ਬਡਲਾ ਖੇਡ ਮੇਲਾ: ਭੜੀ ਦੇ ਗੱਭਰੂਆਂ ਨੇ ਫੁਟਬਾਲ ’ਚ ਬਾਜ਼ੀ ਮਾਰੀ

ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਜਗਜੀਤ ਕੁਮਾਰ ਖਮਾਣੋਂ, 14 ਫਰਵਰੀ ਪਿੰਡ ਬਡਲਾ ਵਿਚ ਪੰਚਾਇਤੀ ਰਾਜ ਸਪੋਰਟਸ ਕਲੱਬ, ਪਰਵਾਸੀ ਭਾਰਤੀ, ਸਮੂਹ ਗਰਾਮ ਪੰਚਾਇਤ ਅਤੇ ਨਗਰ ਵਾਸੀਆਂ ਵੱਲੋਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ, ਜਤਿੰਦਰ ਸਿੰਘ ਭੰਗੂ, ਹਰਵਿੰਦਰ ਸਿੰਘ ਢੋਡੇ ਅਤੇ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਵਜ਼ਨੀ ਕਬੱਡੀ ਤੇ ਫੁਟਬਾਲ ਆਦਿ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਕਬੱਡੀ 32 ਕਿਲੋ ਵਿੱਚ ਸਹਿਤਾਜਪੁਰ ਨੇ ਪਹਿਲਾ ਸਹਿਬਾਜ ਨੇ ਦੂਜਾ, ਕਬੱਡੀ 37 ਕਿਲੋ ਵਿੱਚ ਬੀਹਲਾ ਪਹਿਲੇ ਤੇ ਡੇਰਾ ਮੀਰ ਮੀਰਾ ਦੂਜੇ ਅਤੇ ਕਬੱਡੀ 47 ਕਿਲੋ ਵਿੱਚ ਜੱਸੜਾਂ ਨੇ ਸੰਗਤਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ 57 ਕਿਲੋ ਵਿੱਚ ਉਟਾਲਾਂ ਪਹਿਲੇ ਸਥਾਨ ਅਤੇ ਨਾਭਾ ਦੂਜੇ ਸਥਾਨ ’ਤੇ ਰਿਹਾ। ਕਬੱਡੀ 75 ਕਿਲੋ ਵਿੱਚ ਸਹੇੜੀ ਦੇ ਗੱਭਰੂਆਂ ਨੇ ਨਾਨਕਸਰ ਸਿਆੜ ਨੂੰ ਹਰਾਇਆ। ਫੁਟਬਾਲ ਇੱਕ ਪਿੰਡ ਓਪਨ ਵਿੱਚ ਭੜੀ ਨੇ ਪਹਿਲਾ ਸਥਾਨ ਅਤੇ ਬਡਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਇੱਕ ਪਿੰਡ ਓਪਨ ਵਿੱਚ ਸੀਆਂਦੌਦ ਦੇ ਗੱਭਰੂਆਂ ਨੇ ਬਰਸਾਲਪੁਰ ਨੂੰ ਹਰਾਇਆ। ਇਸ ਦੌਰਾਨ ਬੈਸਟ ਰੇਡਰ ਤੋਤਾ ਕੰਗਣਵਾਲ ਅਤੇ ਬੈਸਟ ਜਾਫੀ ਭਾਓ ਸੀਆਂਦੌਦ ਐਲਾਨੇ ਗਏ। ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਦਰਬਾਰਾ ਸਿੰਘ ਗੁਰੂ, ਜਸਮੇਰ ਸਿੰਘ ਬਡਲਾ, ਡਾ. ਨਰਿੰਦਰ ਸ਼ਰਮਾ, ਹਰਦੀਪ ਸਿੰਘ ਭੁੱਲਰ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਸ੍ਰੀ ਜੀਪੀ ਨੇ ਖੇਡ ਸਟੇਡੀਅਮ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਖੇਡ ਮੇਲੇ ਦੀ ਕੁਮੈਂਟਰੀ ਸੁਰਜੀਤ ਸਿੰਘ ਕਕਰਾਲੀ, ਅਮਨ ਮਹੌਣ ਅਤੇ ਮੰਚ ਤੋਂ ਬਿਕਰਮ ਸਿੰਘ ਨੇ ਨਿਭਾਈ। ਜਸਵਿੰਦਰ ਸਿੰਘ ਜੱਸਾ, ਜਤਿੰਦਰ ਸਿੰਘ ਭੰਗੂ, ਰਵਿੰਦਰ ਸਿੰਘ, ਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਸਰਪੰਚ ਚੂਹੜ ਸਿੰਘ ਤੇ ਕਲੱਬ ਮੈਂਬਰਾਂ ਨੇ ਖੇਡ ਮੇਲੇ ਨੂੰ ਨੇਪਰੇ ਚਾੜ੍ਹਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਖੇਤੀ ਬਿੱਲਾਂ ਖ਼ਿਲਾਫ਼ ਲੋਕ ਇਨਸਾਫ਼ ਪਾਰਟੀ ਦਾ ਮਾਰਚ ਡੱਕਿਆ

ਬੈਂਸ ਭਰਾ ਤੇ ਹਮਾਇਤੀ ਘੱਗਰ ਦਰਿਆ ਦੇ ਪੁਲ ਹੇਠ ਧਰਨੇ ’ਤੇ ਬੈਠੇ

ਸ਼ਹਿਰ

View All