ਬੈਡਮਿੰਟਨ: ਸ੍ਰੀਕਾਂਤ ਸਈਦ ਮੋਦੀ ਟਰਾਫ਼ੀ ’ਚੋਂ ਬਾਹਰ

ਲਖਨਊ, 29 ਨਵੰਬਰ ਭਾਰਤੀ ਸ਼ਟਲਰ ਸੌਰਭ ਵਰਮਾ ਅਤੇ ਰਿਤੂਪਰਨਾ ਦਾਸ ਨੇ ਅੱਜ ਇੱਥੇ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦਕਿ ਕਿਦਾਂਬੀ ਸ੍ਰੀਕਾਂਤ ਕੁਆਰਟਰ ਫਾਈਨਲ ਵਿੱਚ ਹਾਰ ਕੇ ਬਾਹਰ ਹੋ ਗਿਆ। ਇਸ ਸਾਲ ਹੈਦਰਾਬਾਦ ਅਤੇ ਵੀਅਤਨਾਮ ਵਿੱਚ ਦੋ ਬੀਡਬਲਯੂਐੱਫ ਸੁਪਰ 100 ਖ਼ਿਤਾਬ ਜਿੱਤਣ ਵਾਲੇ ਸੌਰਭ ਨੇ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੇ ਕੁਨਲਾਵੁਤ ਵਿਤਿਦਸਰਨ ’ਤੇ 21-19, 21-16 ਨਾਲ ਜਿੱਤ ਦਰਜ ਕੀਤੀ। ਦੂਜੇ ਪਾਸੇ ਤੀਜਾ ਦਰਜਾ ਪ੍ਰਾਪਤ ਸ੍ਰੀਕਾਂਤ ਦਾ ਸੰਘਰਸ਼ ਜਾਰੀ ਰਿਹਾ। ਉਸ ਦੀ ਚੁਣੌਤੀ ਦੁਨੀਆਂ ਦੇ ਸਾਬਕਾ ਅੱਵਲ ਨੰਬਰ ਖਿਡਾਰੀ ਸੋਨ ਵਾਨ ਹੋ ਤੋਂ 18-21, 19-21 ਨਾਲ ਹਾਰਨ ਨਾਲ ਸਮਾਪਤ ਹੋ ਗਈ। ਕੋਰਿਆਈ ਖਿਡਾਰੀ ਖ਼ਿਲਾਫ਼ ਇਹ ਉਸ ਦੀ 11 ਮੁਕਾਬਲਿਆਂ ਵਿੱਚ ਸੱਤਵੀਂ ਹਾਰ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All