ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਮੌਤ

ਹੈਦਰਾਬਾਦ, 28 ਮਈ

ਤਿਲੰਗਾਨਾ ਦੇ ਮੇਡਕ ਜ਼ਿਲ੍ਹੇ ਵਿੱਚ ਖੇਡਦਿਆਂ ਅਚਾਨਕ 120 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਤਿੰਨ ਸਾਲਾ ਲੜਕੇ ਦੀ ਮੌਤ ਹੋ ਗਈ। ਉਹ ਕੱਲ੍ਹ ਬੋਰਵੈੱਲ ਵਿੱਚ ਡਿੱਗ ਗਿਆ ਸੀ ਤੇ ਉਸ ਨੂੰ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਸਨ। ਵੱਖ ਵੱਖ ਏਜੰਸੀਆਂ ਦੀ ਮਦਦ ਨਾਲ ਚਲਾਏ 10 ਘੰਟਿਆਂ ਦੇ ਰਾਹਤ ਅਪਰੇਸ਼ਨ ਮਗਰੋਂ ਅੱਜ ਤੜਕੇ ਚਾਰ ਵਜੇ ਦੇ ਕਰੀਬ ਜਦੋਂ ਬੱਚੇ ਨੂੰ ਬੋਰ ’ਚੋਂ ਕੱਢਿਆ ਗਿਆ ਤਾਂ ਉਹ ਮ੍ਰਿਤ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All