ਬੁਮਰਾਹ ਨੂੰ ਮਿਲਿਆ ਪੌਲੀ ਉਮਰੀਗਰ ਤੇ ਦਿਲੀਪ ਸਰਦੇਸਾਈ ਐਵਾਰਡ

ਮੁੰਬਈ, 12 ਜਨਵਰੀ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਐਤਵਾਰ ਬੀਸੀਸੀਆਈ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਪੌਲੀ ਉਮਰੀਗਰ ਤੇ ਦਿਲੀਪ ਸਰਦੇਸਾਈ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਬੁਮਰਾਹ ਇਹ 2018-19 ਸੈਸ਼ਨ ਦੌਰਾਨ ਕੌਮਾਂਤਰੀ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਸਦਕਾ ਦਿੱਤਾ ਗਿਆ। ਪੌਲੀ ਉਮਰੀਗਰ ਟਰਾਫ਼ੀ ਸਰਵੋਤਮ ਕੌਮਾਂਤਰੀ ਪੁਰਸ਼ ਕ੍ਰਿਕਟਰ ਨੂੰ ਦਿੱਤੀ ਜਾਂਦੀ ਹੈ। ਇਸ ਟਰਾਫ਼ੀ ਦੇ ਨਾਲ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲਦੀ ਹੈ। ਦਿਲੀਪ ਸਰਦੇਸਾਈ ਐਵਾਰਡ ਟੈਸਟ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਅਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੂੰ ਦਿੱਤਾ ਜਾਂਦਾ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All