ਪੰਜ ਪਿੰਡਾਂ ਲਈ ਸੌਰ ਊਰਜਾ ਜਲ ਸਪਲਾਈ ਸਕੀਮ ਸ਼ੁਰੂ

ਪਿੰਡ ਜਗਰਾਵਾਂ ਵਿਚ ਸੌਰ ਊਰਜਾ ਨਾਲ ਸੰਚਾਲਿਤ ਜਲ ਸਪਲਾਈ ਸਕੀਮ ਦਾ ਉਦਘਟਨ ਕਰਦੇ ਹੋਏ ਸ੍ਰੀਨਿਵਾਸਾ ਰਾਓ ਪੋਡੀਪੀਰੈਡੀ।

ਹਤਿੰਦਰ ਮਹਿਤਾ ਆਦਮਪੁਰ ਦੋਆਬਾ, 10 ਸਤੰਬਰ ਬਲਾਕ ਆਦਮਪੁਰ ਦੇ ਪੰਜ ਪਿੰਡਾਂ ਵਿਚ ਸੌਰ ਉੂਰਜਾ ਨਾਲ ਸੰਚਾਲਿਤ ਜਲ ਸਪਲਾਈ ਸਕੀਮ ਦਾ ਉਦਘਟਨ ਸ੍ਰੀਨਿਵਾਸ ਰਾਓ ਪੋਡੀਪੀਰੈਡੀ ਟੀਮ ਟਾਸਕ ਲੀਡਰ (ਵਿਸ਼ਵ ਬੈਂਕ) ਵਲੋਂ ਕੀਤਾ ਗਿਆ। ਪਿੰਡ ਜਗਰਾਵਾਂ, ਮੁਰਾਦਪੁਰ, ਤਲਵਾੜਾ, ਗੋਇਲਪਿੰਡ ਤੇ ਜਗਨਪੁਰ ਵਿਚ 150 ਫੁੱਟ ਡੂੰਘਾ ਟਿਊਬਵੈੱਲ, 25 ਹਜ਼ਾਰ ਲੀਟਰ ਦੀ ਸਮੱਰਥਾ ਵਾਲੀ ਟੈਂਕੀ, ਹਰ ਘਰ ਨੂੰ ਪਾਈਪਲਾਈਨ, ਪਾਣੀ ਦਾ ਕੁਨੈਕਸ਼ਨ ਅਤੇ ਆਨ ਗਰਿਡ ਸਿਸਟਮ ਲਗਾਇਆ ਗਿਆ ਹੈ। ਇਸ ਤਹਿਤ ਸੋਲਰ ਪਲਾਟ ਵਲੋਂ ਸੂਰਜ ਦੀਆਂ ਕਿਰਨਾਂ ਤੋਂ ਬਿਜਲੀ ਦਾ ਉਤਪਾਦ ਕਰ ਕੇ ਇਹ ਬਿਜਲੀ ਪੀਐਸਪੀਸੀਐਲ ਮਹਿਕਮੇ ਨੂੰ ਗਰਿਡ ’ਤੇ ਭੇਜੀ ਜਾਵੇਗੀ ਤਾਂ ਜੋ ਜਲ ਸਪਲਾਈ ਵਾਲੀ ਸਕੀਮਾਂ ਵਿਚ ਬਿਜਲੀ ਦੇ ਬਿਲਾਂ ਦੀ ਕਟੌਤੀ ਹੋ ਸਕੇ। ਇਹ ਸਕੀਮ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦਾ ਲਾਭ 243 ਘਰਾਂ ਅਤੇ 1635 ਦੀ ਅਬਾਦੀ ਨੂੰ ਹੋਵੇਗਾ। ਸ਼ੁਰੂ ਵਿਚ ਪਾਣੀ 10 ਘੰਟੇ ਦਿੱਤਾ ਜਾਵੇਗਾ ਤੇ ਬਾਅਦ ਵਿਚ 24 ਘੰਟੇ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਜੋ ਪਿੰਡ ਵਾਸੀਆਂ ਪੀਣ ਵਾਲਾ ਪਾਣੀ ਹਰ ਸਮੇਂ ਮਿਲ ਸਕੇ। ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਮਿਤ ਤਲਵਾੜ, ਮੁੱਖ ਇੰਜਨੀਅਰ ਉੱਤਰ ਪੰਜਾਬ ਐਸ.ਕੇ. ਜੈਨ, ਕੁਲਦੀਪ ਸਿੰਘ ਸੈਨੀ, ਸੁਖਦੀਪ ਸਿੰਘ ਧਾਲੀਵਾਲ, ਬਲਦੇਵ ਰਾਜ, ਗਗਨਦੀਪ ਸਿੰਘ ਵਾਲੀਆ ਤੇ ਹੋਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