ਪੰਜਾਬ: 1913 ਮਰੀਜ਼ ਸਿਹਤਯਾਬ ਹੋਏ

ਦਵਿੰਦਰ ਪਾਲ ਚੰਡੀਗੜ੍ਹ, 25 ਮਈ ਪੰਜਾਬ ਵਿੱਚ ਕਰੋਨਾਵਾਇਰਸ ਦੇ 21 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2081 ਹੋ ਗਈ ਹੈ। ਪੰਜਾਬ ਵਿੱਚ ਅੱਜ ਤੱਕ 1913 ਵਿਅਕਤੀਆਂ ਵੱਲੋਂ ਇਸ ਖ਼ਤਰਨਾਕ ਵਾਇਰਸ ’ਤੇ ਫਤਿਹ ਪਾਉਣ ਦਾ ਦਾਅਵਾ ਕੀਤਾ ਗਿਆ ਹੈ। 15 ਵਿਅਕਤੀਆਂ ਨੂੰ ਅੱਜ ਹੀ ਛੁੱਟੀ ਦਿੱਤੀ ਗਈ ਹੈ ਜਦੋਂਕਿ 128 ਵਿਅਕਤੀ ਅਜੇ ਵੀ ਜ਼ੇਰੇ ਇਲਾਜ ਹਨ। ਸੂਬੇ ਵਿੱਚ ਹੁਣ ਤਕ ਵਾਇਰਸ ਕਰਕੇ 40 ਵਿਅਕਤੀਆਂ ਦੀਆਂ ਜਾਨ ਜਾਂਦੀ ਰਹੀ ਹੈ। ਮਰਨ ਵਾਲਿਆਂ ਵਿੱਚ ਤਿੰਨ ਦਿਨਾਂ ਦਾ ਨਵਜੰਮਿਆ ਬੱਚਾ ਤੇ 6 ਮਹੀਨਿਆਂ ਦੀ ਬੱਚੀ ਵੀ ਸ਼ਾਮਲ ਹੈ। ਸਿਹਤ ਵਿਭਾਗ ਵੱਲੋਂ 16 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਸੂਬੇ ਵਿੱਚ ਹੁਣ ਤੱਕ 1500 ਦੇ ਕਰੀਬ ਵਿਅਕਤੀ ਵਿਦੇਸ਼ ਤੋਂ ਆਏ ਹਨ। ਇਨ੍ਹਾਂ ਦੇ ਨਤੀਜੇ ਨੈਗੇਟਿਵ ਆਉਣ ਤੋਂ ਬਾਅਦ ਘਰੀਂ ਭੇਜਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਜ਼ਿਆਦਾ ਕਰੋਨਾ ਪਾਜ਼ੇਟਿਵ ਕੇਸ ਅੰਮ੍ਰਿਤਸਰ ਵਿੱਚ ਰਿਪੋਰਟ ਹੋਏ ਹਨ। ਇਥੇ 10 ਵਿਅਕਤੀਆਂ ਦੇ ਲਾਗ ਦਾ ਸ਼ਿਕਾਰ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚ ਵਿਦੇਸ਼ ਤੋਂ ਆਇਆ ਇੱਕ ਵਿਅਕਤੀ ਵੀ ਸ਼ਾਮਲ ਹੈ। ਇਸੇ ਤਰ੍ਹਾਂ ਜਲੰਧਰ ਵਿੱਚ ਇਕੋ ਦਿਨ ’ਚ 16 ਨਵੇਂ ਕੇਸ ਸਾਹਮਣੇ ਆਏ ਹਨ। ਤਰਨਤਾਰਨ, ਕਪੂਰਥਲਾ, ਮੁਹਾਲੀ, ਪਟਿਆਲਾ ਅਤੇ ਸੰਗਰੂਰ ਵਿੱਚ ਇਸ ਵਾਇਰਸ ਦੀ ਲਪੇਟ ਵਿੱਚ ਇੱਕ-ਇੱਕ ਵਿਅਕਤੀ ਆਇਆ ਹੈ। ਸਿਹਤ ਵਿਭਾਗ ਨੇ ਕੁਝ ਦਿਨ ਪਹਿਲਾਂ ਮੁਹਾਲੀ, ਸੰਗਰੂਰ ਆਦਿ ਜ਼ਿਲ੍ਹੇ ਜਿਨ੍ਹਾਂ ਨੂੰ ਕਰੋਨਾ ਮੁਕਤ ਐਲਾਨਿਆ ਸੀ, ਵਿੱਚ ਵੀ ਨਵੇਂ ਮਾਮਲੇ ਸਾਹਮਣੇ ਆਏ ਹਨ। ਲੰਘੇ 24 ਘੰਟਿਆਂ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਇੱਕ-ਇੱਕ ਨਵਾਂ ਕੇਸ ਸਾਹਮਣੇ ਆਇਆ ਹੈ। ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ ਜਿਵੇਂ ਕਿ ਅੰਮ੍ਰਿਤਸਰ ਵਿੱਚ 329, ਜਲੰਧਰ ਵਿੱਚ 220, ਲੁਧਿਆਣਾ ਵਿੱਚ 173, ਤਰਨਤਾਰਨ ਵਿੱਚ 154, ਗੁਰਦਾਸਪੁਰ ਵਿੱਚ 132, ਨਵਾਂਸ਼ਹਿਰ ਵਿੱਚ 105, ਪਟਿਆਲਾ ਵਿੱਚ 108, ਮੁਹਾਲੀ ਵਿੱਚ 103 ਅਤੇ ਹੁਸ਼ਿਆਰਪੁਰ ਵਿੱਚ 106 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੀ ਕੁੱਲ ਗਿਣਤੀ 1430 ਬਣਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All