ਬੱਚੇ ਦੇ ਪਹਿਲੇ ਦੋ ਸਾਲ : The Tribune India

ਬੱਚੇ ਦੇ ਪਹਿਲੇ ਦੋ ਸਾਲ

ਬੱਚੇ ਦੇ ਪਹਿਲੇ ਦੋ ਸਾਲ

12405635CD _CHILD_LAUGHINGਬੱਚੇ ਦੇ ਉਮਰ ਦੇ ਪਹਿਲੇ ਦੋ ਸਾਲ ਬਹੁਤ ਮਜ਼ੇਦਾਰ ਹੁੰਦੇ ਹਨ। ਸੋਚਣਾ, ਸਮਝਣਾ, ਜ਼ਬਾਨ ਦਾ ਆਧਾਰ, ਮਾਪਿਆਂ ਦੇ ਹਾਵ-ਭਾਵ, ਰੋਣਾ, ਹੱਸਣਾ, ਡੁਸਕਣਾ ਤੇ ਫਿਰ ਆਪਣੇ ਮਨ ਅੰਦਰ ਚਲ ਰਹੀ ਹਲਚਲ ਜ਼ਾਹਿਰ ਕਰਨਾ। ਕੁਦਰਤ ਦਾ ਕਮਾਲ ਇਹ ਹੈ ਕਿ ਇਸ ਉਮਰ ਵਿਚ ਬੱਚਾ ਨਾ ਸਿਰਫ਼ ਆਪਣੀ ਸੋਚ ਬਾਰੇ ਸਮਝਾਉਂਦਾ ਹੈ, ਬਲਕਿ ਮਾਪਿਆਂ ਦੀ ਸੋਚ ਅਤੇ ਉਨ੍ਹਾਂ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਸੇ ਕਰ ਕੇ ਪਹਿਲੇ ਸਾਲ ਦੀ ਉਮਰ ਤੋਂ ਹੀ ਬੱਚੇ ਦਾ ਭਾਵਨਾਤਮਕ ਤੇ ਸਮਾਜਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਉਮਰ ਭਰ ਅਸਰ ਛੱਡਦਾ ਹੈ। ਖੋਜਾਂ ਰਾਹੀਂ ਸਾਬਤ ਹੋਇਆ ਹੈ ਕਿ ਕੁੱਝ ਵਿਕਾਸ ਮਾਂ ਦੇ ਢਿੱਡ ਅੰਦਰ ਹੀ ਹੋ ਜਾਂਦਾ ਹੈ ਜਿਸ ਉੱਤੇ ਆਲਾ-ਦੁਆਲਾ, ਮਾਪੇ ਜਾਂ ਦੋਸਤ ਅਸਰ ਨਹੀਂ ਪਾ ਸਕਦੇ। ਇਸੇ ਲਈ ਇੱਕੋ ਘਰ ਵਿਚਲੇ ਦੋ ਬੱਚਿਆਂ ਦਾ ਸੁਭਾਅ ਤੇ ਵਿਹਾਰ ਵੱਖ ਹੋ ਸਕਦਾ ਹੈ। ਬਚਪਨ ਵਿਚ ਪੈਂਦੀਆਂ ਝਿੜਕਾਂ, ਮਾੜਾ ਮਾਹੌਲ, ਮਾਰ ਕੁਟਾਈ ਵੀ ਡੂੰਘਾ ਅਸਰ ਛੱਡਦੇ ਹਨ। ਨਿੱਕੇ ਬੱਚੇ ਆਪਣਾ ਗੁੱਸਾ, ਘਬਰਾਹਟ, ਖਿਝ ਜਾਂ ਪਿਆਰ ਆਪਣੇ ਚਿਹਰੇ ਦੇ ਹਾਵ-ਭਾਵ ਤੇ ਸਰੀਰਕ ਹਿਲਜੁਲ ਰਾਹੀਂ ਜ਼ਾਹਿਰ ਕਰਦੇ ਹਨ। ਕੁੱਝ ਬੱਚੇ ਤਿਊੜੀਆਂ ਪਾ ਕੇ, ਕੁੱਝ ਮੂੰਹ ਫੇਰ ਕੇ ਜਾਂ ਅੱਖਾਂ ਘੁਮਾ ਕੇ ਜਾਂ ਲੱਤਾਂ ਬਾਹਵਾਂ ਨਾਲ ਪਰ੍ਹਾਂ ਧੱਕ ਕੇ ਆਪਣਾ ਗੁੱਸਾ ਦਿਖਾ ਦਿੰਦੇ ਹਨ ਤੇ ਕੁੱਝ ਹਲਕੀ ਮੁਸਕਾਨ ਨਾਲ ਸਵਾਗਤ ਕਰਦੇ ਹਨ। ਇਹ ਸਭ ਪਹਿਲੇ 2 ਜਾਂ ਤਿੰਨ ਮਹੀਨੇ ਦੇ ਬੱਚੇ ਵਿਚ ਵੇਖਿਆ ਜਾ ਸਕਦਾ ਹੈ। ਚੌਥੇ ਮਹੀਨੇ ‘ਤੇ ਬੱਚਾ ਕਦੇ ਕਦਾਈ ਹੱਸ ਵੀ ਪੈਂਦਾ ਹੈ। ਚਾਰ ਤੋਂ ਛੇ ਮਹੀਨੇ ਦਾ ਬੱਚਾ ਗੁੱਸਾ, ਉਦਾਸੀ, ਹੈਰਾਨੀ ਤੇ ਡਰ ਬਾਰੇ ਜਾਣੂ ਹੋ ਜਾਂਦਾ ਹੈ ਤੇ ਆਪਣੇ ਹਾਵ-ਭਾਵਾਂ ਨਾਲ ਇਨ੍ਹਾਂ ਚਾਰਾਂ ਨੂੰ ਜ਼ਾਹਿਰ ਕਰਨ ਜੋਗਾ ਵੀ ਹੁੰਦਾ ਹੈ। ਸਿਰਫ਼ ਗੱਲ ਹੁੰਦੀ ਹੈ ਲਾਇਕ ਮਾਂ ਦੀ, ਕਿ ਉਹ ਬੱਚੇ ਦੇ ਇਨ੍ਹਾਂ ਪ੍ਰਤੱਖ ਦਿਸਦੇ ਲੱਛਣਾਂ ਨੂੰ ਪਛਾਣ ਸਕਦੀ ਹੈ ਜਾਂ ਨਹੀਂ। ਜੇ ਮਾਂ ਬੱਚੇ ਦੇ ਸੁਭਾਅ ਨੂੰ ਸਮਝ ਲਵੇ ਤੇ ਉਸੇ ਅਨੁਸਾਰ ਬੱਚੇ ਨੂੰ ਸਹਿਜ ਕਰ ਸਕੇ ਤਾਂ ਬੱਚਾ ਆਗਿਆਕਾਰੀ, ਸਹਿਯੋਗੀ ਅਤੇ ਲਾਡ ਜਤਾਉਣ ਵਾਲਾ ਬਣ ਜਾਂਦਾ ਹੈ। ਜੇ ਬੱਚੇ ਤੋਂ ਅਣਜਾਣ ਬਣੀ ਰਹੇ ਤੇ ਆਪਣੇ ਕੰਮਾਂ ਵਿਚ ਉਲਝੀ ਰਹੇ ਤਾਂ ਬੱਚਾ ਵੀ ਆਪਣਿਆਂ ਖ਼ਾਸ ਕਰ, ਮਾਂ ਤੋਂ ਹਲਕੀ ਦੂਰੀ ਬਣਾ ਲੈਂਦਾ ਹੈ। ਪੰਜਵੇਂ ਮਹੀਨੇ ਤੋਂ ਬਾਅਦ ਬੱਚੇ ਦਾ ਦਿਮਾਗ਼ ਆਪਣੇ ਪਰਾਏ ਵਿਚ ਫਰਕ ਸਮਝਣ ਲੱਗ ਪੈਂਦਾ ਹੈ ਤੇ ਕਿਸੇ ਓਪਰੇ ਵੱਲੋਂ ਚੁੱਕੇ ਜਾਣ ਉੱਤੇ ਰੋਂਦਾ ਵੀ ਹੈ ਜਾਂ ਪਾਸਾ ਮੋੜ ਕੇ ਨਾਰਾਜ਼ਗੀ ਜ਼ਾਹਿਰ ਕਰ ਦਿੰਦਾ ਹੈ। ਜੇ ਪਿਆਰ ਨਾਲ ਗੱਲ੍ਹਾਂ ਉੱਤੇ ਪੋਲੀ ਚੂੰਡੀ ਮਾਰੀ ਜਾਵੇ ਤਾਂ ਓਪਰੇ ਬੰਦੇ ਨਾਲ ਗੁੱਸਾ ਜ਼ਾਹਿਰ ਕਰਦਿਆਂ ਬੱਚਾ ਚੀਕ-ਚਿਹਾੜਾ ਮਚਾ ਸਕਦਾ ਹੈ। ਜੇ ਕਿਤੇ ਜ਼ਬਰਦਸਤੀ ਦੂਜਾ ਜਣਾ ਚੁੱਕ ਲਵੇ, ਫੇਰ ਤਾਂ ਰੱਬ ਹੀ ਰਾਖਾ! ਦਿਮਾਗ਼ ਦੇ ਵਿਕਾਸ ਦੀ ਗੱਲ ਵੇਖੋ, ਚੌਥੇ ਮਹੀਨੇ ਦੀ ਉਮਰ ਉੱਤੇ ਦੂਜਿਆਂ ਵੱਲੋਂ ਜਤਾਏ ਜਾਂਦੇ ਵਿਹਾਰ ਨੂੰ ਦਿਮਾਗ਼ ਵਿਚ ਵਸਾ ਕੇ, ਸਮਝ ਕੇ, ਛੇਵੇਂ ਮਹੀਨੇ ਦੀ ਉਮਰ ਤਕ ਬੱਚੇ ਉਸੇ ਤਰ੍ਹਾਂ ਨਕਲ ਲਾਹੁਣ ਯੋਗ ਬਣ ਜਾਂਦੇ ਹਨ। ਇਸ ਤੋਂ ਬਾਅਦ ਹੌਲੀ ਹੌਲੀ ਬੱਚਾ ਆਪਣਿਆਂ ਨਾਲ ਖ਼ਾਸ ਕਰ ਉਨ੍ਹਾਂ ਨਾਲ, ਜੋ ਉਸ ਨਾਲ ਪਿਆਰ ਜਤਾਉਂਦੇ ਹੋਣ, ਡੂੰਘੀ ਸਾਂਝ ਗੰਢ ਲੈਂਦਾ ਹੈ। ਇਕ ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਅਧੂਰਾ ਬਣਦਾ ਦਿਮਾਗ਼ ਵੀ ਪਿਆਰ ਤੇ ਨਫ਼ਰਤ ਵਿਚਲੀਆਂ ਤਰੰਗਾਂ ਨੂੰ ਪਛਾਣ ਕੇ ਉਸ ਦਾ ਵਾਪਸ ਜਵਾਬੀ ਹੁੰਗਾਰਾ ਭਰਨ ਯੋਗ ਬਣ ਜਾਂਦਾ ਹੈ। ਅੱਠਵੇਂ ਤੋਂ ਦੱਸਵੇਂ ਮਹੀਨੇ ਦਾ ਬੱਚਾ ਆਪਣੇ ਮਾਂ ਜਾਂ ਪਿਓ ਦਾ ਨੇੜੇ ਨਾ ਹੋਣਾ ਮਹਿਸੂਸ ਕਰ ਕੇ ਘਬਰਾਹਟ ਜ਼ਾਹਿਰ ਕਰਦਿਆਂ ਡਰ ਦਾ ਅਹਿਸਾਸ ਪਾਲ ਲੈਂਦਾ ਹੈ। ਇਹ ਡਰ ਜਾਂ ਘਬਰਾਹਟ ਇਸ ਗ਼ੱਲ ਉੱਤੇ ਨਿਰਭਰ ਕਰਦੀ ਹੈ ਕਿ ਬੱਚਾ ਡਰਪੋਕ ਹੈ ਜਾਂ ਹਿੰਮਤ ਵਾਲਾ ਤੇ ਉਸ ਨੂੰ ਆਪਣਿਆਂ ਕੋਲੋਂ ਪਿਆਰ ਮਿਲ ਰਿਹਾ ਹੈ ਕਿ ਝਿੜਕਾਂ। ਸੋ, ਬੱਚਾ ਬਹੁਤ ਜ਼ੋਰ ਦੀ ਚੀਕਾਂ ਮਾਰ ਕੇ ਰੋ ਸਕਦਾ ਹੈ, ਹਲਕਾ ਸੁਬਕ ਸਕਦਾ ਹੈ ਜਾਂ ਬਿਲਕੁਲ ਚੁੱਪ ਹੋ ਕੇ ਸਹਿਮ ਕੇ ਦੁਬਕ ਸਕਦਾ ਹੈ। ਨੌਂ ਤੋਂ ਦਸ ਮਹੀਨੇ ਦਾ ਬੱਚਾ ਉਦਾਸੀ, ਖੁਸ਼ੀ, ਗੁੱਸਾ, ਨਫ਼ਰਤ ਆਦਿ ਨੂੰ ਸਮਝ ਕੇ 11 ਮਹੀਨੇ ਦੀ ਉਮਰ ਉੱਤੇ ਵਾਪਸ ਉਂਜ ਦਾ ਹੀ ਵਿਹਾਰ ਅਪਣਾ ਲੈਂਦਾ ਹੈ। ਇੱਕ ਸਾਲ ਦੀ ਉਮਰ ਉੱਤੇ ਈਰਖਾ ਦਾ ਪਹਿਲਾ ਬੀਜ ਦਿਮਾਗ਼ ਅੰਦਰ ਉਪਜਦਾ ਹੈ। ਇਸ ਤੋਂ ਪਹਿਲਾਂ ਬੱਚੇ ਨੂੰ ਈਰਖਾ ਬਾਰੇ ਸਮਝ ਨਹੀਂ ਹੁੰਦੀ। ਇਸ ਈਰਖਾ ਨੇ ਕਿੰਨਾ ਘਣਾ ਦਰਖ਼ਤ ਬਣਨਾ ਹੈ, ਇਸ ਉੱਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਮਾਪਿਆਂ ਨੇ ਕਿਹੋ ਜਿਹਾ ਮਾਹੌਲ ਬਖ਼ਸ਼ਿਆ ਹੈ। 13 ਮਹੀਨੇ ਤੋਂ 18 ਮਹੀਨੇ ਤਕ ਬੱਚੇ ਦਾ ਮਾਪਿਆਂ ਨਾਲ ਸਬੰਧ ਹੋਰ ਡੂੰਘਾ  ਹੋ ਜਾਂਦਾ ਹੈ। ਹੁਣ ਤੱਕ ਉਸ ਨੂੰ ਇੰਨੀ ਕੁ ਸਮਝ ਆਉਣ ਲੱਗ ਪੈਂਦੀ ਹੈ ਕਿ ਜੇ ਮਾਪੇ ਆਲੇ-ਦੁਆਲੇ ਨਹੀਂ ਹਨ ਤਾਂ ਵੀ ਗੁੰਮ ਨਹੀਂ ਹੋਏ, ਕਿਤੇ ਨੇੜੇ ਹੀ ਹੋਣਗੇ। ਇਸੇ ਉਮਰ ਵਿਚ ਬੱਚਾ ਆਪਣੇ ਮਾਪਿਆਂ ਦੀ ਗ਼ੈਰਹਾਜ਼ਰੀ ਵਿਚ ਰੋਣ ਪਿੱਟਣ ਦੀ ਥਾਂ ਕਿਸੇ ਟੈਡੀ, ਕੰਬਲ, ਗੁੱਡੀ ਆਦਿ ਵਿਚ ਆਪਣਾ ਸਾਥੀ ਲੱਭ ਲੈਂਦਾ ਹੈ ਅਤੇ ਸਹਿਜ ਮਹਿਸੂਸ ਕਰਨ ਲੱਗ ਪੈਂਦਾ ਹੈ ਪਰ ਜਦੋਂ ਬੱਚੇ ਦੇ ਅਜਿਹੇ ਟੈਡੀ ਜਾਂ ਗੁੱਡੀ ਜਾਂ ਕੰਬਲ ਆਦਿ ਨੂੰ ਪਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਬੱਚਾ ਹਾਲ ਪਾਹਰਿਆ ਮਚਾ ਦਿੰਦਾ ਹੈ। ਇਸੇ ਸਮੇਂ ਬੱਚੇ ਨੂੰ ਝੂਠੀ ਮੂਠੀ ਰੋ ਕੇ ਸਾਰਿਆਂ ਵੱਲੋਂ ਪੁਚਕਾਰਿਆ ਜਾਣਾ

ਡਾ. ਹਰਸ਼ਿੰਦਰ ਕੌਰ   ਡਾ. ਹਰਸ਼ਿੰਦਰ ਕੌਰ

ਚੰਗਾ ਲੱਗਣ ਲੱਗ ਪੈਂਦਾ ਹੈ ਤੇ ਉਹ ਆਪਣੀ ‘ਮੈਂ’ ਨੂੰ ਪੱਠੇ ਪਾਉਣਾ ਸਿਖ ਜਾਂਦਾ ਹੈ। ਇਸੇ ਦੌਰਾਨ ਝੂਠ ਬੋਲਣ ਦਾ ਬੀਜ ਅਚਨਚੇਤ ਹੀ ਬੱਚੇ ਦੇ ਮਨ ਅੰਦਰ ਪਨਪ ਪੈਂਦਾ ਹੈ। ਉਸ ਨੂੰ ਸਮਝ ਆ ਜਾਂਦੀ ਹੈ ਕਿ ਜੇ ਝੂਠ-ਮੂਠ ਦਾ ਰੋਣਾ ਵੀ ਰੋਇਆ ਜਾਏ ਤਾਂ ਮਾਪੇ ਝਟਪਟ ਭੱਜ ਕੇ ਚੁੱਕ ਕੇ ਪਿਆਰ ਕਰਦੇ ਹਨ। ਬਸ, ਫਿਰ ਕੀ ਹੈ! ਬੱਚਾ ਅਨੇਕ ਵਾਰ ਅਜ਼ਮਾਉਂਦਾ ਹੈ ਤੇ ਹਰ ਵਾਰ ਇਹ ਗੱਲ ਪਕਿਆਈ ਫੜਦੀ ਜਾਂਦੀ ਹੈ। ਤਕਰੀਬਨ 21 ਮਹੀਨਿਆਂ ਦੀ ਉਮਰ ਉੱਤੇ ਪਹੁੰਚ ਕੇ ਅਜਿਹੀਆਂ ਕੁੱਝ ਜ਼ਿਦਾਂ ਬੱਚਾ ਛੰਡ ਦਿੰਦਾ ਹੈ ਬਸ਼ਰਤੇ ਮਾਪੇ ਉਸ ਨੂੰ ਲੋੜੋਂ ਵਧ ਲਾਡ ਕਰਦਿਆਂ ਉਸ ਦੇ ਮਨ ਵਿਚ ਹੋਰ ਜ਼ਿੱਦ ਕਰਨ ਤੇ ਝੂਠ-ਮੂਠ ਦੇ ਰੋਣ ਦੀ ਆਦਤ ਨਾ ਪਾ ਦੇਣ ਤਾਂ! ਜੇ ਉਸ ਨੂੰ ਰਤਾ ਕੁ ਖੁੱਲ੍ਹਾ ਛੱਡਿਆ ਜਾਏ ਤੇ ਆਪਣੀ ਛਤਰ ਛਾਂ ਤੋਂ ਪਰ੍ਹਾਂ ਰੱਖਿਆ ਜਾਏ ਤਾਂ ਬੱਚਾ ਛੇਤੀ ਆਪਣੇ ਆਪ ਜੋਗਾ ਬਣ ਜਾਂਦਾ ਹੈ। ਤਕਰੀਬਨ ਦੋ ਸਾਲ ਦਾ ਹੁੰਦਿਆਂ ਬੱਚਾ ਆਪਣੀਆਂ ਲੋੜਾਂ ਸਮਝ ਲੈਂਦਾ ਹੈ ਤੇ ਉਨ੍ਹਾਂ ਨੂੰ ਹਾਸਲ ਕਰਨ ਦਾ ਢੰਗ ਵੀ। ਇਹ ਉਮਰ ਬਹੁਤ ਨਾਜ਼ੁਕ ਹੁੰਦੀ ਹੈ ਕਿਉਂਕਿ ਜੇ ਬੱਚੇ ਦੀ ਹਰ ਜ਼ਿੱਦ ਅੱਗੇ ਗੋਡੇ ਟੇਕ ਦਿੱਤੇ ਜਾਣ ਜਾਂ ਲਾਡ ਲਡਾਉਂਦਿਆਂ ਬੇਲੋੜੀਆਂ ਮੰਗਾਂ ਮੰਨ ਲਈਆਂ ਜਾਣ ਤਾਂ ਬੱਚਾ ਪੂਰਾ ਜ਼ਿੱਦੀ ਤੇ ਅੜਬ ਬਣ ਜਾਂਦਾ ਹੈ। ਇਸ ਉਮਰ ਵਿਚ ਝਿੜਕਣ ਨਾਲੋਂ ਪਿਆਰ ਤੇ ਤਰਕ ਨਾਲ ਗ਼ੱਲ ਸਮਝਾਉਣ ਦਾ ਜਤਨ ਕੀਤਾ ਜਾਵੇ ਤਾਂ ਬੱਚਾ ਸਿਆਣਾ ਤੇ ਆਖੇ ਲੱਗਣ ਵਾਲਾ ਬਣ ਜਾਂਦਾ ਹੈ। ਹੁਣ ਗੱਲ ਜ਼ਬਾਨ ਦੇ ਵਿਕਾਸ ਦੀ; ਦੋ ਸਾਲ ਦਾ ਬੱਚਾ ਮਾਂ ਤੇ ਪਿਓ ਵੱਲੋਂ ਬੋਲੇ ਜਾ ਰਹੇ ਸ਼ਬਦਾਂ ਨੂੰ ਪੂਰੀ ਤਰ੍ਹਾਂ ਸਮੋ ਕੇ ਆਪਣੇ ਨਵੇਂ ਸ਼ਬਦ ਘੜਨ ਲੱਗ ਪੈਂਦਾ ਹੈ। ਮਸਲਨ ਕੰਬਲ ਨੂੰ ‘ਮੇਰਾ ਤੰਬਾ’ ਜਾਂ ‘ਮੇਰਾ ਬੂਬਾ’ ਕਹਿ ਕੇ ਸੰਬੋਧਨ ਕਰ ਸਕਦਾ ਹੈ। ਇੰਜ ਹੀ ਆਪਣੇ ਟੈਡੀ ਜਾਂ ਗੁੱਡੀ ਨੂੰ ‘ਮੰਨਾ’ ਜਾਂ ‘ਗੁੱਗਾ’ ਆਦਿ ਸ਼ਬਦ ਵਰਤਣ ਨਾਲ ਉਹ ਮਾਂ ਬੋਲੀ ਨਾਲ ਆਪਣੀ ਸਾਂਝ ਡੂੰਘੀ ਕਰ ਰਿਹਾ ਹੁੰਦਾ ਹੈ। ਇਸ ਤੋਂ ਬਾਅਦ ਦੋ ਜਾਂ ਤਿੰਨ ਸ਼ਬਦ ਹੋਰ ਦੋ ਕੁ ਸਾਲ ਤਕ ਪਹੁੰਚਦਿਆਂ ਬੱਚਾ ਆਪਣੇ ਆਪ ਹੀ ਜੋੜ ਲੈਂਦਾ ਹੈ। ਵਿਗਿਆਨਿਕ ਪੱਖੋਂ ਸਾਬਤ ਹੋਇਆ ਪੱਖ ਹੈ ਕਿ ਆਪਣੀ ਬਣਾਈ ਸ਼ਬਦਾਵਲੀ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਕੇ ਬੋਲਣਾ ਦਿਮਾਗ਼ ਦੇ ਵਧੀਆ ਤਰੀਕੇ ਵਿਕਸਿਤ ਹੋਣ ਦੀ ਪਹਿਲੀ ਪੌੜੀ ਹੈ। ਇਸ ਤੋਂ ਬਾਅਦ ਤੰਦਾਂ ਹੋਰ ਪੀਡੀਆਂ ਹੋਣ ਲੱਗ ਪੈਂਦੀਆਂ ਹਨ। ਹੁਣ ਕੋਈ ਸੋਚ ਕੇ ਵੇਖੇ ਕਿ ਅਜਿਹੀ ਸਾਂਝ ਇਕ ਜਰਮਨ ਬੱਚਾ ਆਪਣੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਗੰਢ ਰਿਹਾ ਹੋਵੇ ਤਾਂ ਉਸੇ ਦਾ ਇਕ ਰਿਸ਼ਤੇਦਾਰ ਉਸ ਨੂੰ ਹਿੰਦੀ ਜ਼ਬਾਨ ਪੜ੍ਹਾਉਣ ਦੀ ਜ਼ਿੱਦ ਫੜ ਲਵੇ ਤਾਂ ਕੀ ਹਸ਼ਰ ਹੋਵੇਗਾ? ਦਿਮਾਗ਼ ਵਿੱਚੋਂ ਪੁੰਗਰਦੀਆਂ ਨਿੱਕੀਆਂ ਤਰੰਗਾਂ ਨੂੰ ਅੱਧ ਵਿਚਾਲੇ ਰੋਕਣ ਦਾ ਨਤੀਜਾ ਹੋਵੇਗਾ ਕਿ ਨਾ ਤਾਂ ਬੱਚਾ ਪਹਿਲੀ ਜ਼ਬਾਨ   ਨਾਲ ਪੀਡੀ ਸਾਂਝ ਗੰਢ ਸਕੇਗਾ ਤੇ ਨਾ ਹੀ   ਨਵੀਂ ਜ਼ਬਾਨ ਨਾਲ, ਜੋ ਉਸ ਨੇ ਮਾਂ ਦੇ ਢਿੱਡ ਅੰਦਰ ਸੁਣੀ ਹੀ ਨਹੀਂ। ਅਜਿਹੇ ਬੱਚੇ ਦੇ ਮਾਨਸਿਕ ਵਿਕਾਸ ਵਿਚ ਹਲਕਾ ਵਿਗਾੜ ਹੋਣਾ ਲਾਜ਼ਮੀ ਹੈ। ਸੰਪਰਕ: 0175-2216783

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All