ਬਸਤੀਵਾਦੀ ਖੌਫ਼ ਦੀ ਦਾਸਤਾਂ ਦਾ ਹਿੱਸਾ ਸੀ ਜਲ੍ਹਿਆਂਵਾਲੇ ਬਾਗ਼ ਦਾ ਸਾਕਾ

ਬਸਤੀਵਾਦੀ ਖੌਫ਼ ਦੀ ਦਾਸਤਾਂ ਦਾ ਹਿੱਸਾ ਸੀ ਜਲ੍ਹਿਆਂਵਾਲੇ ਬਾਗ਼ ਦਾ ਸਾਕਾ

ਕਿਮ ਏ ਵੈਗਨਰ ਦੀ ਨਵੀਂ ਕਿਤਾਬ

ਵਿਸ਼ਵ ਭਾਰਤੀ ਚੰਡੀਗੜ੍ਹ, 10 ਫਰਵਰੀ ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਕੋਈ ਅਚਾਨਕ ਵਾਪਰੀ ਘਟਨਾ ਜਾਂ ਡਾਇਰ ਦੇ ਖੁਰਾਫ਼ਾਤੀ ਦਿਮਾਗ ਦੀ ਕਾਢ ਨਹੀਂ ਸੀ ਸਗੋਂ ਅੰਗਰੇਜ਼ੀ ਰਾਜ ਵਲੋਂ ਭਾਰਤੀ ਅਵਾਮ ਅੰਦਰ ਦਹਿਸ਼ਤ ਬਿਠਾਉਣ ਦੀ ਸੋਚੀ ਵਿਚਾਰੀ ਕਾਰਵਾਈ ਸੀ। ਇਕ ਬਰਤਾਨਵੀ ਇਤਿਹਾਸਕਾਰ ਵਲੋਂ ਲਿਖੀ ਨਵੀਂ ਕਿਤਾਬ ਵਿਚ ਦਰਜ ਕੀਤਾ ਗਿਆ ਹੈ ਕਿ ਇਸ ਘੱਲੂਘਾਰੇ ਨੂੰ ਮਿਸਾਲੀ ਹਿੰਸਾ ਦੀ ਵੱਡੀ ਝਲਕ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਕਿਮ ਏ ਵੈਗਨਰ ਵਲੋਂ ਲਿਖੀ ਗਈ ‘‘ਜਲ੍ਹਿਆਂਵਾਲਾ ਬਾਗ਼: ਐਨ ਐਂਪਾਇਰ ਆਫ਼ ਫੀਅਰ ਐਂਡ ਦਿ ਮੇਕਿੰਗ ਆਫ ਏ ਮੈਸਾਕਰ’’ ਅਤੇ ਯੇਲ ਯੂਨੀਵਰਸਿਟੀ ਪ੍ਰੈਸ ਤੇ ਪੈਂਗੁਇਨ ਵਾਇਕਿੰਗ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ, ਦਾ ਮੰਗਲਵਾਰ ਨੂੰ ਲੋਕ ਅਰਪਣ ਹੋਵੇਗਾ। ਕਿਤਾਬ ਵਿਚ ਲਿਖਿਆ ਗਿਆ ਕਿ ਹਿੰਸਾ ਦੀ ਇਹ ਨੁਮਾਇਸ਼ ਬਰਤਾਨਵੀ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਏਸ਼ੀਆ, ਅਫ਼ਰੀਕਾ ਅਤੇ ਮੱਧ ਪੂਰਬ ਵਿਚ ਬਸਤੀਵਾਦੀ ਮੁਕਾਬਲੇ ਦਾ ਅੰਤਰੀਵ ਅੰਗ ਰਿਹਾ ਹੈ। ਕਿਤਾਬ ਦੀ ਸਮੱਗਰੀ ਡਾਇਰੀਆਂ ਅਤੇ ਅਦਾਲਤੀ ਗਵਾਹੀਆਂ ਤੋਂ ਲਈ ਗਈ ਹੈ। ਵੈਗਨਰ ਦਾ ਖਿਆਲ ਹੈ ਕਿ ਜਲ੍ਹਿਆਂਵਾਲਾ ਬਾਗ਼ ਦੀ ਕਹਾਣੀ ਬਸਤੀਵਾਦੀ ਮਨੋਦਸ਼ਾ ਦੀ ਕਹਾਣੀ ਦਾ ਹਿੱਸਾ ਹੈ ਜੋ ਗ਼ਦਰ ਜਾਂ ਆਜ਼ਾਦੀ ਦੀ ਪਹਿਲੀ ਲਹਿਰ ਦੇ ਪਰਛਾਵਿਆਂ ਤੋਂ ਤ੍ਰਭਕਦੀ ਰਹਿੰਦੀ ਸੀ। ‘‘1857 ਤੋਂ ਬਾਅਦ ਭਾਰਤ ਵਿਚ ਅੰਗਰੇਜ਼ਾਂ ਨੇ ਮੁਕਾਮੀ ਬਦਅਮਨੀ ਨੂੰ ਬਹੁਤਾ ਨਹੀਂ ਗ਼ੌਲਿਆ ਜਿਸ ਕਰ ਕੇ ਅੰਗਰੇਜ਼ ਹਕੂਮਤ ਨੇ ਉਸ ਹਿਸਾਬ ਨਾਲ ਹਿੰਸਾ ਦਾ ਇਸਤੇਮਾਲ ਨਹੀਂ ਕੀਤਾ ਸੀ। ਅੰਮ੍ਰਿਤਸਰ ਵਿਚ ਕੀਤਾ ਗਿਆ ਕਤਲੇਆਮ ਬਦਲੇ ਦੀ ਭਾਵਨਾ ਤੋਂ ਹੀ ਪ੍ਰੇਰਿਤ ਨਹੀਂ ਸੀ ਸਗੋਂ ਬਿਨਾਂ ਕਿਸੇ ਭੜਕਾਹਟ ਤੋਂ ਕੀਤੀ ਕਾਰਵਾਈ ਵੀ ਸੀ। ਡਾਇਰ ਨੇ ਨਾ ਕੇਵਲ ਤਿੰਨ ਦਿਨ ਪਹਿਲਾਂ ਦੰਗਿਆਂ ਦੌਰਾਨ ਮਿਸ ਸ਼ੇਰਵੁਡ (ਮਿਸ਼ਨਰੀ ਅਧਿਆਪਕਾ ਜਿਸ ’ਤੇ ਅੰਮ੍ਰਿਤਸਰ ਵਿਚ ਹਮਲਾ ਕੀਤਾ ਗਿਆ ਸੀ) ਸਮੇਤ ਯੂਰੋਪੀਅਨਾਂ ’ਤੇ ਹੋਏ ਹਮਲਿਆਂ ਦਾ ਬਦਲਾ ਲਿਆ ਸੀ ਸਗੋਂ ਉਸ ਦਾ ਇਰਾਦਾ ਅੱਗੋਂ ਹੋਣ ਵਾਲੇ ਹਮਲਿਆਂ ਦੀ ਰੋਕਥਾਮ ਕਰਨਾ ਵੀ ਸੀ।’’ ਉਹ ਲਿਖਦੇ ਹਨ ਕਿ ਡਾਇਰ ਅੰਮ੍ਰਿਤਸਰ ਦੇ 1857 ਵਿਚ ਡੀਸੀ ਰਹੇ ਫ੍ਰੈਡਰਿਕ ਹੈਨਰੀ ਕੂਪਰ ਅਤੇ 1872 ਵਿਚ ਕੂਕਿਆਂ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇਣ ਵਾਲੇ ਐਲ ਕੋਵਾਨ ਜਿਹੇ ਆਪਣੇ ਤੋਂ ਪਹਿਲਾਂ ਦੇ ਕਈ ਬਸਤੀਵਾਦੀ ਅਫ਼ਸਰਾਂ ਦੇ ਪਦ-ਚਿੰਨ੍ਹਾਂ ’ਤੇ ਹੀ ਚੱਲ ਰਿਹਾ ਸੀ। ਇਨ੍ਹਾਂ ਦੋਵੇਂ ਅਫ਼ਸਰਾਂ ਨੇ ਬਗ਼ਾਵਤ ਅਤੇ ਬਸਤੀਵਾਦੀ ਵਿਰੋਧੀ ਬਦਅਮਨੀ ਨੂੰ ਮਿਸਾਲੀ ਤੇ ਅੰਨ੍ਹੇਵਾਹ ਹਿੰਸਾ ਰਾਹੀਂ ਕੁਚਲਣ ਦਾ ਯਤਨ ਕੀਤਾ ਸੀ। ਵੈਗਨਰ ਨੇ ਲਿਖਿਆ ‘‘ 1857 ਅਤੇ 1872 ਦੀ ਹਿੰਸਾ ਵਾਂਗ ਹੀ ਜਲ੍ਹਿਆਂਵਾਲੇ ਬਾਗ਼ ਦਾ ਕਤਲੇਆਮ ਬਸਤੀਵਾਦੀ ਨਿਜ਼ਾਮ ਦਾ ਉਹ ਵਰਤਾਰਾ ਸੀ ਜਿਸ ਨੂੰ ਅੰਦਰ ਕਿਤੇ ਇਹ ਅਹਿਸਾਸ ਸੀ ਕਿ ਮਿਸਾਲੀ ਹਿੰਸਾ ਦੀ ਨੁਮਾਇਸ਼ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਹੰਟਰ ਕਮੇਟੀ ਦੀ ਰਿਪੋਰਟ ਵਿਚ ਇਹ ਗੱਲ ਤਸਲੀਮ ਕੀਤੀ ਗਈ ਸੀ ਕਿ ਹਿੰਸਾ ਦਾ ਇਸਤੇਮਾਲ ਪੁੱਠਾ ਵੀ ਪੈ ਸਕਦਾ ਹੈ ਜਦਕਿ ਜਲ੍ਹਿਆਂਵਾਲੇ ਬਾਗ਼ ਵਿਚ ਗੋਲੀ ਚਲਾਉਣ ਦਾ ਡਾਇਰ ਦਾ ਤਰਕ ਅੰਤ ਨੂੰ 1920 ਵਿਚ ਰੱਦ ਕਰ ਦਿੱਤਾ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਰਥਿਕ ਵਿਕਾਸ ਦਾ ਲੰਮੇਰਾ ਪੰਧ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All