ਬੰਗਲੌਰ ’ਚੋਂ ਖ਼ਾਲਿਸਤਾਨ ਹਮਾਇਤੀ ਗ੍ਰਿਫ਼ਤਾਰ

ਬੰਗਲੂਰੂ, 12 ਜਨਵਰੀ ਕੇਂਦਰੀ ਅਪਰਾਧ ਸ਼ਾਖਾ ਨੇ ਇਕ ਕਥਿਤ ਖਾਲਿਸਤਾਨ ਹਮਾਇਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਪੰਜਾਬ ਤੋਂ ਭੱਜ ਕੇ ਆਇਆ ਇਹ ਖਾਲਿਸਤਾਨੀ ਇਥੇ ਸ਼ਹਿਰ ’ਚ ਲੁਕਿਆ ਹੋਇਆ ਸੀ। ਪੁਲੀਸ ਨੇ ਕਿਹਾ ਕਿ ਜਰਨੈਲ ਸਿੰਘ ਸਿੱਧੂ ਫਰਵਰੀ 2019 ਵਿੱਚ ਅੰਦਰੂਨੀ ਸੁਰੱਖਿਆ ਡਿਵੀਜ਼ਨ ਵੱਲੋਂ ਦਰਜ ਕੇਸ ਮਗਰੋਂ ਪੰਜਾਬ ਪੁਲੀਸ ਨੂੰ ਲੋੜੀਂਦਾ ਸੀ। ਸਿੱਧੂ ਪਿਛਲੇ ਚਾਰ ਮਹੀਨਿਆਂ ਤੋਂ ਪੇਇੰਗ ਗੈਸਟ ਵਜੋਂ ਰਹਿ ਰਿਹਾ ਸੀ ਤੇ ਬਾਗਮਾਨੇ ਟੈੱਕ ਪਾਰਕ ਵਿੱਚ ਕੰਮ ਕਰਦਾ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਸਿੱਧੂ ਦਾ ਖੁਰਾ ਖੋਜ ਲੱਭਣ ਲਈ ਪੰਜਾਬ ਪੁਲੀਸ ਨੇ ਸੰਪਰਕ ਕੀਤਾ ਸੀ। ਸਿੱਧੂ ਨੂੰ ਪੰਜਾਬ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All