ਬੱਚਿਆਂ ਖ਼ਿਲਾਫ਼ ਅਪਰਾਧਾਂ ’ਚ ਉੱਤਰ ਪ੍ਰਦੇਸ਼ ਪਹਿਲੇ ਸਥਾਨ ’ਤੇ

ਨਵੀਂ ਦਿੱਲੀ, 12 ਜਨਵਰੀ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ 2018 ਵਿਚ ਭਾਰਤ ’ਚ ਹਰ ਦਿਨ 109 ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ। ਪਿਛਲੇ ਵਰ੍ਹੇ ਨਾਲੋਂ ਇਹ 22 ਫ਼ੀਸਦ ਵੱਧ ਹੈ। ਹਾਲ ਹੀ ਵਿਚ ਰਿਲੀਜ਼ ਅੰਕੜਿਆਂ ਮੁਤਾਬਕ 2017 ਵਿਚ 32,608 ਕੇਸ ਰਿਪੋਰਟ ਕੀਤੇ ਗਏ ਸਨ ਜਦਕਿ ਪੋਕਸੋ ਐਕਟ ਤਹਿਤ 2018 ਵਿਚ 39,827 ਕੇਸ ਰਿਪੋਰਟ ਹੋਏ ਹਨ। 2018 ਵਿਚ ਬੱਚਿਆਂ ਨਾਲ ਜਬਰ-ਜਨਾਹ ਦੇ 21,605 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ 21401 ਲੜਕੀਆਂ ਨਾਲ ਤੇ 204 ਲੜਕਿਆਂ ਨਾਲ ਸਬੰਧਤ ਹਨ। ਜਬਰ-ਜਨਾਹ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਦੇ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਹੈ। ਜਦਕਿ ਉੱਤਰ ਪ੍ਰਦੇਸ਼ ਵਿਚ ਬੱਚਿਆਂ ਖ਼ਿਲਾਫ਼ ਵੱਖ-ਵੱਖ ਅਪਰਾਧਾਂ ਦੇ ਸਭ ਤੋਂ ਵੱਧ- 19,936 ਮਾਮਲੇ ਸਾਹਮਣੇ ਆਏ ਹਨ, ਕੁੱਲ ਅਪਰਾਧਾਂ ਦਾ ਇਹ 14 ਫ਼ੀਸਦ ਹੈ। ਕੁੱਲ-ਮਿਲਾ ਕੇ ਬੱਚਿਆਂ ਖ਼ਿਲਾਫ਼ ਅਪਰਾਧ 2008-2018 ਦੇ ਦਹਾਕੇ ਦੌਰਾਨ ਛੇ ਗੁਣਾ ਵੱਧ ਗਏ ਹਨ। ਸੰਗਠਨ ‘ਚਾਈਲਡ ਰਾਈਟਸ ਐਂਡ ਯੂ’ ਦੀ ਪਾਲਿਸੀ ਖੋਜ ਤੇ ਐਡਵੋਕੇਸੀ ਬਾਰੇ ਡਾਇਰੈਕਟਰ ਪ੍ਰੀਤੀ ਮਹਾਰਾ ਨੇ ਕਿਹਾ ਕਿ ਇਹ ਬਹੁਤ ਖ਼ਤਰਨਾਕ ਰੁਝਾਨ ਹੈ। ਹਾਲਾਂਕਿ ਇਕ ਗੱਲ ਚੰਗੀ ਹੈ ਕਿ ਹੁਣ ਵੱਡੀ ਗਿਣਤੀ ਅਪਰਾਧ ਰਿਪੋਰਟ ਕੀਤੇ ਜਾ ਰਹੇ ਹਨ, ਇਸ ਵਿਚੋਂ ਲੋਕਾਂ ਦਾ ਸਿਸਟਮ ’ਚ ਭਰੋਸਾ ਝਲਕਦਾ ਹੈ। 67,134 ਬੱਚੇ (19784 ਲੜਕੇ ਤੇ 47191 ਲੜਕੀਆਂ) 2018 ਵਿਚ ਲਾਪਤਾ ਹੋਏ ਹਨ। 71,176 ਬੱਚੇ ਲੱਭੇ ਵੀ ਗਏ ਹਨ। ਬੱਚਿਆਂ ਨੂੰ ਪੋਰਨੋਗ੍ਰਾਫ਼ੀ ਲਈ ਵਰਤਣ ਦੇ ਵੀ 781 ਕੇਸ ਦਰਜ ਹੋਏ ਹਨ। ਅੰਕੜੇ ਦਿਖਾਉਂਦੇ ਹਨ ਕਿ 51 ਫ਼ੀਸਦ ਕੇਸ ਯੂਪੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ ਤੇ ਬਿਹਾਰ ਦੇ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All