ਬਾਲ ਨਾਲ ਛੇੜਛਾੜ: ਦੱਖਣੀ ਅਫਰੀਕਾ ’ਚ ਹੂਟਿੰਗ ਝੱਲਣ ਲਈ ਤਿਆਰ ਵਾਰਨਰ ਤੇ ਸਮਿੱਥ

ਡੇਵਿਡ ਵਾਰਨਰ ਤੇ ਸਟੀਵ ਸਮਿੱਥ।

ਸਿਡਨੀ, 14 ਫਰਵਰੀ ਬਾਲ ਨਾਲ ਛੇੜਛਾੜ ਮਾਮਲੇ ਮਗਰੋਂ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਖੇਡਣ ਜਾ ਰਹੇ ਆਸਟਰੇਲੀਆ ਦੇ ਡੇਵਿਡ ਵਾਰਨਰ ਅਤੇ ਸਟੀਵ ਸਮਿੱਥ ਦਰਸ਼ਕਾਂ ਦੀ ਹੂਟਿੰਗ ਝੱਲਣ ਨੂੰ ਤਿਆਰ ਹਨ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕ ਉਨ੍ਹਾਂ ਪ੍ਰਤੀ ਥੋੜ੍ਹਾ ਸਨਮਾਨ ਦਿਖਾਉਣਗੇ। ਦੋ ਸਾਲ ਪਹਿਲਾਂ ਦੋਵੇਂ ਆਖ਼ਰੀ ਵਾਰ ਦੱਖਣੀ ਅਫਰੀਕਾ ਵਿੱਚ ਖੇਡੇ ਸਨ। ਉਸ ਸਮੇਂ ਕੈਪਟਾਊਨ ਟੈਸਟ ਵਿੱਚ ਹੀ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਦੋਵਾਂ ’ਤੇ ਇੱਕ-ਇੱਕ ਸਾਲ ਦੀ ਪਾਬੰਦੀ ਲਾਈ ਗਈ ਸੀ। ਦੋਵਾਂ ਨੇ ਵਾਪਸੀ ਮਗਰੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵਾਰਨਰ ਨੂੰ ਆਸਟਰੇਲੀਆ ਦਾ ਸਾਲ ਦਾ ਸਰਵੋਤਮ ਕ੍ਰਿਕਟਰ ਵੀ ਚੁਣਿਆ ਗਿਆ, ਜਦਕਿ ਸਮਿੱਥ ਦੂਜੇ ਸਥਾਨ ’ਤੇ ਰਿਹਾ। ਵਿਸ਼ਵ ਕੱਪ ਅਤੇ ਐਸ਼ੇਜ਼ ਲੜੀ ਦੌਰਾਨ ਦੋਵਾਂ ਨੂੰ ਦਰਸ਼ਕਾਂ ਦੀ ਹੂਟਿੰਗ ਝੱਲਣੀ ਪਈ ਸੀ। ਹੁਣ ਦੱਖਣੀ ਅਫਰੀਕਾ ਵਿੱਚ ਵੀ ਅਜਿਹਾ ਹੀ ਕੁੱਝ ਵਾਪਰ ਸਕਦਾ ਹੈ। ਵਾਰਨਰ ਨੇ ਸਿਡਨੀ ਰੇਡੀਓ ਟੂਜੀਬੀ ਨੂੰ ਕਿਹਾ, ‘‘ਮੈਨੂੰ ਜ਼ਿਆਦਾ ਫ਼ਰਕ ਨਹੀਂ ਪੈਂਦਾ। ਮੈਂ ਮੈਦਾਨ ’ਤੇ ਉਤਰ ਕੇ ਦੌੜਾਂ ਬਣਾਉਣ ਅਤੇ ਆਸਟਰੇਲੀਆ ਨੂੰ ਜਿਤਾਉਣ ਲਈ ਖੇਡਾਂਗਾ।’’ ਉਸ ਨੇ ਕਿਹਾ, ‘‘ਇੰਗਲੈਂਡ ਵਿੱਚ ਅਸੀਂ ਉਸ ਦਾ ਸਾਹਮਣਾ ਕੀਤਾ। ਉਮੀਦ ਹੈ ਕਿ ਸਾਡੇ ਲਈ ਥੋੜ੍ਹਾ ਸਨਮਾਨ ਵਿਖਾਇਆ ਜਾਵੇਗਾ।’’ ਵਾਰਨਰ ਅਤੇ ਸਮਿੱਥ ਆਸਟਰੇਲੀਆ ਦੀ ਟੀ-20 ਅਤੇ ਇੱਕ ਰੋਜ਼ਾ ਦੋਵਾਂ ਟੀਮਾਂ ਵਿੱਚ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਬਾਈਕਾਟ ਦੌਰਾਨ ਕਿਰਤ ਸੁਧਾਰਾਂ ਸਣੇ ਕਈ ਬਿੱਲ ਪਾਸ

ਸਰਕਾਰ ਨੂੰ ਰਾਸ ਆਇਆ ਵਿਰੋਧੀ ਧਿਰ ਦਾ ਬਾਈਕਾਟ; ਸੰਸਦ ਦੇ ਦੋਵੇਂ ਸਦਨ ਅਣ...

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All