ਬਾਬਾ ਨਾਨਕ ਦੇ ਕਾਸਮਿਕ ਵਿਜ਼ਨ ’ਤੇ ਲੈਕਚਰ

ਸਮਾਗਮ ਦੌਰਾਨ ਲੈਕਚਰ ਦਿੰਦੇ ਹੋਏ ਪ੍ਰੋ. ਹਰਜੀਤ ਸਿੰਘ ਗਿੱਲ।

ਕੁਲਦੀਪ ਸਿੰਘ ਨਵੀਂ ਦਿੱਲੀ, 9 ਨਵੰਬਰ ਗੁਰੂ ਗ੍ਰੰਥ ਸਾਹਿਬ ਰਿਸੋਰਸ ਸੈਂਟਰ, ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਸਦਨ ਦੇ ਕਾਨਫ਼ਰੰਸ ਹਾਲ ’ਚ ਪ੍ਰੋ. ਹਰਜੀਤ ਸਿੰਘ ਗਿੱਲ (ਪ੍ਰੋਫ਼ੈਸਰ ਇਮੈਰੀਟਸ, ਜੇਐਨਯੂ) ਵੱਲੋਂ ਗੁਰੂ ਨਾਨਕ ਦੇ ਕਾਸਮਿਕ ਵਿਜ਼ਨ ਤੇ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਇਸਦੀ ਪ੍ਰਧਾਨਗੀ ਪ੍ਰੋ. ਭਗਵਾਨ ਜੋਸ਼ ਨੇ ਕੀਤੀ ਅਤੇ ਦਿੱਲੀ ਸਕੂਲ ਆਫ਼ ਇਕਨੋਮਿਕਸ ’ਚ ਸਮਾਜ ਸ਼ਾਸਤਰ ਦੇ ਸਾਬਕਾ ਪ੍ਰੋਫੈ਼ਸਰ ਪ੍ਰੋ. ਜੇਪੀਐੱਸ ਓਬਰਾਏ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀਓ ਆਇਆਂ ਕਹਿੰਦਿਆਂ ਵਿਸ਼ੇ ਅਤੇ ਵਕਤਾ ਬਾਰੇ ਸੰਖੇਪ ’ਚ ਜਾਣ-ਪਛਾਣ ਕਰਾਈ ਅਤੇ ਸਦਨ ਦੇ ਉਦੇਸ਼ਾਂ ਦੇ ਨਾਲ ਨਾਲ ਪ੍ਰਕਾਸ਼ ਪੁਰਬ ਦੇ ਸਬੰਧ ’ਚ ਕੀਤੇ ਗਏ ਅਕਾਦਮਿਕ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਪ੍ਰੋ. ਓਬਰਾਏ ਨੂੰ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਸੁਪਤਨੀ ਪ੍ਰੋਫ਼ੈਸਰ ਪੈਟਰੀਸ਼ਿਆ ਨੂੰ ਇਕ ਦੁਰਲੱਭ ਚਿੱਤਰ ਨਾਲ ਸਨਮਾਨਿਤ ਕੀਤਾ ਗਿਆ। ਪੋ੍ਰ. ਹਰਜੀਤ ਸਿੰਘ ਗਿੱਲ ਨੇ ਆਪਣੇ ਲੈਕਚਰ ’ਚ ਗੁਰੂ ਨਾਨਕ ਬਾਣੀ ਦੇ ਮੁੱਖ ਸੰਕਲਪਾਂ ਸੱਚ ਤੇ ਸੁੱਚ ਦੀ ਬ੍ਰਹਿਮੰਡੀ ਵਿਆਖਿਆ ਕੀਤੀ। ਉਨ੍ਹਾਂ ਅਨੁਸਾਰ ਬਾਬੇ ਨਾਨਕ ਨੇ ਸੱਚ ਨੂੰ ਸ਼ੁਭ ਗੁਣਾਂ ’ਚੋਂ ਸ੍ਰੇਸ਼ਠ ਦੱਸਿਆ ਜੋ ਪਵਿੱਤਰ ਤੇ ਅਪਵਿੱਤਰ ਦਾ ਨਿਰਣਾ ਕਰਦਾ ਹੈ। ਉਹਨਾਂ ਗੁਰਬਾਣੀ ਦੇ ਆਧਾਰਭੂਤ ਸੰਕਲਪ ਦੁੱਖ ਦੀ ਵੀ ਵਿਆਖਿਆ ਕੀਤੀ। ਪ੍ਰੋ. ਗਿੱਲ ਅਨੁਸਾਰ ਗੁਰੂ ਨਾਨਕ ਨੇ ਵਿਰੋਧ ਜੁੱਟਾਂ ਅਤੇ ਅਲੰਕਾਰਾਂ ਰਾਹੀਂ ਗੁਰਬਾਣੀ ਦੇ ਗੁਹਜ-ਸੰਦੇਸ਼ ਨੂੰ ਸਰੋਤਿਆਂ ਸਾਹਮਣੇ ਰੱਖਿਆ। ਉਨ੍ਹਾਂ ਅਨੁਸਾਰ ਗੁਰਬਾਣੀ ਦਾ ਇਕ ਪ੍ਰਵਾਨਿਤ ਸਮਾਜਗਤ ਵਿਆਖਿਆ ਪੱਧਰ ਹੈ, ਬ੍ਰਹਿਮੰਡੀ ਪੱਧਰ ਤੇ ਜਿਸਦੇ ਅਰਥ ਬਦਲ ਜਾਂਦੇ ਹਨ। ਉਪਰੰਤ ਪ੍ਰੋ. ਭਗਵਾਨ ਜੋਸ਼ ਨੇ ਕਵੀ ਪਾਸ਼ ਦੇ ਹਵਾਲੇ ਨਾਲ ਸ਼ਬਦਾਂ ਦੀ ਸਦੀਵਤਾ ਤੇ ਸਚਾਈ ਦਾ ਜਿਕਰ ਕਰਦਿਆਂ ਪੋ੍ਰ. ਗਿੱਲ ਦੇ ਲੈ ਕਚਰ ਨੂੰ ਇਕ ਯਾਦਗਾਰੀ ਲੈਕਚਰ ਕਿਹਾ। ਅਖ਼ੀਰ ’ਚ ਡਾ. ਮਹਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਦਨ ਦੇ ਸੀਨੀਅਰ ਮੀਤ ਪ੍ਰਧਾਨ ਜਨਰਲ ਜੋਗਿੰਦਰ ਸਿੰਘ, ਡਾ. ਰੋਮਿੰਦਰ ਰੰਧਾਵਾ, ਡਾ. ਅੰਮ੍ਰਿਤ ਬਸਰਾ, ਡਾ. ਕੁਲਵੀਰ ਗੋਜਰਾ ਸਮੇਤ ਵੱਡੀ ਗਿਣਤੀ ਵਿਦਵਾਨਾਂ ਤੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਰਾਜਸਥਾਨ ’ਚ ਸੱਤਾ ਦਾ ਸੰਘਰਸ਼ ਹੋਇਆ ਡੂੰਘਾ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਉਪ ਮੁੱਖ ਮੰਤਰੀ ਨੇ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਦਾ ਦਾਅਵਾ ਕੀਤਾ

ਸ਼ਹਿਰ

View All