ਬਲਾਕ ਸਮਿਤੀ ਆਦਮਪੁਰ ’ਤੇ ਬੀਬੀਆਂ ਦਾ ਕਬਜ਼ਾ

ਹਤਿੰਦਰ ਮਹਿਤਾ ਆਦਮਪੁਰ ਦੋਆਬਾ, 10 ਸਤੰਬਰ

ਨਵੀਂ ਚੁਣੀ ਚੇਅਰਮੈਨ ਸੱਤਿਆ ਦੇਵੀ ਨੂੰ ਵਧਾਈ ਦਿੰਦੇ ਹੋਏ ਮਹਿੰਦਰ ਸਿੰਘ, ਸਾਬਕਾ ਵਿਧਾਇਕ ਕਵੰਲਜੀਤ ਸਿੰਘ ਲਾਲੀ ਤੇ ਹੋਰ।

ਬਲਾਕ ਸਮਿਤੀ ਆਦਮਪੁਰ ’ਤੇ ਬੀਬੀਆਂ ਦਾ ਕਬਜ਼ਾ ਹੋ ਗਿਆ ਹੈ। ਅੱਜ ਐੱਸਡੀਐੱਮ ਜਲੰਧਰ -1 ਸੰਜੀਵ ਸ਼ਰਮਾ ਦੀ ਦੇਖ ਰੇਖ ਹੇਠ ਹੋਈ ਚੇਅਰਮੈਨ ਦੀ ਚੋਣ ਵਿਚ ਕਾਂਗਰਸ ਦੀ ਸੱਤਿਆ ਦੇਵੀ ਮੰਡੇਰਾ ਪਤਨੀ ਬਲਵੀਰ ਨੂੰ ਸਰਬਸੰਮਤੀ ਨਾਲ ਚੇਅਰਮੈਨ ਅਤੇ ਲਖਬੀਰ ਕੌਰ ਧੋਗੜੀ ਪਤਨੀ ਜਸਪਾਲ ਸਿੰਘ ਵਾਈਸ ਚੇਅਰਮੈਨ ਚੁਣ ਲਿਆ ਹੈ। ਇਸ ਚੋਣ ਵਿਚ ਅਕਾਲੀ ਦਲ ਅਤੇ ਬਸਪਾ ਦੇ ਮੈਂਬਰਾਂ ਨੇ ਆਪਣੀ ਹਾਰ ਸਵੀਕਾਰ ਕਰਦੇ ਹੋਏ ਹਿੱਸਾ ਨਹੀਂ ਲਿਆ। ਅੱਜ ਹੋਈ ਚੋਣ ਵਿਚ ਬੂਟਾ ਰਾਮ, ਅਨੀਤਾ ਰਾਣੀ, ਨੱਛਤਰ ਕੌਰ, ਕੰਵਲਜੀਤ ਕੌਰ ਕਾਲਰਾ, ਚਰਨਜੀਤ ਕੌਰ ਚੁਹੜਵਾਲੀ, ਪਰਮਿੰਦਰ ਸਿੰਘ ਸੋਢੀ ਅਤੇ ਰਣਜੀਤ ਸਿੰਘ (ਸਾਰੇ ਸਮਿਤੀ ਮੈਂਬਰ) ਸੱਤਿਆ ਦੇਵੀ ਅਤੇ ਲਖਬੀਰ ਕੌਰ ਦੇ ਹੱਕ ਵਿੱਚ ਨਿੱਤਰੇ। ਇਸ ਮੌਕੇ ਬਲਾਕ ਪੰਚਾਇਤ ਵਿਕਾਸ ਅਫ਼ਸਰ ਕੁਲਦੀਪ ਕੌਰ ਵੀ ਹਾਜ਼ਰ ਸੀ। ਇਸ ਮੌਕੇ ਕਾਂਗਰਸ ਹਲਕਾ ਇੰਚਾਰਜ ਮਹਿੰਦਰ ਸਿੰਘ ਕੇਪੀ, ਸਾਬਕਾ ਹਲਕਾ ਵਿਧਾਇਕ ਕਵੰਲਜੀਤ ਸਿੰਘ ਲਾਲੀ, ਬਲਾਕ ਪ੍ਰਧਾਨ ਰਣਦੀਪ ਸਿੰਘ ਰਾਣਾ, ਹੋਰ ਕਾਂਗਰਸੀ ਵਰਕਰਾਂ ਨੇ ਸੱਤਿਆ ਦੇਵੀ ਨੂੰ ਵਧਾਈ ਦਿੱਤੀ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਪਾਰਟੀ ਵੱਲੋਂ ਪਾਇਲਟ ਦੀ ਘਰ ਵਾਪਸੀ ਲਈ ਫਾਰਮੂਲਾ ਤਿਆਰ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਕਰੋਨਾ ਤੋਂ ਉਭਰਨ ਵਾਲਿਆਂ ਦੀ ਗਿਣਤੀ 15 ਲੱਖ ਦੇ ਪਾਰ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਹੱਤਕ ਮਾਮਲੇ ’ਚ ਅੱਗੇ ਹੋਰ ਹੋਵੇਗੀ ਸੁਣਵਾਈ, ਕੇਸ ਦੀ ਅਗਲੀ ਸੁਣਵਾਈ 17 ...

ਸ਼ਹਿਰ

View All