ਬੈਡਮਿੰਟਨ: ਦਮਨ ਤੇ ਅਕਾਂਸ਼ੀ ਕਰਨਗੀਆਂ ਚੰਡੀਗੜ੍ਹ ਦੀ ਨੁਮਾਇੰਦਗੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 9 ਨਵੰਬਰ ਦਮਨ ਰਾਜ ਕੁਮਾਰ ਅਤੇ ਅਕਾਂਸ਼ੀ ਬਲਿਆਨ ਦੀ ਮਹਿਲਾ ਡਬਲਜ਼ ਜੋੜੀ ਰੈੱਡ ਬੁੱਲ ਸ਼ਟਲ ਅੱਪ ਦੇ ਐਕਸਕਲੂਸਿਵ ਵਿਮੈਨਜ਼ ਡਬਲਜ਼ ਟੂਰਨਾਮੈਂਟ ਦੇ ਹੈਦਰਾਬਾਦ ਵਿੱਚ ਖੇਡੇ ਜਾਣ ਵਾਲੇ ਕੌਮੀ ਫਾਈਨਲਜ਼ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰੇਗੀ। ਇਸ ਜੋੜੀ ਨੇ ਅੱਜ ਇੱਥੇ ਸੈਕਟਰ 38 ਦੇ ਸਪੋਰਟਸ ਕੰਪਲੈਕਸ ਵਿੱਚ ਹੋਏ ਕੁਆਲੀਫਾਇਰਜ਼ ਵਿੱਚ ਇਸ਼ਿਤਾ ਕੁਮਾਰ ਅਤੇ ਗਰਮੀਨਾ ਸਿੰਘ ਦੀ ਜੋੜੀ ਨੂੰ 21-15, 19-21 ਅਤੇ 21-12 ਨਾਲ ਸ਼ਿਕਸਤ ਦਿੱਤੀ। 19 ਅਕਤੂਬਰ ਨੂੰ ਸ਼ੁਰੂ ਹੋਏ ਰੈੱਡ ਬੁੱਲ ਸ਼ਟਲ ਅੱਪ ਕੁਆਲੀਫਾਇਰਜ਼ 23 ਨਵੰਬਰ ਤੱਕ ਚੱਲਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All