ਬੀਰਵੰਤੀ, ਜਗਮੀਤ, ਕਰਮਜੀਤ ਰਾਜ ਤੇ ਪ੍ਰਕਾਸ਼ ਬਣੇ ਸਰਵੋਤਮ ਦੌੜਾਕ

ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪਤਵੰਤੇ।

ਰਵਿੰਦਰ ਰਵੀ ਬਰਨਾਲਾ, 14 ਫਰਵਰੀ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਸੀਨੀਅਰ ਸੈਕਡੰਰੀ ਸਕੂਲ ਸੰਘੇੜਾ ਦੀਆਂ 48ਵੀਂ ਸਲਾਨਾ ਖੇਡਾਂ ਅਤੇ ਅਥਲੈਟਿਕਸ ਮੀਟ ਕਾਲਜ ਦੇ ਵਿਸ਼ਾਲ ਖੇਡ ਸਟੇਡੀਅਮ ਵਿੱਚ ਸਮਾਪਤ ਹੋਈ। ਖੇਡ ਸਮਾਗਮ ਦਾ ਉਦਘਾਟਨ ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਅਤੇ ਡਾ. ਪੀ.ਐਸ. ਬਾਵਾ ਸਾਬਕਾ ਪ੍ਰਿੰਸੀਪਲ ਨੇ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ ਕੁਲਾਰ ਨੇ ਸੰਸਥਾ ਦੀਆਂ ਖੇਡ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। 300 ਤੋਂ ਵੱਧ ਵਿਦਿਆਰਥੀਆਂ ਨੇ ਇਸ ਮੌਕੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੌਣਵੀਆਂ ਖੇਡਾਂ ਦੇ ਨਤੀਜੇ ਇਸ ਪ੍ਰਕਾਰ ਹਨ। 3000 ਮੀਟਰ (ਵਾਕ) ਲੜਕੀਆਂ ਬੀਰਵੰਤੀ ਕੌਰ (ਪਹਿਲਾ) ਰਮਨਦੀਪ ਕੌਰ (ਦੂਜਾ) ਪਲਕਪ੍ਰੀਤ ਕੌਰ (ਤੀਜਾ), 5000 ਮੀਟਰ ਦੌੜ (ਲੜਕੇ) ਅਜੀਤ ਸਿੰਘ (ਪਹਿਲਾ), ਧਰਮਪ੍ਰੀਤ ਸਿੰਘ (ਦੂਜਾ), ਜਸਕਰਨ ਸਿੰਘ (ਤੀਜਾ) 10000 ਮੀਟਰ ਦੌੜ (ਲੜਕੇ) ਜਰਨੈਲ ਸਿੰਘ (ਪਹਿਲਾ) ਜਸਕਰਨ ਸਿੰਘ (ਦੂਜਾ), 800 ਮੀਟਰ ਦੌੜ (ਲੜਕੀਆਂ) ਵੀਰਪਾਲ ਕੌਰ (ਪਹਿਲਾ) ਬੀਰਵੰਤੀ ਕੌਰ (ਦੂਜਾ), ਮਨਪ੍ਰੀਤ ਕੌਰ (ਤੀਜਾ), ਲੰਮੀ ਛਾਲ (ਲੜਕੀਆਂ) ਜਸਵਿੰਦਰ ਕੌਰ (ਪਹਿਲਾ) ,ਲਵਪ੍ਰੀਤ ਕੌਰ (ਦੂਜਾ), ਰਮਨਦੀਪ ਕੌਰ ( ਤੀਜਾ), ਗੋਲਾ ਸੁੱਟਣਾ (ਲੜਕੀਆਂ) ’ਚ ਲਵਪ੍ਰੀਤ ਕੌਰ (ਪਹਿਲਾ) ਖੁਸ਼ਪਾਲ ਕੌਰ (ਦੂਜਾ), 400 ਮੀਟਰ ਦੌੜ (ਲੜਕੇ), ਜਗਮੀਤ ਸਿੰਘ (ਪਹਿਲਾ), ਜਗਜੀਤ ਸਿੰਘ (ਦੂਜਾ), ਅਜੀਤ ਸਿੰਘ (ਤੀਜਾ),ਡਿਸਕਸ ਥਰੋ (ਲੜਕੇ), ਦਲਜੀਤ ਸਿੰਘ (ਪਹਿਲਾ), ਸਰਬਜੀਤ ਸਿੰਘ (ਦੂਜਾ), ਲਖਵੀਰ ਸਿੰਘ (ਤੀਜਾ), ਜੈਵਲਿਨ ਥਰੋ (ਲੜਕੀਆਂ) ਵੀਰਪਾਲ ਕੌਰ (ਪਹਿਲਾ), ਲਵਪ੍ਰੀਤ ਕੌਰ (ਦੂਜਾ), ਰਮਨਦੀਪ ਕੌਰ (ਤੀਜਾ) ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੁੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ, ਉੱਥੇ ਨਾਲ ਹੀ ਬੈਸਟ ਐਥਲੀਟਾਂ ਨੂੰ ਰਵਿੰਦਰਜੀਤ ਸਿੰਘ ਬਿੰਦੀ ਵੱਲੋ 2100-2100/- ਰੁਪਏ ਅਤੇ ਸੰਸਥਾ ਦੀ ਪ੍ਰਬੰਧਕ ਕਮੇਟੀ ਵਲੋਂ 3100-3100/- ਰੁਪਏ ਸਨਮਾਨ ਵਜੋ ਦਿੱਤੇ ਗਏ । ਸਾਰੇ ਨਤੀਜਿਆਂ ਦੇ ਆਧਾਰ ਤੇ ਬੀਰਬੰਤੀ ਕੌਰ ਨੂੰ ਲੜਕੀਆਂ ਅਤੇ ਜਗਮੀਤ ਸਿੰਘ ਨੂੰ ਲੜਕਿਆਂ ਵਿੱਚੋ ਕਾਲਜ ਪੱਧਰ ਦੈ ਬੈਸਟ ਐਥਲੀਟ ਐਲਾਨਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All