ਬਾਬਾ ਨੌਧ ਸਿੰਘ ਦਾ ਜਨਮ ਸਥਾਨ

13105cd _cheecha ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਨੌਧ ਸਿੰਘ, ਚੀਚਾ

ਮਨਮੋਹਨ ਸਿੰਘ ਬਾਸਰਕੇ ਪਿੰਡ ਚੀਚਾ, ਅੰਮ੍ਰਿਤਸਰ-ਅਟਾਰੀ ਰੋਡ ’ਤੇ ਖਾਸਾ ਬਾਜ਼ਾਰ ਤੋਂ 5 ਕਿਲੋਮੀਟਰ ਹਟਵਾਂ ਪੈਂਦਾ ਹੈ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਭਕਨਾ ਦੇ ਨਾਲ ਲੱਗਦਾ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਇਸ ਪਿੰਡ ਵਿੱਚ 11 ਮਿਸਲਾਂ ਵਿੱਚੋਂ ਮਿਸਲ ਸ਼ਹੀਦਾਂ ਦੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਦਾ ਜਨਮ ਹੋਇਆ ਸੀ। ਇੱਥੇ ਗੁਰਦੁਆਰਾ ਜਨਮ ਅਸਥਾਨ ਬਾਬਾ ਨੌਧ ਸਿੰਘ ਸ਼ਹੀਦ ਹੈ, ਜਿਸ ਦੀ ਕਾਰ ਸੇਵਾ ਬਾਬਾ ਨੌਨਿਹਾਲ ਸਿੰਘ ਕਰਵਾ ਰਹੇ ਹਨ। ਬਾਬਾ ਨੌਧ ਸਿੰਘ ਦਾ ਜਨਮ ਭਾਈ ਲੱਧਾ (ਨੰਬਰਦਾਰ) ਦੇ ਘਰ ਹੋਇਆ। ਇਨ੍ਹਾਂ ਦੇ ਖ਼ਾਨਦਾਨ ਦੇ ਮੁਖੀ ਦਾ ਨਾਂ ਸਾਦਿਕ ਸੀ, ਜਿਨ੍ਹਾਂ ਦੇ ਨਾਂ ਦੀ ਪੱਤੀ ਸਾਦਿਕ ਅੱਜ ਵੀ ਪਿੰਡ ਚੀਚਾ ਵਿੱਚ ਹੈ। ਸਾਦਿਕ ਦੇ ਵੰਸ਼ਜ ਲੱਧਾ ਜੀ ਦੇ ਦੋ ਪੁੱਤਰ ਹੋਏ, ਜਿਨ੍ਹਾਂ ਦੇ ਨਾਂ ਬਾਬਾ ਸੇਵਾ ਸਿੰਘ ਅਤੇ ਬਾਬਾ ਨੌਧ ਸਿੰਘ ਸਨ। ਬਾਬਾ ਨੌਧ ਸਿੰਘ ਗੁੱਜਰ ਸਿੰਘ ਭੰਗੀ ਦੇ ਜਥੇ ਵਿੱਚ ਭਰਤੀ ਹੋ ਗਏ। ਉਸ ਸਮੇਂ ਖ਼ਾਲਸਾ ਫ਼ੌਜਾਂ ਦੇ 65 ਜਥੇ ਵੱਖ ਵੱਖ ਇਲਾਕਿਆਂ ਵਿੱਚ ਵਿਚਰ ਰਹੇ ਸਨ। 29 ਮਾਰਚ 1748 ਦੇ ਦਿਨ ਸਰਬੱਤ ਖ਼ਾਲਸਾ ਦਾ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ, ਜਿੱਥੇ 65 ਜੱਥਿਆਂ ਨੂੰ 11 ਮਿਸਲਾਂ ਵਿੱਚ ਵੰਡਣ ਦਾ ਗੁਰਮਤਾ ਪਾਸ ਕੀਤਾ ਗਿਆ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਅਤੇ ਬਾਬਾ ਨੌਧ ਸਿੰਘ ਮਿਸਲ ਸ਼ੁਕਰਚੱਕੀਆ ਦੇ ਮੁਖੀ ਥਾਪੇ ਗਏ ਪਰ ਬਾਬਾ ਨੌਧ ਸਿੰਘ ਨੇ ਆਪਣੀ ਮਿਸਲ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਗੁਰਬਖਸ਼ ਸਿੰਘ, ਭਾਗ ਸਿੰਘ, ਆਗਿਆ ਸਿੰਘ ਤੇ ਬਾਬਾ ਅੱਕਾ ਸਿੰਘ ਨੂੰ ਸੌਂਪ ਦਿੱਤੀ ਤੇ ਆਪ ਬਾਬਾ ਦੀਪ ਸਿੰਘ ਕੋਲ ਸ੍ਰੀ ਦਮਦਮਾ ਸਾਹਿਬ ਪਹੁੰਚ ਗਏ। ਬਾਬਾ ਦੀਪ ਸਿੰਘ ਨੇ ਉਨ੍ਹਾਂ ਦੀਆਂ ਕੌਮ ਪ੍ਰਤੀ ਨਿਭਾਈਆਂ ਸੇਵਾਵਾਂ ਤੋਂ ਖੁਸ਼ ਹੋ ਕੇ ਅਤੇ ਕੌਮ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾ ਮੂੰਹਤੋੜ ਜਵਾਬ ਦੇਣ ਲਈ ਆਪਣੀ ਮਿਸਲ ਦਾ ਮੀਤ ਜਥੇਦਾਰ ਥਾਪ ਦਿੱਤਾ। ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲਾਂ ਬਖਸ਼ੀ ਜਹਾਨ ਖਾਂ ਅਤੇ ਜਬਰਦਸਤ ਖਾਂ ਨੇ 35 ਹਜ਼ਾਰ ਫ਼ੌਜ ਲੈ ਕੇ ਅੰਮ੍ਰਿਤਸਰ ’ਤੇ ਚੜ੍ਹਾਈ ਕੀਤੀ ਅਤੇ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਤਾਂ ਬਾਬਾ ਦੀਪ ਸਿੰਘ ਨੇ ਦਰਬਾਰ ਸਾਹਿਬ ਵੱਲ ਕੂਚ ਕਰ ਦਿੱਤਾ। ਬਾਬਾ ਦੀਪ ਸਿੰਘ ਨੇ ਬਾਬਾ ਨੌਧ ਸਿੰਘ ਦੀ ਬਿਰਧ ਅਵਸਥਾ ਦੇਖ ਉਨ੍ਹਾਂ ਨੂੰ ਜੰਗ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਪਰ ਬਾਬਾ ਨੌਧ ਸਿੰਘ ਨੇ ਯੁੱਧ ਵਿੱਚ ਜਾਣ ਦੀ ਆਗਿਆ ਲੈ ਲਈ। ਅਖ਼ੀਰ ਮੁਗ਼ਲਾਂ ਅਤੇ ਸਿੱਖਾਂ ਦਾ ਯੁੱਧ ਸ਼ੁਰੂ ਹੋ ਗਿਆ ਅਤੇ ਬਾਬਾ ਨੌਧ ਸਿੰਘ ਚੱਬੇ ਦੇ ਮੈਦਾਨ ਵਿੱਚ 13 ਨਵੰਬਰ 1757 ਨੂੰ ਸ਼ਹੀਦ ਹੋ ਗਏ। ਇੱਥੇ ਸਮਾਧ ਬਾਬਾ ਨੌਧ ਸਿੰਘ ਬਣੀ ਹੋਈ ਹੈ, ਜਿੱਥੇ ਦੂਰੋਂ ਦੂਰੋਂ ਸੰਗਤ ਨਤਮਸਤਕ ਹੁੰਦੀ ਹੈ। ਪਿੰਡ ਚੀਚਾ ਦੇ ਸਰਪੰਚ ਗੁਰਵਿੰਦਰ ਸਿੰਘ ਹਨ ਅਤੇ 9 ਵਾਰਡਾਂ ਦੇ ਪੰਚ ਬਾਗ ਸਿੰਘ, ਗੁਲਜਾਰ ਸਿੰਘ, ਕੁਲਦੀਪ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਬਲਵਿੰਦਰ ਸਿੰਘ, ਧਰਮਿੰਦਰ ਸਿੰਘ, ਕਰਮਜੀਤ ਸਿੰਘ ਤੇ ਧਰਮਿੰਦਰ ਸਿੰਘ ਹਨ। ਇਸ ਪਿੰਡ ਦਾ ਹਦਬਸਤ ਨੰਬਰ 414 ਅਤੇ ਅਬਾਦੀ 3383 ਹੈ। ਇਸ ਪਿੰਡ ਦੀਆਂ 5 ਪੱਤੀਆਂ ਹਨ, ਜਿਨ੍ਹਾਂ ਦੇ ਨਾਂ ਪੱਤੀ ਸਾਦਿਕ, ਪੱਤੀ ਸੂਰਜ ਭਾਨ, ਪੱਤੀ ਬਾਰੀਆਂ, ਪੱਤੀ ਭਗਤਾਂ ਦੀ ਤੇ ਪੱਤੀ ਜੱਗਵਾਲੀ ਹਨ। ਇਨ੍ਹਾਂ ਪੱਤੀਆਂ ਦੇ ਨੰਬਰਦਾਰ ਸਤਬੀਰ ਸਿੰਘ, ਬਲਦੇਵ ਸਿੰਘ, ਲਖਬੀਰ ਸਿੰਘ, ਧਰਮਿੰਦਰ ਸਿੰਘ, ਸ਼ਿੰਗਾਰਾ ਸਿੰਘ ਅਤੇ ਬਿਕਰਮਜੀਤ ਸਿੰਘ ਹਨ। ਇਸ ਪਿੰਡ ਦੀਆਂ ਮੁੱਖ ਸ਼ਖ਼ਸੀਅਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਫਤਿਹਬੀਰ ਸਿੰਘ, ਗੁਰਨਾਮ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ (ਸਾਬਕਾ ਸਰਪੰਚ), ਮੋਹਨਜੀਤ ਸਿੰਘ (ਸਾਬਕਾ ਮੈਂਬਰ ਗੁਰਦੁਆਰਾ ਗੁਰਸਰ ਸਤਲਾਣੀ ਸਾਹਿਬ), ਐਨਆਰਆਈ ਗੁਰਮੀਤ ਸਿੰਘ ਸੰਧੂ, ਵਕੀਲ ਰਣਜੀਤ ਸਿੰਘ, ਡੀਐਸਪੀ ਜਸਵੰਤ ਸਿੰਘ, ਸੁਰਿੰਦਰ ਸਿੰਘ ਬਾਰੀਆ ਤੇ ਸਵਿੰਦਰ ਸਿੰਘ ਹਨ। ਪਿੰਡ ਚੀਚਾ ਵਿੱਚ ਸਰਕਾਰੀ ਹਾਈ ਸਕੂਲ, ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਜਲ ਘਰ ਤੇ ਆਂਗਣਵਾੜੀ ਸੈਂਟਰ ਆਦਿ ਦੀ ਸਹੂਲਤ ਹੈ। ਇਹ ਪਿੰਡ ਚਾਰ ਚੁਫੇਰੇ ਤੋਂ ਵਧੀਆ ਸੜਕਾਂ ਨਾਲ ਜੁੜਿਆ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਹਾਈ ਸਕੂਲ ਨੂੰ ਬਾਰ੍ਹਵੀਂ ਤੱਕ ਅਪਗਰੇਡ ਕੀਤਾ ਜਾਵੇ। ਇਸ ਤੋਂ ਇਲਾਵਾ ਸਾਫ਼-ਸੁਥਰੇ ਪਾਣੀ ਲਈ ਆਰਓ ਸਿਸਟਮ ਲਗਾਇਆ ਜਾਵੇ, ਕਮਿਊਨਿਟੀ ਸੈਂਟਰ ਬਣਾਇਆ ਜਾਵੇ ਤੇ ਚੀਚਾ-ਭਕਨਾ ਤੱਕ ਦੋ ਕਿਲੋਮੀਟਰ ਤੱਕ ਸੜਕ ਦੇ ਟੋਟੇ ਨੂੰ ਚੌੜਾ ਕੀਤਾ ਜਾਵੇ। ਸੰਪਰਕ: 99147-16616

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All