ਬੱਚਿਆਂ ਲਈ ਖ਼ੁਰਾਕ : ਕੁੱਝ ਨੁਕਤੇ

10712419CD _FOODਖ਼ੁਰਾਕ ਦਾ ਰਿਸ਼ਤਾ ਜ਼ਿੰਦਗੀ ਜਿਉਣ ਨਾਲ਼ ਹੈ। ਬੱਚਿਆਂ ਵਿੱਚ ਖ਼ੁਰਾਕ ਦੀ ਅਹਿਮੀਅਤ ਵੱਧ ਹੈ ਕਿਉਂਕਿ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਣਾ ਹੁੰਦਾ ਹੈ। ਬੱਚੇ ਦਾ ਕੱਦ ਤੇ ਭਾਰ ਵੱਧਦਾ ਹੈ। ਖ਼ੁਰਾਕ ਨਾਲ਼ ਬੱਚਾ ਫੁਰਤੀਲਾ ਹੁੰਦਾ ਤੇ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਇਸ ਦੇ ਨਾਲ ਬੱਚੇ ਦੀ ਯਾਦ ਕਰਨ ਦੀ ਸਮੱਰਥਾ ਵਿੱਚ ਵਾਧਾ ਹੁੰਦਾ ਹੈ। ਅਨਾਜ ਅਤੇ ਦਾਲਾਂ, ਦੁੱਧ, ਘੀ ਅਤੇ ਮੱਖਣ, ਸਬਜ਼ੀਆਂ, ਫ਼ਲ, ਚੀਨੀ ਅਤੇ ਤੇਲ ਖ਼ੁਰਾਕ ਵਜੋਂ ਮੌਜੂਦ ਹਨ।  ਸਿਹਤ ਪੱਖੋਂ ਕਾਰਬੋਜ਼, ਜਿਵੇਂ ਕਣਕ, ਚਾਵਲ, ਮੱਕੀ ਆਦਿ ਮੁੱਖ ਤੌਰ ’ਤੇ ਊਰਜਾ ਦਿੰਦੇ ਹਨ। ਘਿਓ—ਤੇਲ ਤੋਂ ਵੀ ਊਰਜਾ ਮਿਲਦੀ ਹੈ। ਪ੍ਰੋਟੀਨ, ਜਿਵੇਂ ਦਾਲਾਂ, ਦੁੱਧ, ਅੰਡੇ, ਮਾਸ-ਮੱਛੀ ਆਦਿ ਜੋ ਬੱਚਿਆਂ ਦੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ। ਮਿਨਰਲ ਅਤੇ ਵਿਟਾਮਿਨ, ਜੋ ਮੁੱਖ ਤੌਰ ’ਤੇ ਫਲਾਂ ਅਤੇ ਸਬਜ਼ੀਆਂ ਵਿੱਚੋ ਮਿਲਦੇ ਹਨ। ਇਹ ਸਾਡੀ ਸੁੱਰਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਤੇ ਸਾਨੂੰ ਬਿਮਾਰੀਆਂ ਦੇ ਹਮਲੇ ਤੋਂ ਬਚਾਉਂਦੇ ਹਨ। ਇਸ ਤਰ੍ਹਾਂ ਬਜ਼ਾਰ ਵਿੱਚੋਂ ਜੋ ਕੁੱਝ ਖਾਣ ਲਈ ਮਿਲਦਾ ਹੈ ਅਤੇ ਰਸੋਈ ਵਿੱਚ ਉਸ ਸਮਾਨ ਦਾ ਜੋ ਕੁੱਝ ਬਣ ਕੇ ਥਾਲੀ ਵਿੱਚ ਪਰੋਸਿਆ ਜਾਂਦਾ ਹੈ, ਉਸ ਵਿੱਚ ਸਿਹਤ ਪੱਖੋਂ, ਸਰੀਰ ਦੀ ਲੋੜ ਮੁਤਾਬਕ ਥੋੜ੍ਹਾ-ਥੋੜ੍ਹਾ ਸਭ ਕੁੱਝ ਹੋਣਾ ਚਾਹੀਦਾ ਹੈ। ਜੇਕਰ ਸਭ ਕੁੱਝ ਇੱਕੋ ਵਕਤ ਇੱਕ ਥਾਲੀ ਵਿੱਚ ਸੰਭਵ ਨਾ ਹੋਵੇ ਤਾਂ ਘੱਟੋ-ਘੱਟ ਪੂਰੇ ਦਿਨ ਦੀ ਖ਼ੁਰਾਕ ਵਿੱਚ ਸਾਰੇ ਤੱਤ ਜ਼ਰੂਰ ਮੌਜੂਦ ਹੋਣ। ਇਸੇ ਨੂੰ ਹੀ ਸੰਤੁਲਿਤ ਖ਼ੁਰਾਕ ਕਿਹਾ ਜਾਂਦਾ ਹੈ। ਬੱਚਿਆਂ ਨੂੰ ਵਿਕਾਸ ਲਈ ਵੱਧ ਖੁਰਾਕ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਕੁੱਝ ਪ੍ਰੋਟੀਨ ਵੀ ਵੱਧ ਚਾਹੀਦੇ ਹੁੰਦੇ ਹਨ। ਘੱਟੋ-ਘੱਟ ਇੱਕ ਸਾਲ ਦੇ ਬੱਚੇ ਨੂੰ ਹਰ ਉਹ ਚੀਜ਼ ਖਾਣੀ, ਖਵਾਉਣੀ ਚਾਹੀਦੀ ਹੈ, ਜੋ ਘਰ ਦੀ ਰਸੋਈ ਵਿੱਚ ਬਣਦੀ ਅਤੇ ਘਰ ਦੇ ਬਾਕੀ ਹੋਰ ਜੀਅ ਇਸਤੇਮਾਲ ਕਰਦੇ ਹਨ। ਸਾਲ ਦੇ ਬੱਚੇ ਨੂੰ ਆਪਣੀ ਮਾਂ ਨਾਲੋਂ ਤਕਰੀਬਨ ਅੱਧੀ ਖ਼ੁਰਾਕ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ ਇਸ ਤਰ੍ਹਾਂ ਹੋ ਸਕਦਾ ਹੈ:- ਤਿੰਨੋਂ ਸਮੇਂ, ਇੱਕ-ਇੱਕ ਛੋਟੀ (25-30 ਗ੍ਰਾਮ) ਦੀ ਰੋਟੀ, ਉਸ ਉਪਰ 5 ਗ੍ਰਾਮ ਘੀ, ਮੱਖਣ (1 ਚਮਚਾ), ਚੂਰੀ ਬਣਾ ਕੇ ਪਰੌਂਠੇ ਦੇ ਰੂਪ ਵਿੱਚ। ਤਕਰੀਬਨ 30 ਗ੍ਰਾਮ ਦਾਲ। ਦੋ-ਤਿੰਨ ਸਮੇਂ ਮਾਂ ਦੇ ਦੁੱਧ ਦੇ ਨਾਲ਼, 300 ਮਿ. ਲੀ. ਦੁੱਧ, ਦੋ ਵਾਰੀ। ਸਬਜ਼ੀ, ਫ਼ਲ ਜੋ ਵੀ ਘਰ ਹੋਵੇ, ਉਹ ਵੀ ਨਾਲ਼ ਦਿੱਤੇ ਜਾਣ। ਬੱਚਿਆਂ ਦੀ ਉਮਰ ਅਤੇ ਸਵਾਦ ਦੇ ਮੱਦੇਨਜ਼ਰ ਉਨ੍ਹਾਂ ਨੂੰ ਟੌਫੀਆਂ, ਚਾਕਲੇਟ ਅਤੇ ਅਜੋਕੇ ਹੋਰ ਖਾਦ ਪਦਾਰਥ ਕੁਰਕਰੇ, ਚਿਪਸ ਜਾਂ ਨੂਡਲਜ਼ ਖਵਾ-ਚਖਾ ਦਿੱਤੇ ਜਾਂਦੇ ਹਨ। ਇਨ੍ਹਾਂ ਦਾ ਸਵਾਦ ਫਿਰ ਬੱਚੇ ਨੂੰ ਘਰ ਦੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਪਾਸੇ ਲੈ ਜਾਂਦਾ ਹੈ।

ਡਾ. ਸ਼ਿਆਮ ਸੁੰਦਰ ਦੀਪਤੀ ਡਾ. ਸ਼ਿਆਮ ਸੁੰਦਰ ਦੀਪਤੀ

ਬੱਚਿਆਂ ਦਾ ਘਰੇਲੂ ਖ਼ੁਰਾਕ ਵਿੱਚ ਬਹੁਤੀ ਦਿਲਚਸਪੀ ਨਾ ਲੈਣ ਦਾ ਮੁੱਖ ਕਾਰਨ ਹੁੰਦਾ ਹੈ ਕਿ ਮਾਪੇ, ਬੱਚੇ ਦੀ ਖ਼ੁਰਾਕ ਪ੍ਰਤੀ ਜਿੰਨੇ ਸੁਚੇਤ ਹੋਣੇ ਚਾਹੀਦੇ ਹਨ, ਨਹੀਂ ਹੁੰਦੇ। ਇੱਕ ਛੋਟੀ ਜਿਹੀ ਚਪਾਤੀ ਖਾਣ ਲਈ ਬੱਚੇ ਨੂੰ ਅੱਧਾ-ਪੌਣਾ ਘੰਟਾ ਲੱਗਦਾ ਹੈ ਤੇ ਮਾਂ-ਪਿਉ ਨੂੰ ਧੀਰਜ ਨਾਲ਼ ਕੰਮ ਲੈਣਾ ਚਾਹੀਦਾ ਹੈ। ਅਸੀਂ ਖੁਦ ਆਪਣਾ ਸਮਾਂ ਜਾਂ ਖਿਝ ਬਚਾਉਣ ਲਈ, ਅਜਿਹਾ ਸਮਾਨ ਲੈ ਕੇ ਦਿੰਦੇ ਹਾਂ ਤੇ ਉਸ ਨੂੰ ਜ਼ਿੱਦੀ ਵੀ ਬਣਾਉਂਦੇ ਹਾਂ ਤੇ ਪੌਸ਼ਟਿਕ ਖ਼ੁਰਾਕ ਤੋਂ ਵੀ ਵਾਂਝਾ ਰੱਖਦੇ ਹਾਂ। ਬਾਜ਼ਾਰ ਵਿੱਚ ਵਿਕ ਰਹੇ ਤਕਰੀਬਨ ਸਾਰੇ ਖ਼ੁਰਾਕ ਪਦਾਰਥ, ਮੋਟਾਪੇ ਦਾ ਕਾਰਨ ਬਣਦੇ ਹਨ। ਜੇਕਰ ਬੱਚਾ ਆਪਣੀ ਸਰਗਰਮੀ ਕਾਰਨ ਮੋਟਾ ਨਹੀਂ ਵੀ ਦਿਸਦਾ, ਤਾਂ ਵੀ ਮੋਟਾਪੇ ਦੀ ਬੁਨਿਆਦ ਜ਼ਰੂਰ ਪੈ ਜਾਂਦੀ ਹੈ। ਬਾਜ਼ਾਰੀ ਪਦਾਰਥਾਂ ਦੇ ਇਸਤੇਮਾਲ ਨਾਲ ਸਿਰਫ ਊਰਜਾ ਵਾਲਾ ਖ਼ੁਰਾਕੀ ਹਿੱਸਾ ਜ਼ਰੂਰ ਪੂਰਾ ਹੁੰਦਾ ਹੈ, ਪਰ ਸਬਜ਼ੀਆਂ ਦੀ ਘਾਟ ਕਾਰਨ ਵਿਟਾਮਿਨ ਪੂਰੇ ਨਹੀਂ ਹੁੰਦੇ ਜੋ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਦੇ ਤੇ ਬੱਚੇ ਛੇਤੀ-ਛੇਤੀ ਬਿਮਾਰ ਹੁੰਦੇ ਹਨ। ਬੱਚਿਆਂ ਵਿੱਚ, ਖਾਸ ਕਰਕੇ ਛੇ ਸਾਲ ਤੱਕ ਬੱਚਿਆਂ ਦੇ ਭਾਰ ਅਤੇ ਕੱਦ ਵਿੱਚ ਵਾਧਾ, ਇਸ ਗੱਲ ਦਾ ਪੈਮਾਨਾ ਹੈ ਕਿ ਬੱਚਾ ਖੁਰਾਕ ਠੀਕ ਖਾ ਰਿਹਾ ਹੈ ਕਿ ਨਹੀਂ। ਨਾਲੇ ਇਹ ਪੈਮਾਨਾਅਸਾਨੀ ਨਾਲ਼ ਘਰੇ-ਸਕੂਲ ਵਿੱਚ ਖੁਦ ਹੀ ਵਰਤਿਆ ਜਾ ਸਕਦਾ ਹੈ। ਬਚਪਨ ਜਾਂ ਪਹਿਲੇ ਦੋ-ਤਿੰਨ ਸਾਲ ਦੌਰਾਨ, ਖ਼ੁਰਾਕ ਦੀਆਂ ਆਦਤਾਂ ਨੂੰ ਵਧੀਆ ਬਣਾਉਣਾ ਮਾਪਿਆਂ ਦੇ ਹੱਥ ਹੈ ਤੇ ਅਸਾਨ ਵੀ, ਕਿਉਂ ਜੋ ਬੱਚਾ ਬਹੁਤਾ ਸਮਾਂ ਘਰ ਦੇ ਅੰਦਰ ਰਹਿੰਦਾ ਹੈ। ਬੱਚੇ ਨੂੰ ਘਰੇ ਹੀ ਅਲੱਗ-ਅਲੱਗ ਚੀਜ਼ਾਂ ਨਾਲ਼, ਵੱਖ-ਵੱਖ ਸਵਾਦਾਂ ਨਾਲ਼ ਜੋੜਿਆ ਜਾ ਸਕਦਾ ਹੈ, ਜਿਵੇਂ ਦਲੀਆ, ਖਿਚੜੀ, ਖੀਰ, ਚੂਰੀ, ਆਲੂ-ਕੇਲੇ ਨੂੰ ਖੀਰ ਜਾਂ ਦਲੀਏ ਵਰਗਾ ਬਣਾ ਕੇ ਖੱਟੇ ਮਿੱਠੇ ਸਵਾਦਾਂ ਵਿੱਚ ਤਿਆਰ ਕਰਕੇ ਖਵਾਇਆ ਜਾ ਸਕਦਾ ਹੈ। ਮਾਪਿਆਂ ਨੂੰ ਬੱਚੇ ਦੀ ਖ਼ੁਰਾਕ ਪ੍ਰਤੀ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All