ਪੰਜ ਸਾਲਾ ਵਿਹਾਨ ਹਵਾਈ ਸਫ਼ਰ ਕਰਕੇ ਮਾਂ ਕੋਲ ਪੁੱਜਾ

ਪੱਤਰ ਪ੍ਰੇਰਕ ਨਵੀਂ ਦਿੱਲੀ, 25 ਮਈ ਲੌਕਡਾਊਨ ਕਰਕੇ ਵੱਖ ਵੱਖ ਥਾਈਂ ਫਸੇ ਲੋਕਾਂ ਵਿੱਚ 5 ਸਾਲਾ ਵਿਹਾਨ ਸ਼ਰਮਾ ਵੀ ਸ਼ਾਮਲ ਸੀ। ਉਹ ਦਿੱਲੀ ਵਿੱਚ ਆਪਣੇ ਦਾਦਕਿਆਂ ਕੋਲ ਫਸ ਕੇ ਰਹਿ ਗਿਆ ਸੀ। ਕੇਂਦਰ ਸਰਕਾਰ ਨੇ ਅੱਜ ਜਿਉਂ ਹੀ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਤਾਂ ਵਿਹਾਨ ਸ਼ਰਮਾ ਇਕੱਲਾ ਹੀ ਹਵਾਈ ਸਫ਼ਰ ਕਰਕੇ ਦਿੱਲੀ ਤੋਂ ਬੰਗਲੂਰੂ ਪੁੱਜ ਗਿਆ। ਉਹ ਕਰੀਬ 3 ਮਹੀਨਿਆਂ ਬਾਅਦ ਆਪਣੀ ਮਾਂ ਮਨਜੀਸ਼ ਸਰਮਾ ਨੂੰ ਮਿਲਿਆ, ਜੋ ਬੰਗਲੂਰੂ ਹਵਾਈ ਅੱਡੇ ’ਤੇ ਉਸ ਨੂੰ ਲੈਣ ਆਈ ਸੀ। ਉਸ ਨੇ ‘ਵਿਸ਼ੇਸ਼ ਵਰਗ’ ਤਹਿਤ ਹਵਾਈ ਸਫ਼ਰ ਕੀਤਾ। ਦਰਅਸਲ ਵਿਹਾਨ ਦਿੱਲੀ ਵਿੱਚ ਆਪਣੇ ਦਾਦਕਿਆਂ ਕੋਲ ਆਇਆ ਹੋਇਆ ਸੀ ਕਿ ਇਸੇ ਦੌਰਾਨ ਲੌਕਡਾਊਨ ਲਾਗੂ ਹੋ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All