ਬੰਗਲੂਰੂ ’ਚ ਦੋ ਦਿਨਾਂ ਦੌਰਾਨ 10 ਹਜ਼ਾਰ ਵਿਅਕਤੀਆਂ ’ਤੇ ਮੋਹਰ ਲੱਗੀ

ਬੰਗਲੂਰੂ, 24 ਮਾਰਚ ਸਿਵਲ, ਪੁਲੀਸ ਅਤੇ ਸਿਹਤ ਅਧਿਕਾਰੀਆਂ ਨੇ ਬੰਗਲੂਰੂ ’ਚ ਦੋ ਦਿਨਾਂ ਦੌਰਾਨ ਘਰਾਂ ’ਚ ਇਕਾਂਤਵਾਸ ’ਚ ਰੱਖੇ ਕਰੀਬ 10 ਹਜ਼ਾਰ ਵਿਅਕਤੀਆਂ ਦੇ ਮੋਹਰ ਲਗਾਈ ਹੈ। ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਦਰਮਿਆਨ ਇਹ ਕਦਮ ਉਠਾਇਆ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਬੀ ਐੱਚ ਅਨਿਲ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ ਇਸ ਕੰਮ ’ਚ 600 ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਅੱਜ 500 ਟੀਮਾਂ ਨੇ 10 ਹਜ਼ਾਰ ਹੋਰ ਵਿਅਕਤੀਆਂ ਦੇ ਸਟੈਂਪਾਂ ਲਗਾਈਆਂ। ਬੀਬੀਐੱਮਪੀ ਕਮਿਸ਼ਨਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰਾਂ ’ਚ ਏਕਾਂਤਵਾਸ ਤਹਿਤ ਰੱਖੇ ਗਏ ਵਿਅਕਤੀਆਂ ਨੂੰ ਮਿਲਣ ਤੋਂ ਗੁਰੇਜ਼ ਕਰਨ। ਸ੍ਰੀ ਕੁਮਾਰ ਮੁਤਾਬਕ ਸ਼ਹਿਰ ’ਚ ਇਕ ਹੋਰ ਵਿਅਕਤੀ ਕਰੋਨਾਵਾਇਰਸ ਤੋਂ ਪੀੜਤ ਮਿਲਿਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਸਿੰਗਾਸਾਂਦਰਾ ਦਾ ਵਸਨੀਕ ਪਾਜ਼ੇਟਿਵ ਨਿਕਲਿਆ ਹੈ ਅਤੇ ਉਸ ਨੂੰ ਆਈਸੋਲੇਸ਼ਨ ਹਸਪਤਾਲ ’ਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਨੂੰ ਤੁਰੰਤ ਸਾਫ਼ ਕਰਨ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਘਰ ਘਰ ਨਿਗਰਾਨੀ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ।

-ਆਈਏਐਨਐਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All