ਬਿਸਤਰੇ ਤੇ ਲੰਗਰ ਮੀਂਹ 'ਚ ਭਿੱਜਣ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

ਮਰਨ ਵਰਤ ਤੀਜੇ ਦਿਨ ਵੀ ਜਾਰੀ

ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਸਤੰਬਰ

ਲੰਘੀ ਰਾਤ ਤੋਂ ਹੋ ਰਹੀ ਭਾਰੀ ਬਾਰਸ਼ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਦੇ ਮਰਨ ਵਰਤ ਕੈਂਪ ਵਿਚ ਇਕੱਠੇ ਹੋਏ ਕਿਸਾਨਾਂ ਨੇ ਅੱਜ ਦੋਸ਼ ਲਾਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਇਥੋਂ ਦੇ ਇਕ ਵੱਡੇ ਹੋਟਲ ਦੇ ਮਾਲਕ ਦੀਆਂ ਖੁਸ਼ੀਆਂ ਹਾਸਲ ਕਰਨ ਲਈੇ ਕਿਸਾਨਾਂ ਨੂੰ ਮਟਕਾ ਚੌਕ ਤੋਂ ਧੱਕ ਕੇ ਚੰਡੀਗੜ੍ਹ ਦੇ ਗੰਦੇ ਨਾਲੇ ਦੇ ਕਿਨਾਰੇ ਆਪਣੇ ਤੰਬੂ ਲਾਉਣ ਲਈ ਮਜਬੂਰ ਕੀਤਾ ਹੈ। ਦੱਸਣਯੋਗ ਹੈ ਕਿ ਜਦੋਂ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਚੰਡੀਗੜ੍ਹ ਵਿਚ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਸੀ ਤਾਂ ਰਾਤੋ-ਰਾਤ ਇਥੋਂ ਦੇ ਡੀ.ਸੀ. ਨੇ ਸਮੁੱਚੇ ਸ਼ਹਿਰ ਵਿਚ ਧਾਰਾ 144 ਲਾ ਕੇ ਰੈਲੀਆਂ ਉਪਰ ਪਾਬੰਦੀ ਲਾ ਦਿੱਤੀ ਅਤੇ ਚੰਡੀਗੜ੍ਹ ਪੁਲੀਸ ਨੇ ਕਿਸਾਨਾਂ ਨੂੰ ਸੈਕਟਰ-51-52 ਨੂੰ ਵੰਡਦੀ ਸੜਕ ਉਪਰ ਬਣੇ ਗੰਦੇ ਨਾਲੇ ਦੇ ਪੁਲ ਉਪਰ ਨਾਕੇ ਲਾ ਕੇ ਰੋਕ ਲਿਆ ਸੀ। ਅੱਜ ਤੀਸਰੇ ਦਿਨ ਕੈਂਪ ਵਿਚ ਪੁੱਜੇ ਕਿਸਾਨਾਂ ਨੇ ਪਾਣੀ ਤੇ ਚਿੱਕੜ ਵਿਚ ਰੁਲੇ ਆਪਣੇ ਬਿਸਤਰੇ ਅਤੇ ਲੰਗਰ ਦੇ ਪ੍ਰਬੰਧ ਦਿਖਾਉਂਦਿਆਂ ਰੋਸ ਜ਼ਾਹਰ ਕੀਤਾ ਕਿ ਹੁਣ ਪੰਜਾਬੀਆਂ ਨੂੰ ਆਪਣੀ ਰਾਜਧਾਨੀ ਵਿਚ ਵੜਨਾ ਵੀ ਨਸੀਬ ਨਹੀਂ। ਕੈਂਪ ਵਿਚ ਵਿਛਾਈ ਤਰਪਾਲ ਹੇਠ ਪਾਣੀ ਫਿਰ ਰਿਹਾ ਸੀ। ਕਿਸਾਨਾਂ ਨੇ ਇਸ ਤਰਪਾਲ ਉਪਰ ਹੀ ਬਿਸਤਰੇ ਵਿਛਾ ਕੇ  ਸ੍ਰੀ ਰਾਜੇਵਾਲ ਦੇ ਬੈਠਣ ਦਾ ਪ੍ਰਬੰਧ ਕੀਤਾ। ਬਾਰਸ਼ ਦੌਰਾਨ ਹੀ ਪੁੱਜੇ ਵੱਖ-ਵੱਖ ਜ਼ਿਲਿ੍ਹਆਂ ਦੇ ਕਿਸਾਨ ਸ੍ਰੀ ਰਾਜੇਵਾਲ ਨੂੰ ਮਿਲ ਕੇ ਆਪਣਾ ਸਮਰਥਨ ਦੇ ਰਹੇ ਸਨ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਜੇਵਾਲ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਮਟਕਾ ਚੌਕ ਨੇੜਲੇ ਇਕ ਹੋਟਲ ਦੇ ਧਨਾਢਾਂ ਦੀ ਕੀਮਤ ਉਪਰ ਪੰਜਾਬ ਦੇ ਲੋਕਾਂ ਕੋਲੋਂ ਆਪਣੀ ਆਵਾਜ਼ ਉਠਾਉਣ ਲਈ ਨਿਰਧਾਰਤ ਮਟਕਾ ਚੌਕ ਵਾਲੀ ਥਾਂ ਖੋਹ ਲਈ ਹੈ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਇਕ ਪਾਸੇ ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਲੋਕਾਂ ਉਪਰ ਆਪਣੀ ਰਾਜਧਾਨੀ ਵਿਚ ਹੀ ਵੜਨ ਤੋਂ ਰੋਕ ਲਾ ਦਿੱਤੀ ਹੈ ਜਦਕਿ ਪੰਜਾਬ ਸਰਕਾਰ ਖਾਮੋਸ਼ ਰਹਿ ਕੇ ਚੰਡੀਗੜ੍ਹ ਉਪਰੋਂ ਆਪਣਾ ਦਾਅਵਾ ਹੀ ਖਤਮ ਕਰ ਰਹੀ ਹੈ। ਇਸੇ ਦੌਰਾਨ ਅੱਜ ਸੈਕਟਰ-16 ਹਸਪਤਾਲ ਦੀ ਇਕ ਮੈਡੀਕਲ ਟੀਮ ਨੇ ਡਾਕਟਰ ਅਮਰਜੀਤ ਦੀ ਅਗਵਾਈ ਹੇਠ ਸ੍ਰੀ ਰਾਜੇਵਾਲ ਦਾ ਚੈੱਕਅਪ ਕੀਤਾ ਅਤੇ ਪਿਸ਼ਾਬ ਤੇ ਖੂਨ ਦੇ ਨਮੂਨੇ ਲਏ। ਇਸ ਮੌਕੇ ਉਨ੍ਹਾਂ ਦੀ ਈ.ਸੀ.ਜੀ. ਵੀ ਕੀਤੀ ਗਈ। ਦੂਸਰੇ ਪਾਸੇ ਯੂਨੀਅਨ ਦੇ ਆਪਣੇ ਡਾਕਟਰ ਅਸ਼ਵਨੀ ਕਾਂਸਲ ਨੇ ਵੀ ਉਨ੍ਹਾਂ ਦਾ ਮੈਡੀਕਲ ਚੈੱਕਅਪ ਕੀਤਾ। ਅੱਜ ਕਾਂਗਰਸ ਦੇ ਦੋ ਵਿਧਾਇਕਾਂ ਬਲਬੀਰ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਨੇ ਮਰਨ ਵਰਤ ਕੈਂਪ ਵਿਚ ਪੁੱਜ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੇਂਦਰੀ 800 ਕਰੋੜ ਰੁਪਏ ਦਾ ਪੈਕੇਜ ਕਿਸਾਨਾਂ ਲਈ ਰਿਲੀਜ਼ ਕਰਨ ਲਈ ਕਾਂਗਰਸ ਪਾਰਟੀ ਵਿਧਾਨ ਸਭਾ ਵਿਚ ਆਵਾਜ਼ ਉਠਾਏਗੀ। ਉਧਰ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਨੇ ਵੀ ਕਿਸਾਨ ਯੂਨੀਅਨ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਫੈਸਲਾ ਲਿਆ ਹੈ। ਕੈਂਪ ਵਿਚ ਪੁੱਜੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੰਡੀਗੜ੍ਹ ਤੋਂ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਸਮਰਾਲਾ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰ ਸਿੰਘ ਭੰਗਲਾ, ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੇਵਾ ਸਿੰਘ ਆਰੀਆਨ ਤੇ ਲੈਂਡ ਮਾਰਗੇਜ ਬੈਂਕ ਦੇ ਆਗੂ ਰਮੇਸ਼ ਚੰਦਰ ਨੇ ਵੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

