ਬੈਡਮਿੰਟਨ: ਸੌਰਭ ਦੀ ਸਈਦ ਮੋਦੀ ਟੂਰਨਾਮੈਂਟ ਦੇ ਫਾਈਨਲ ’ਚ ਹਾਰ

ਲਖਨਊ, 1 ਦਸੰਬਰ ਭਾਰਤੀ ਸ਼ਟਲਰ ਸੌਰਭ ਵਰਮਾ ਨੂੰ ਅੱਜ ਇੱਥੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਹਾਰ ਕੇ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਵਿੱਚ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਉਸ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਚੀਨੀ ਤਾਇਪੈ ਦੇ ਵਾਂਗ ਜ਼ੁ ਵੇਈ ਨੇ ਸਿੱਧੇ ਸੈੱਟਾਂ ਵਿੱਚ ਹਰਾਇਆ। ਇਸ ਸਾਲ ਹੈਦਰਾਬਾਦ ਅਤੇ ਵੀਅਤਨਾਮ ਵਿੱਚ ਦੋ ਬੀਡਬਲਯੂਐੱਫ ਸੁਪਰ-100 ਖ਼ਿਤਾਬ ਜਿੱਤਣ ਵਾਲੇ 26 ਸਾਲ ਦੇ ਭਾਰਤੀ ਖਿਡਾਰੀ ਨੂੰ ਇੱਥੇ ਆਪਣੇ ਪਹਿਲੇ ਸਈਦ ਮੋਦੀ ਟੂਰਨਾਮੈਂਟ ਵਿੱਚ 48 ਮਿੰਟ ਤੱਕ ਚੱਲੇ ਫਾਈਨਲ ਵਿੱਚ ਦੁਨੀਆਂ ਦੇ 22ਵੇਂ ਨੰਬਰ ਦੇ ਜ਼ੁ ਵੇਈ ਤੋਂ 15-21, 17-21 ਨਾਲ ਹਾਰ ਝੱਲਣੀ ਪਈ। ਇਸ ਮੈਚ ਤੋਂ ਪਹਿਲਾਂ ਸੌਰਭ ਦਾ ਇਸ ਖਿਡਾਰੀ ਖ਼ਿਲਾਫ਼ ਰਿਕਾਰਡ 1-1 ਨਾਲ ਬਰਾਬਰੀ ਦਾ ਸੀ, ਉਹ ਇਸ ਸਾਲ ਮਾਰਚ ਵਿੱਚ ਟੋਂਗ ਯੁਨ ਕੇਈ ਕੱਪ ਵਿੱਚ ਜ਼ੁ ਵੇਈ ਤੋਂ ਕਰੀਬੀ ਮੁਕਾਬਲੇ ਵਿੱਚ ਹਾਰਿਆ ਸੀ। ਸੌਰਭ ਨੇ ਸੈਮੀਫਾਈਨਲ ਵਿੱਚ ਕੋਰੀਆ ਦੇ ਹੀਓ ਕਵਾਂਗ ਨੂੰ ਹਰਾਇਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਬੈਂਸ ਭਰਾ ਤੇ ਹਮਾਇਤੀ ਘੱਗਰ ਦਰਿਆ ਦੇ ਪੁਲ ਹੇਠ ਧਰਨੇ ’ਤੇ ਬੈਠੇ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All