ਫ਼ਰੀਦਕੋਟ ’ਚ ਲੋਕਾਂ ਤੇ ਕਿਸਾਨਾਂ ਦਾ ਸੁੱਖ-ਚੈਨ ਚਰ ਗਏ ਆਵਾਰਾ ਪਸ਼ੂ

ਫ਼ਰੀਦਕੋਟ ਦੇ ਪਿੰਡ ਵਿੱਚ ਕਣਕ ਦੀ ਫਸਲ ਦਾ ਉਜਾੜਾ ਕਰਦੇ ਹੋਏ ਆਵਾਰਾ ਪਸ਼ੂ।

ਜਸਵੰਤ ਜੱਸ ਫ਼ਰੀਦਕੋਟ, 12 ਜਨਵਰੀ ਇਸ ਜ਼ਿਲ੍ਹੇ ਵਿੱਚ ਕਰੋੜਾਂ ਰੁਪਏ ਖਰਚ ਕੇ ਗਊਸ਼ਾਲਾਵਾਂ ਉਸਾਰਨ ਦੇ ਬਾਵਜੂਦ ਆਮ ਲੋਕਾਂ ਤੇ ਕਿਸਾਨਾਂ ਦੀਆਂ ਆਵਾਰਾ ਪਸ਼ੂਆਂ ਤੋਂ ਸਮੱਸਿਆਵਾਂ ਘੱਟ ਨਹੀਂ ਹੋ ਰਹੀਆਂ। ਜ਼ਿਲ੍ਹੇ ਵਿੱਚ ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਦਰਜਨ ਦੇ ਕਰੀਬ ਗਊਸ਼ਾਲਾਵਾਂ ਹਨ ਅਤੇ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਨੇ ਪਿੰਡ ਗੋਲੇਵਾਲਾ ਨਜ਼ਦੀਕ 25 ਏਕੜ ਵਿੱਚ ਨਵੀਂ ਗਊਸ਼ਾਲਾ ਉਸਾਰੀ ਹੈ ਤਾਂ ਜੋ ਆਵਾਰਾ ਪਸ਼ੂਆਂ ਨੂੰ ਖੇਤਾਂ ਵਿੱਚ ਅਤੇ ਸੜਕਾਂ ਉੱਪਰ ਜਾਣ ਤੋਂ ਰੋਕਿਆ ਜਾ ਸਕੇ। ਇਸ ਦੇ ਬਾਵਜੂਦ ਆਵਾਰਾ ਪਸ਼ੂਆਂ ਦੇ ਝੁੰਡ ਕਣਕ ਅਤੇ ਸਰ੍ਹੋਂ ਦੀ ਹਰੀ ਭਰੀ ਫਸਲ ਨੂੰ ਦੇਰ-ਸਵੇਰ ਉਜਾੜ ਰਹੇ ਹਨ ਅਤੇ ਕਿਸਾਨਾਂ ਨੂੰ ਆਪਣੀ ਫਸਲ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਰਾਤ ਨੂੰ ਖੇਤਾਂ ਵਿੱਚ ਠੀਕਰੀ ਪਹਿਰੇ ਦੇਣੇ ਪੈ ਰਹੇ ਹਨ। ਕਿਸਾਨ ਆਗੂ ਨੌਨਿਹਾਲ ਸਿੰਘ, ਸਰਮੁੱਖ ਸਿੰਘ ਅਜਿੱਤਗਿੱਲ, ਅੰਗਰੇਜ਼ ਸਿੰਘ ਗੋਲੇਵਾਲਾ ਅਤੇ ਚਰਨਜੀਤ ਸਿੰਘ ਸੁੱਖਣਵਾਲਾ ਨੇ ਕਿਹਾ ਕਿ ਆਵਾਰਾ ਪਸ਼ੂ ਵੱਡੀ ਪੱਧਰ ’ਤੇ ਫਸਲਾਂ ਦਾ ਨੁਕਸਾਨ ਕਰ ਰਹੇ ਹਨ। ਇਕੱਲੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਅੱਠ ਹਜ਼ਾਰ ਤੋਂ ਵੱਧ ਆਵਾਰਾ ਪਸ਼ੂ ਹਨ। ਇਸ ਤੋਂ ਇਲਾਵਾ ਰਾਤ ਸਮੇਂ ਬਾਹਰਲੇ ਜ਼ਿਲ੍ਹਿਆਂ ਵਿੱਚੋਂ ਲੋਕ ਪਸ਼ੂਆਂ ਨੂੰ ਫ਼ਰੀਦਕੋਟ ਵਿੱਚ ਛੱਡ ਜਾਂਦੇ ਹਨ।

ਲੋਕਾਂ ਨੂੰ ਰਾਹਤ ਲਈ ਕੋੋਸ਼ਿਸ਼ਾਂ ਜਾਰੀ: ਢਿੱਲੋਂ

ਫ਼ਰੀਦਕੋਟ ਦੇ ਵਿਧਾਇਕ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਅਤੇ ਰਾਹਗੀਰਾਂ ਨੂੰ ਆਵਾਰਾ ਪਸ਼ੂਆਂ ਤੋਂ ਰਾਹਤ ਦਿਵਾਉਣ ਲਈ ਪਸ਼ੂਆਂ ਨੂੰ ਨੇੜੇ ਦੀਆਂ ਗਊਸ਼ਾਲਾਵਾਂ ਵਿੱਚ ਭੇਜਣ ਲਈ ਪ੍ਰਸ਼ਾਸਨ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕਰ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All