ਦੋ ਦਿਨ ਬਹੁਤ ਹੀ ਭਾਰੀ ਮੀਂਹ ਦੀ ਚਿਤਾਵਨੀ

* ਮੌਸਮ ਵਿਭਾਗ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਉੱਤਰੀ ਅਤੇ ਪੱਛਮੀ ਭਾਰ...

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

* ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਇਮਾਨਦਾਰੀ ਟੈਕਸ ਅਦਾ ਕਰਨ ਤੇ...

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

ਜਲਾਲਪੁਰ ਤੇ ਕੰਬੋਜ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ

* ਅਕਾਲੀ ਦਲ ਨੇ ਸ਼ਰਾਬ ਮਾਫ਼ੀਆ ਖਿਲਾਫ਼ ਘੱਗਰ ਸਰਾਏ ’ਚ ਦਿੱਤਾ ਧਰਨਾ * ...

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

ਰਾਮ ਮੰਦਰ ਟਰੱਸਟ ਦੇ ਮੁਖੀ ਨੂੰ ਕਰੋਨਾ

* ਅਯੁੱਧਿਆ ’ਚ ਭੂਮੀ ਪੂਜਨ ਮੌਕੇ ਮੋਦੀ ਅਤੇ ਹੋਰ ਆਗੂਆਂ ਨਾਲ ਮੰਚ ਕੀਤਾ ...

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਕਮਲਾ ਹੈਰਿਸ ਦੀ ਚੋਣ ਭਾਰਤੀ-ਅਮਰੀਕੀ ਮੁਸਲਮਾਨਾਂ ਤੇ ਸਿੱਖਾਂ ਲਈ ਪ੍ਰਾਪਤੀ

ਏਸ਼ਿਆਈ ਮੂਲ ਦੇ ਅਮਰੀਕੀਆਂ ਨੇ ਵੀ ਹੈਰਿਸ ਦੀ ਨਾਮਜ਼ਦਗੀ ਸਲਾਹੀ

ਸ਼ਹਿਰ

View All