰ ਸਿੰਘ ਦਾ ਤੀਜਾ ਛੋਟਾ ਭਰਾ ਛਿੰਦਰਪਾਲ ਸਿੰਘ ਉਰਫ਼ ਵੀਰ ਸਿੰਘ ਅਲੱਗ ਰਹਿੰਦਾਂ ਸੀ। ਅੱਜ ਸਵੇਰੇ ਛਿੰਦਰਪਾਲ ਸਿੰਘ ਉਰਫ਼ ਵੀਰ ਸਿੰਘ ਦੀ ਪਤਨੀ ਘਰ ਅੱਗੇ ਪਾਣੀ ਦਾ ਛਿੜਕਾਅ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਆਪਸ ਵਿੱਚ ਮਾਮੂਲੀ ਤਤਕਾਰ ਹੋ ਗਈ। ਪੁਲੀਸ ਮੁਤਾਬਕ ਇਸ ਮਗਰੋਂ ਛਿੰਦਰਪਾਲ ਸਿੰਘ ਉਰਫ਼ ਵੀਰ ਸਿੰਘ ਅਤੇ ਉਸ ਦੇ ਪੁੱਤਰਾਂ ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਭੁਪਿੰਦਰ ਸਿੰਘ ਦੀ ਕੁੱਟ ਮਾਰ ਕੀਤੀ ਅਤੇ ਇਸ ਦੌਰਾਨ ਇੱਕ ਮੁਲਜ਼ਮ ਨੇ ਭੂਪਿੰਦਰ ਸਿੰਘ ਦੇ ਸਿਰ ’ਚ ਕਹੀ ਨਾਲ ਹਮਲਾ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All