ਬਲਵੰਤ ਗਾਰਗੀ ਦੇ ਜਨਮ ਸਥਾਨ ਦੀ ਹਾਲਤ ਖ਼ਸਤਾ

ਪ੍ਰਮੋਦ ਸਿੰਗਲਾ ਸ਼ਹਿਣਾ, 15 ਸਤੰਬਰ ਪੰਜਾਬੀ ਸਾਹਿਤ ਦੀ ਸਿਰਮੌਰ ਹਸਤੀ ਬਲਵੰਤ ਗਾਰਗੀ ਦੇ ਜਨਮ ਵਾਲੀ ਇਮਾਰਤ ਅੱਜ ਬੇਹੱਦ ਖਸਤਾ ਹਾਲਤ ਹੈ। ਜ਼ਿਕਰਯੋਗ ਹੈ ਕਿ ਬਲਵੰਤ ਗਾਰਗੀ ਦਾ ਜਨਮ 1916 ਵਿੱਚ ਕਸਬਾ ਸ਼ਹਿਣਾ ਵਿੱਚ ਨਹਿਰੀ ਕੋਠੀ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਨਹਿਰੀ ਕੋਠੀ ਸ਼ਹਿਣਾ ਵਿੱਚ ਤਾਰ ਬਾਬੂ ਸਨ। ਉਸ ਜਗ੍ਹਾ ਨੂੰ ਅੱਜ ਵੀ ਤਾਰ ਬਾਬੂ ਦੇ ਕੁਆਰਟਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਬਲਵੰਤ ਗਾਰਗੀ ਦੇ ਜਨਮ ਸਥਾਨ ਦੇ ਆਲੇ ਦੁਆਲੇ ਘਾਹ ਫੂਸ ਉੱਗਿਆ ਹੋਇਆ ਹੈ। ਪ੍ਰਸ਼ਾਸਨ ਨੇ ਵੀ ਇਸ ਸਿਰਮੌਰ ਹਸਤੀ ਦੇ ਜਨਮ ਸਥਾਨ ਨੂੰ ਸੰਭਾਲਣ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਬਲਵੰਤ ਗਾਰਗੀ ਦੀ ਸ਼ਹਿਣਾ ਵਿੱਚ ਢੁਕਵੀਂ ਯਾਦਗਾਰ ਤੇ ਲਾਇਬਰੇਰੀ ਬਣਾਉਣ ਲਈ ਬਣੀ ਯਾਦਗਾਰ ਕਮੇਟੀ ਨੇ ਪ੍ਰਸ਼ਾਸਨ ਤੇ ਰਾਜਸੀ ਲੋਕਾਂ ਕੋਲ ਜਾਣ ਦੀ ਬਜਾਏ ਸਾਹਿਤ ਜਗਤ ਦੀਆਂ ਪ੍ਰਸਿੱਧ ਹਸਤੀਆਂ ਕੋਲ ਜਾਣ ਦਾ ਫੈਸਲਾ ਕੀਤਾ। ਬਲਵੰਤ ਗਾਰਗੀ ਦੀ ਢੁਕਵੀਂ ਯਾਦਗਾਰ ਬਣਾਉਣ ਲਈ 2008 ਤੇ 2009 ਵਿੱਚ ਦੋ ਵਾਰੀ ਵਫ਼ਦ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ ਸੀ। ਡਿਪਟੀ ਕਮਿਸ਼ਨਰ ਨੇ ਭਰੋਸਾ ਵੀ ਦਿੱਤਾ ਪਰ ਅਮਲੀ ਰੂਪ ਵਿੱਚ ਕੁਝ ਨਹੀਂ ਹੋਇਆ। ਅੱਜ ਵੀ ਨਹਿਰੀ ਕੋਠੀ ਵਿੱਚ ਬਲਵੰਤ ਗਾਰਗੀ ਜਨਮ ਸਥਲੀ ਖੜ੍ਹੀ ਹੈ ਤੇ ਢਹਿ ਢੇਰੀ ਹੋਣ ਲੱਗੀ ਹੈ। ਕਸਬਾ ਸ਼ਹਿਣਾ ਦੇ ਅਗਾਂਹਵਧੂ ਲੋਕਾਂ ਨੇ ਕਈ ਵਾਰੀ ਬਲਵੰਤ ਗਾਰਗੀ ਦੀ ਯਾਦਗਾਰ ਬਣਾਉਣ ਲਈ ਬੀੜਾ ਚੁੱਕਿਆ ਪਰ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲਿਆ। ਨਵੀਂ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਸਬਾ ਸ਼ਹਿਣਾ ਦੀ ਮਿੱਟੀ ਨੇ ਸਾਹਿਤ ਜਗਤ ਦੀ ਸਿਰਮੌਰ ਹਸਤੀ ਬਲਵੰਤ ਗਾਰਗੀ ਨੂੰ ਪੈਦਾ ਕੀਤਾ ਹੈ। ਕਸਬੇ ਦੇ ਲੋਕਾਂ ਦੀ ਮੰਗ ਹੈ ਕਿ ਬਲਵੰਤ ਗਾਰਗੀ ਦੀ ਢੁਕਵੀਂ ਯਾਦਗਾਰ ਤੇ ਲਾਇਬਰੇਰੀ ਬਣਾਈ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All