ਬੈਡਮਿੰਟਨ: ਭਾਰਤੀ ਪੁਰਸ਼ ਟੀਮ ਸੈਮੀਜ਼ ’ਚ

ਮਨੀਲਾ (ਫਿਲਪੀਨਜ਼): ਭਾਰਤੀ ਪੁਰਸ਼ ਟੀਮ ਨੇ ਅੱਜ ਇੱਥੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿੱਚ ਥਾਈਲੈਂਡ ’ਤੇ 3-2 ਦੀ ਰੋਮਾਂਚਕ ਜਿੱਤ ਨਾਲ ਸੈਮੀਫਾਈਨਲ ਵਿੱਚ ਪਹੁੰਚ ਕੇ ਤਗ਼ਮਾ ਪੱਕਾ ਕਰ ਲਿਆ। ਸਟਾਰ ਸ਼ਟਲਰ ਕਿਦੰਬੀ ਸ੍ਰੀਕਾਂਤ ਅਤੇ ਬੀ ਸਾਈ ਪ੍ਰਣੀਤ ਨੂੰ ਪਹਿਲੇ ਦੋ ਸਿੰਗਲਜ਼ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਭਾਰਤ ਨੇ ਅਗਲੇ ਤਿੰਨ ਮੁਕਾਬਲਿਆਂ ਵਿੱਚ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ। ਇਸ ਵਿੱਚ ਇੱਕ ਸਿੰਗਲਜ਼ ਅਤੇ ਦੋ ਡਬਲਜ਼ ਮੁਕਾਬਲੇ ਸ਼ਾਮਲ ਸਨ। ਇਸ ਤਰ੍ਹਾਂ ਭਾਰਤ ਨੇ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ, ਜਿੱਥੇ ਉਸ ਦਾ ਸਾਹਮਣਾ ਦੋ ਵਾਰ ਦੀ ਮੌਜੂਦਾ ਚੈਂਪੀਅਨ ਇੰਡੋਨੇਸ਼ੀਆ ਨਾਲ ਹੋਵੇਗਾ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All