ਬੀਸੀਸੀਆਈ ਦੀ ਫਰੈਂਚਾਇਜ਼ੀ ਮਾਲਕਾਂ ਨਾਲ ਕਾਨਫਰੰਸ ਕਾਲ ਟਲੀ

ਕਰੋਨਾਵਾਇਰਸ ਦੇ ਮਦੇਨਜ਼ਰ ਬੀਸੀਸੀਆਈ ਨੇ ਫਰੈਂਚਾਇਜ਼ੀ ਮਾਲਕਾਂ ਨਾਲ ਤੈਅ ਕਾਨਫਰੰਸ ਕਾਲ ਮੁਲਤਵੀ ਕਰ ਦਿੱਤੀ ਹੈ, ਜਿਸ ਮਗਰੋਂ ਪਹਿਲਾਂ ਹੀ 15 ਅਪਰੈਲ ਤੱਕ ਰੱਦ ਆਈਪੀਐੱਲ ਦੇ ਹੋਣ ਸਬੰਧੀ ਸ਼ੰਕੇ ਖੜ੍ਹੇ ਹੋ ਗਏ ਹਨ।

ਨਵੀਂ ਦਿੱਲੀ, 24 ਮਾਰਚ ਕਰੋਨਾਵਾਇਰਸ ਦੇ ਮਦੇਨਜ਼ਰ ਬੀਸੀਸੀਆਈ ਨੇ ਫਰੈਂਚਾਇਜ਼ੀ ਮਾਲਕਾਂ ਨਾਲ ਤੈਅ ਕਾਨਫਰੰਸ ਕਾਲ ਮੁਲਤਵੀ ਕਰ ਦਿੱਤੀ ਹੈ, ਜਿਸ ਮਗਰੋਂ ਪਹਿਲਾਂ ਹੀ 15 ਅਪਰੈਲ ਤੱਕ ਰੱਦ ਆਈਪੀਐੱਲ ਦੇ ਹੋਣ ਸਬੰਧੀ ਸ਼ੰਕੇ ਖੜ੍ਹੇ ਹੋ ਗਏ ਹਨ। ਇਸ ਤਰ੍ਹਾਂ ਇਸ ਲੀਗ ’ਤੇ ਰੱਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਦੁਨੀਆ ਭਰ ਵਿੱਚ ਕਰੋਨਾਵਾਇਰਸ ਕਾਰਨ 16 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ 500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਨੌਂ ਲੋਕਾਂ ਦੀ ਜਾਨ ਚਲੀ ਗਈ ਹੈ। ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਸਹਿ-ਮਾਲਕ ਨੈੱਸ ਵਾਡੀਆ ਨੇ ਕਿਹਾ, “ਸਭ ਤੋਂ ਪਹਿਲਾਂ ਇਨਸਾਨੀਅਤ ਹੈ, ਫਿਰ ਹੀ ਸਭ ਕੁਝ। ਜੇਕਰ ਹਾਲਾਤ ਨਹੀਂ ਸੁਧਰਦੇ ਤਾਂ ਇਸ ਬਾਰੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਰਹਿੰਦਾ। ਜੇਕਰ ਆਈਪੀਐੱਲ ਨਹੀਂ ਹੁੰਦਾ ਤਾਂ ਇਹ ਠੀਕ ਹੈ।’’ ਇੱਕ ਹੋਰ ਫ੍ਰੈਂਚਾਇਜ਼ੀ ਮਾਲਕ ਨੇ ਕਿਹਾ, ‘‘ਫਿਲਹਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ। ਦੇਸ਼ ਭਰ ਵਿਚ ਤਾਲਾਬੰਦੀ ਹੈ। ਸਾਡੇ ਸਾਹਮਣੇ ਆਈਪੀਐੱਲ ਤੋਂ ਵੀ ਅਹਿਮ ਮਸਲੇ ਹਨ।” ਅੱਠ ਟੀਮਾਂ ਦੀ ਇਹ ਲੀਗ 29 ਮਾਰਚ ਤੋਂ ਸ਼ੁਰੂ ਹੋਣੀ ਸੀ, ਜਿਸ ਨੂੰ 15 ਅਪਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਵਾਡੀਆ ਨੇ ਕਿਹਾ, “ਮੈਂ ਅਜਿਹੇ ਹਾਲਾਤ ਵਿੱਚ ਆਈਪੀਐੱਲ ਬਾਰੇ ਸੋਚ ਵੀ ਨਹੀਂ ਸਕਦਾ। ਇਹ ਗ਼ੈਰ-ਪ੍ਰਸੰਗਿਕ ਹੋ ਗਿਆ ਹੈ। ਸਭ ਤੋਂ ਜ਼ਰੂਰੀ ਇਸ ਸਮੇਂ ਦੇ ਹਾਲਾਤ ਹਨ। ਇਹ ਤੀਜੇ ਵਿਸ਼ਵ ਸੁੱਧ ਵਰਗੀ ਸਥਿਤੀ ਹੈ, ਜਿਸ ਵਿੱਚ ਅਸੀਂ ਏਨੇ ਸਾਰੇ ਲੋਕਾਂ ਦੀ ਮਦਦ ਲਈ ਲੜ ਰਹੇ ਹਾਂ।’’ ਉਸਨੇ ਕਿਹਾ, ‘‘ਸਰਕਾਰ ਨੇ ਕੁਝ ਠੋਸ ਕਦਮ ਚੁੱਕੇ ਹਨ। ਭਾਰਤ ਵਰਗੇ ਵੱਡੇ ਦੇਸ਼ ਵਿੱਚ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਬਹੁਤ ਵੱਡਾ ਅਤੇ ਹਾਂ-ਪੱਖੀ ਕਦਮ ਹੈ।’’

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All