ਬਾਸਕਟਬਾਲ ਵਿੱਚ ਡੀਏਵੀ ਕਾਲਜ ਦੂਜੇ ਸਥਾਨ ’ਤੇ

ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਪ੍ਰਿੰਸੀਪਲ ਅਤੇ ਸਟਾਫ ਨਾਲ।

ਗਿੱਦੜਬਾਹਾ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 26 ਤੋਂ 28 ਨਵੰਬਰ ਤੱਕ ਅੰਤਰ ਕਾਲਜ ਬਾਸਕਟਬਾਲ (ਲੜਕੀਆਂ) ਡਵੀਜ਼ਨ ਬੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਵੱਖ-ਵੱਖ ਕਾਲਜਾਂ ਨੇ ਹਿੱਸਾ ਲਿਆ ਅਤੇ ਮਾਤਾ ਮਿਸ਼ਰੀ ਦੇਵੀ ਡੀ.ਏ.ਵੀ. ਕਾਲਜ ਗਿੱਦੜਬਾਹਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਾਕਸਿੰਗ (ਲੜਕੇ) ਭਾਰ ਵਰਗ 56 ਕਿਲੋ ਦੇ ਮੁਕਾਬਲੇ ਜੋ ਹੁਸ਼ਿਆਰਪੁਰ ਡੀ.ਏ.ਵੀ. ਕਾਲਜ ਵਿੱਚ ਹੋਏ ਉਸ ਵਿੱਚ ਵੀ ਕਾਲਜ ਦੇ ਵਿਦਿਆਰਥੀ ਸੁਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਮਹਾਜਨ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਮਨਿੰਦਰਜੀਤ ਕੌਰ ਰੰਧਾਵਾ ਅਤੇ ਪ੍ਰੋ. ਬਲਕਰਨ ਸਿੰਘ ਸਰਵਾਣਾ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All