ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ

ਦੁਕਾਨਾਂ ਖੁੱਲ੍ਹਣ ਤੇ ਕਰਫ਼ਿਊ ਦਾ ਸਮਾਂ ਤਬਦੀਲ, ਹੋਟਲ, ਮਾਲਜ਼ ਤੇ ਧਾਰਮਿਕ ਸਥਾਨ ਹਾਲੇ ਨਹੀਂ ਖੁੱਲ੍ਹਣਗੇ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਮਈ ਪੰਜਾਬ ਸਰਕਾਰ ਨੇ ਅੱਜ ਰਾਜ ’ਚ ਲੋਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ। ਲੌਕਡਾਊਨ ਦਾ ਪੰਜਵਾਂ ਗੇੜ ਪਹਿਲੀ ਜੂਨ ਤੋਂ 30 ਜੂਨ ਤਕ ਰਹੇਗਾ। ਹੁਣ ਦੁਕਾਨਾਂ ਖੋਲ੍ਹਣ ਅਤੇ ਕਰਫਿਊ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਦੁਕਾਨਾਂ ਖੁੱਲ੍ਹਣ ਦਾ ਸਮਾਂ ਵਧਾ ਦਿੱਤਾ ਗਿਆ ਹੈ ਅਤੇ ਕੇਂਦਰੀ ਨੇਮਾਂ ਅਨੁਸਾਰ ਕਰਫਿਊ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ’ਚ ਸ਼ਾਪਿੰਗ ਮਾਲਜ਼, ਹੋਟਲ ਅਤੇ ਧਾਰਮਿਕ ਸਥਾਨ 7 ਜੂਨ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਓ.ਪੀ.ਡੀ ਸੇਵਾਵਾਂ ਵੀ ਜਾਰੀ ਰੱਖੀਆਂ ਹਨ। ਦੁਕਾਨਾਂ ਖੁੱਲ੍ਹਣ ਦਾ ਸਮਾਂ ਹੁਣ ਸਵੇਰ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ ਜਦਕਿ ਸ਼ਰਾਬ ਦੇ ਠੇਕੇ ਹੁਣ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਖੁੱਲ੍ਹਣਗੇ। ਇਸੇ ਤਰ੍ਹਾਂ ਹੁਣ ਕਰਫਿਊ ਰਾਤ ਨੂੰ 9 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ। ਜਨਤਕ ਪਾਰਕ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਪਰ ਇਕੱਠੇ ਹੋਣ ਦੀ ਮਨਾਹੀ ਹੋਵੇਗੀ। ਪੰਜਾਬ ਸਰਕਾਰ ਨੇ ਕੌਮਾਂਤਰੀ ਹਵਾਈ ਯਾਤਰਾ, ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲਜ਼, ਮਨੋਰੰਜਨ ਪਾਰਕ, ਸਿਨੇਮਾ ਹਾਲ, ਬਾਰ, ਆਡੀਟੋਰੀਅਮ ਹਾਲੇ ਬੰਦ ਰੱਖਣ ਦਾ ਫੈਸਲਾ ਹੀ ਕੀਤਾ ਹੈ।

ਅੰਤਰ-ਰਾਜੀ ਯਾਤਰਾ ਲਈ ‘ਕੋਵਾ’ ਐਪ ਤੋਂ ਬਣੇਗਾ ਈ-ਪਾਸ

ਅੰਤਰ-ਰਾਜੀ ਯਾਤਰਾ ਲਈ ਵਾਹਨ ਚਾਲਕਾਂ ਨੂੰ ਹੁਣ ‘ਕੋਵਾ’ ਐਪ ਡਾਊਨ ਲੋਡ ਕਰਨੀ ਪਵੇਗੀ ਅਤੇ ਅੰਤਰਰਾਜੀ ਸੀਮਾ ’ਤੇ ਸੈਲਫ ਜਨਰੇਟਿਡ ਈ ਪਾਸ ਦਿਖਾਉਣਾ ਹੋਵੇਗਾ। ਅੰਤਰਰਾਜੀ ਬੱਸਾਂ ਦਾ ਮਾਮਲਾ ਰਾਜਾਂ ਦੀ ਆਪਸੀ ਸਹਿਮਤੀ ਤੇ ਛੱਡਿਆ ਗਿਆ ਹੈ ਜਦੋਂ ਕਿ ਜ਼ਿਲ੍ਹੇ ਅੰਦਰ ਆਵਾਜਾਈ ਮੌਕੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All