ਫੌਜਾ ਸਿੰਘ ਵੱਲੋਂ ਫੁੱਲ ਮੈਰਾਥਨ ਨੂੰ ਅਲਵਿਦਾ

ਚੰਡੀਗੜ੍ਹ, 23 ਅਪਰੈਲ ਸੰਸਾਰ ਦੇ ਸਭ ਤੋਂ ਵਡੇਰੀ ਉਮਰ ਦੇ ਮੈਰਾਥਨ ਦੌੜਾਕ, ਬਰਤਾਨੀਆ ਰਹਿੰਦੇ ਸਿੱਖ ਫੌਜਾ ਸਿੰਘ ਨੇ ਆਖ਼ਰ 101 ਸਾਲਾਂ ਦੀ ਉਮਰ ਵਿਚ ਪੂਰੀ ਮੈਰਾਥਨ ਦੌੜ ਨੂੰ ਆਖ਼ਰੀ ਸਲਾਮ ਆਖ ਦਿੱਤੀ ਹੈ। ਉਨ੍ਹਾਂ ਬੀਤੇ ਐਤਵਾਰ ਨੂੰ 26 ਮੀਲ ਦੀ ਲੰਡਨ ਮੈਰਾਥਨ ਦੌੜ ਰਿਕਾਰਡ ਸੱਤ ਘੰਟੇ, 49 ਮਿੰਟਾਂ ਵਿਚ ਪੂਰੀ ਕਰਨ ਪਿੱਛੋਂ ਇਹ ਐਲਾਨ ਕੀਤਾ ਪਰ ਨਾਲ ਹੀ ਕਿਹਾ ਕਿ ਉਹ ਹਾਫ਼ ਮੈਰਾਥਨ ਅਤੇ ਹੋਰ ਛੋਟੀਆਂ ਦੌੜਾਂ ਹਾਲੇ ਦੌੜਦੇ ਰਹਿਣਗੇ। ਮੂਲ ਰੂਪ ਵਿਚ ਜਲੰਧਰ ਨੇੜਲੇ ਪਿੰਡ ਬਿਆਸ ਦੇ ਜੰਮਪਲ ਸ੍ਰੀ ਫੌਜਾ ਸਿੰਘ ਹੁਣ ਲੰਡਨ ਵਿਚ ਇਲਫੋਰਡ ਵਿਖੇ ਰਹਿੰਦੇ ਹਨ। ਉਨ੍ਹਾਂ ਦਾ ਜਨਮ ਪਿੰਡ ਬਿਆਸ ਵਿਚ 1 ਅਪਰੈਲ, 1911 ਨੂੰ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਉਮਰ ਵਿਚ ਉਨ੍ਹਾਂ ਦਾ ‘ਇਕੋ-ਇਕ ਸ਼ੌਕ’ ਦੌੜਨਾ ਹੀ ਬਚਿਆ ਹੈ ਅਤੇ ਉਹ ਇਸ ਨੂੰ ਕਾਇਮ ਰੱਖਣਗੇ। ਉਨ੍ਹਾਂ ਦੀ ਜੀਵਨੀ ਲਿਖਣ ਵਾਲੇ ਚੰਡੀਗੜ੍ਹ ਆਧਾਰਤ ਲੇਖਕ ਖ਼ੁਸ਼ਵੰਤ ਸਿੰਘ ਕਹਿੰਦੇ ਹਨ, ‘‘ਉਨ੍ਹਾਂ ਸਿਖਰਾਂ ਉਤੇ ਪੁੱਜ ਕੇ ਪੂਰੀ ਮੈਰਾਥਨ ਲਈ ਆਪਣੇ ਬੂਟ ਕਿੱਲੀ ਟੰਗ ਦਿੱਤੇ ਹਨ। ਇਸ ਵਿਅਕਤੀ ਦੇ ਇਸ ਜੋਸ਼ ਨੂੰ ਮੈਂ ਸਲਾਮ ਕਹਿੰਦਾ ਹਾਂ।’’ ਪਿੱਛੇ ਜਿਹੇ ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ, ‘‘ਮੈਂ ਆਪਣੀ ਮੌਤ ਤੱਕ ਦੌੜਨਾ ਬੰਦ ਨਹੀਂ ਕਰਾਂਗਾ। ਮੈਂ ਅਜਿਹੇ ਵਿਅਕਤੀ ਵਜੋਂ ਯਾਦ ਰੱਖਿਆ ਜਾਣਾ ਚਾਹੁੰਦਾ ਹਾਂ ਜੋ ਅਖ਼ੀਰ ਤੱਕ ਦੌੜਦਾ ਰਿਹਾ।’’ ਸ੍ਰੀ ਖ਼ੁਸ਼ਵੰਤ ਸਿੰਘ ਨੇ ਦੱਸਿਆ, ‘‘ਮੈਂ ਐਤਵਾਰ ਨੂੰ ਲੰਡਨ ਮੈਰਾਥਨ ਦੌਰਾਨ ਉਨ੍ਹਾਂ ਦੀ ਪੂਰੀ ਖ਼ਬਰ ਰੱਖੀ। ਉਨ੍ਹਾਂ ਦੌੜ ਦੌਰਾਨ ਲੋਕਾਂ ਦੀ ਵਾਹਵਾ ਵਾਹਵਾਹੀ ਖੱਟੀ।’’ ਬੀਤੇ ਸਾਲ 100 ਸਾਲ ਦੀ ਉਮਰ ਪੂਰੀ ਕਰਨ ਉਤੇ ਫੌਜਾ ਸਿੰਘ ਨੂੰ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਨੇ ਟੈਲੀਗ੍ਰਾਮ ਭੇਜ ਦੇ ਮੁਬਾਰਕਬਾਦ ਦਿੱਤੀ ਸੀ। ਇਸ ਦੌੜ ਦੌਰਾਨ ਮਰਦਾਂ ਦਾ ਖ਼ਿਤਾਬ ਕੀਨੀਆ ਦੇ ਵਿਲਸਨ ਕਿਪਸਾਂਗ ਨੇ 2 ਘੰਟੇ, 4 ਮਿੰਟ ਅਤੇ 44 ਸਕਿੰਟ (2:04:44 ਘੰਟੇ) ਵਿਚ ਜਿੱਤਿਆ। ਉਂਜ, ਫ਼ੰਡ ਇਕੱਤਰ ਕਰਨ ਸਬੰਧੀ ਸੰਸਾਰ ਦਾ ਇਹ ਸਭ ਤੋਂ ਵੱਡਾ ਸਮਾਗਮ ਉਦੋਂ ਦੁਖਾਂਤ ਵਿਚ ਬਦਲ ਗਿਆ ਜਦੋਂ 30 ਸਾਲਾ ਮਹਿਲਾ ਦੌੜਾ ਕਲੇਅਰ ਸਕੁਈਅਰਜ਼ ਦੀ 26 ਮੀਲਾਂ ਵਿਚੋਂ 25 ਮੀਲ ਪੂਰੇ ਕਰਨ ਪਿੱਛੋਂ ਡਿੱਗ ਕੇ ਮੌਤ ਹੋ ਗਈ।   -ਆਈ.ਏ.ਐਨ.ਐਸ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All