ਬਿਜਲੀ ਦੇ ਅਣਐਲਾਨੇ ਕੱਟ ਦਸੂਹਾ ਵਾਸੀਆਂ ਲਈ ਮੁਸੀਬਤ ਬਣੇ

ਭਗਵਾਨ ਦਾਸ ਸੰਦਲ ਦਸੂਹਾ, 15 ਜਨਵਰੀ ਇਲਾਕੇ ਵਿੱਚ ਪੈ ਰਹੀ ਹੱਡ ਚਿਰਵੀਂ ਠੰਢ ਵਿੱਚ ਲੱਗ ਰਹੇ ਬਿਜਲੀ ਦੇ ਲੰਬੇ ਲੰਬੇ ਕੱਟ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਹਨ। ਲੋਹੜੀ ਵਾਲੇ ਦਿਨ ਵੀ ਸਾਰੀ ਦਿਹਾੜੀ ਬੱਤੀ ਗੁਲ ਰਹੀ, ਜਿਸ ਕਾਰਨ ਲੋਕਾਂ ਦੇ ਲੋਹੜੀ ਦੇ ਜਸ਼ਨ ਵੀ ਬੇ-ਸੁਆਦੇ ਹੋ ਗਏ। ਰੋਜ਼ਾਨਾਂ ਹੀ ਲੱਗਦੇ ਬਿਜਲੀ ਦੇ ਕੱਟਾਂ ਕਾਰਨ ਛੋਟੇ ਦੁਕਾਨਦਾਰ, ਦਰਜੀ, ਵਰਕਸ਼ਾਪਾਂ, ਸ਼ੈਲਰ ਮਾਲਕ ਅਤੇ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਤੋਂ ਰੋਜ਼ੀ-ਰੋਟੀ ਕਮਾਉਣ ਵਾਲੇ ਲੋਕ ਬੇਹੱਦ ਪ੍ਰੇਸ਼ਾਨ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਬਿਜਲੀ ਨਾ ਆਉਣ ਕਾਰਨ ਉਨ੍ਹਾਂ ਦੇ ਕੰਮਕਾਰ ਠੱਪ ਹੋਏ ਪਏ ਹਨ। ਫੋਟੋਗ੍ਰਾਫਰ ਐਸੋਸੀਏਸ਼ਨ ਦੇ ਆਗੂ ਮੁਖਵਿੰਦਰ ਸਿੰਘ ਬਾਜਾਵਾ, ਅਮਰੀਕ ਸਿੰਘ ਗੋਤਰਾ, ਸ਼ਿਸ਼ਨ ਸਿੰਘ ਮੁਲਤਾਨੀ, ਘੜੀਸਾਜ਼ ਮਹਿੰਦਰਪਾਲ, ਪਿਆਰਾ ਲਾਲ, ਫ਼ਲ ਵਿਕਰੇਤਾ ਰਿੰਕੂ ਮਹਿਰਾ, ਵਿੱਕੀ ਵਰਮਾ ਆਦਿ ਨੇ ਕਿਹਾ ਕਿ ਜੇ ਜਲਦ ਸਮੱਸਿਆ ਹੱਲ ਨਾ ਹੋਈ ਤਾਂ ਪਾਵਰਕੌਮ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਦੇ ਕੱਟ ਲਗਾਉਣੇ ਪੈ ਰਹੇ ਸਨ ਪਰ ਜਲਦੀ ਹੀ ਇਹ ਸਮੱਸਿਆ ਹੱਲ ਹੋ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All