ਭਦੌੜ ਦੇ ਨੌਜਵਾਨਾਂ ਨੂੰ ਮਿਲੀ ਹੈ ਖੇਡਾਂ ਦੀ ਗੁਡ਼੍ਹਤੀ

ਭਦੌੜ ਦੇ ਨੌਜਵਾਨਾਂ ਨੂੰ ਮਿਲੀ ਹੈ ਖੇਡਾਂ ਦੀ ਗੁਡ਼੍ਹਤੀ

ਜਗਮੋਹਨ ਸਿੰਘ ਲੱਕੀ

ਭਦੌੜ ਮਾਲਵੇ ਦਾ ਉੱਘਾ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਬਰਨਾਲਾ ਅਧੀਨ ਆਉਂਦਾ ਹੈ। ਭਦੌਡ਼ ਦੀ ਕੁੱਲ ਆਬਾਦੀ 16,818 ਹੈ। ਇਸ ਪਿੰਡ ਵਿੱਚ ਸਾਰੇ ਭਾੲੀਚਾਰਿਆਂ ਦੇ ਲੋਕ ਵਸਦੇ ਹਨ ਪਰ ਰਾਮਗੜ੍ਹੀਆ ਭਾਈਚਾਰੇ ਦੇ ਮਠਾੜੂ ਗੋਤ ਦੇ ਪਰਿਵਾਰ ਜ਼ਿਆਦਾ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਕੈਨੇਡਾ ਅਤੇ ਅਮਰੀਕਾ ਵਿੱਚ ਵਸੇ ਹੋਏ ਹਨ। ਇਸ ਪਿੰਡ ਵਿਚਲੇ ਸੋਢੀਆਂ ਦੇ ਮੁਹੱਲੇ ਦੀ ਸ਼ਾਨ ਰਹੀ ਗਿਆਨੀ ਨੱਥਾ ਸਿੰਘ ਕੀ ਹਵੇਲੀ ਹੁਣ ਖੰਡਰ ਬਣ ਚੁੱਕੀ ਹੈ। ਮਾਲਵੇ ਵਿੱਚੋਂ ਸਭ ਤੋਂ ਪਹਿਲਾਂ ਵਿਦੇਸ਼ ਜਾਣ ਵਾਲਿਆਂ ਵਿੱਚ ਗਿਆਨੀ ਨੱਥਾ ਸਿੰਘ ਤੇ ਬੱਗਾ ਸਿੰਘ ਦੇ ਪਰਿਵਾਰ ਦਾ ਹੀ ਨਾਮ ਆਉਂਦਾ ਹੈ। ਗਿਆਨੀ ਨੱਥਾ ਸਿੰਘ, ਬੱਗਾ ਸਿੰਘ, ਜਸਵੰਤ ਸਿੰਘ ਤੇ ਸੁਰਜੀਤ ਸਿੰਘ ਆਦਿ ਕਰੀਬ ਇੱਕ ਸਦੀ ਪਹਿਲਾਂ ਬਰਮਾ ਗਏ ਸਨ। ਇਸ ਤੋਂ ਬਾਅਦ ਇੱਥੇ ਆਲੀਸ਼ਾਨ ਹਵੇਲੀ ਬਣਾਈ ਗੲੀ ਸੀ। ਭਦੌੜ ਨਾਮ ਦਾ ਇੱਕ ਹੋਰ  ਪਿੰਡ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਨਰਸਿੰਘਪੁਰ ਵਿੱਚ ਵੀ ਸਥਿਤ ਹੈ। ਇਸੇ ਤਰ੍ਹਾਂ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਵਿੱਚ ਵੀ ਭਦੌੜ ਨਾਮ ਦਾ ਪਿੰਡ ਹੈ। ਭਦੌੜ ਨਾਮ ਦਾ ਇੱਕ ਹੋਰ ਪਿੰਡ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਹੈ। ਭਦੌੜ, ਪਿੰਡ ਤੋਂ ਕਸਬੇ ਤੇ ਹੁਣ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਸ ਪਿੰਡ ਦੇ ਵਾਸੀਆਂ ਨੂੰ ਖੇਡਾਂ ਵਿੱਚ ਨਾਮਣਾ ਖੱਟਣ ਦੀ ਗੁਡ਼੍ਹਤੀ ਮਿਲੀ ਹੋੲੀ ਹੈ। ਪਿੰਡ ਵਿੱਚ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਤਿਹਾਸ ਦੇ ਵਰਕੇ ਫਰੋਲਦਿਆਂ ਪਤਾ ਲੱਗਦਾ ਹੈ  ਕਿ ਬਾਬਾ ਆਲਾ ਸਿੰਘ  ਬਰਨਾਲਾ ਵਸਾਉਣ ਤੋਂ ਪਹਿਲਾਂ ਪਿੰਡ ਭਦੌੜ ਵਿੱਚ ਵਿਚਰਦੇ ਸਨ। ਉਸ ਸਮੇਂ ਬਾਬਾ ਆਲਾ ਸਿੰਘ ਨੇ ਵੀ ਇਲਾਕੇ ਦੇ ਲੋਕਾਂ ਨੂੰ  ਖੇਡਾਂ ਦੀ ਚੇਟਕ ਲਾਈ ਸੀ। ਅੱਜ-ਕੱਲ੍ਹ ਇਸ ਪਿੰਡ ਦੇ ਖੇਡ ਕਲੱਬ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ੍ਰੀ ਲੀਤਾ ਵੱਲੋਂ ਬੱਚਿਆਂ ਦੀ ਖੇਡਾਂ ਵਿੱਚ ਰੁਚੀ ਵਧਾੳੁਣ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਪਿੰਡ ਦੇ    ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਵੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਪਿੰਡ ਦੇ ਸਰਕਾਰੀ ਸਕੂਲ ਦੇ ਮੈਦਾਨ ਵਿੱਚ ਸਵਖ਼ਤੇ ਹੀ ਬੱਚੇ ਵੱਖ ਵੱਖ ਖੇਡਾਂ ਖੇਡਦੇ ਦੇਖੇ ਜਾ ਸਕਦੇ ਹਨ। ਇਸੇ ਮੈਦਾਨ ਵਿੱਚ ਕੁਸ਼ਤੀ ਦਾ ਅਭਿਆਸ ਕੀਤਾ ਜਾਂਦਾ ਹੈ। ਪਿੰਡ ਦੀਆਂ ਅੌਰਤਾਂ ਵੀ ਸਿਹਤ ਪ੍ਰਤੀ ਜਾਗਰੂਕ ਹਨ ਤੇ ਸ਼ਾਮ ਸਮੇਂ ਸਕੁੂਲ ਦੇ ਮੈਦਾਨ ਵਿੱਚ ਕਸਰਤ ਕਰਦੀਆਂ ਹਨ। ਸਾਲ 1955 ਵਿੱਚ ਭਦੌੜ ਦੇ ਖਿਡਾਰੀ ਸੁਰਜੀਤ ਸਿੰਘ ਜੋ ਬਾਅਦ ਵਿੱਚ ਜ਼ਿਲ੍ਹੇਦਾਰ ਅਤੇ ਡਿਪਟੀ ਕੁਲੈਕਟਰ ਬਣੇ, ਨੇ ਮਾਸਟਰ ਰਜਿੰਦਰ ਕੁਮਾਰ ਤੇ ਹੋਰਾਂ ਨਾਲ ਮਿਲ ਕੇ ਵਾਲੀਬਾਲ ਕਲੱਬ ਬਣਾਇਆ ਸੀ। ਉਸ ਸਮੇਂ ਗਿਆਨੀ ਨੱਥਾ ਸਿੰਘ ਦੀ  ਹਵੇਲੀ ਵਿੱਚ ਵਾਲੀਬਾਲ ਤੇ ਹੈਂਡਬਾਲ ਖੇਡੇ ਜਾਂਦੇ ਸਨ। ਸੁਰਜੀਤ ਸਿੰਘ ਨੇ ਗੋਲਾ ਸੁੱਟਣ ਅਤੇ ਡਿਸਕਸ ਥਰੋਅ ਦੇ ਮੁਕਾਬਲਿਆਂ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ। ਇੱਥੋਂ ਦੇ ਸਰਕਾਰੀ ਸਕੂਲ ਵਿੱਚ ਹਾਕੀ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਪਿੰਡ ਦੇ ਵਸਨੀਕਾਂ ਦੀ ਮੰਗ ਹੈੈ ਕਿ ਇਸ ਪਿੰਡ ਦੇ ਨੌਜਵਾਨਾਂ ਦੀ ਖੇਡਾਂ ਪ੍ਰਤੀ ਰੁਚੀ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਖਿਡਾਰੀ ਹੋਰ ਨਾਮਣਾ ਖੱਟ ਸਕਣ। •ਸੰਪਰਕ: 94638-19174

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All