ਪੰਜਾਬ ਵਿਚ ਝੋਨੇ ਦੀ ਲਵਾਈ ਭਲਕ ਤੋਂ

ਸਰਬਜੀਤ ਸਿੰਘ ਭੰਗੂ ਪਟਿਆਲਾ, 11 ਜੂਨ ਪੰਜਾਬ ਵਿਚ ਪਿਛਲੇ ਸਾਲ ਭਾਵੇਂ ਝੋਨੇ ਦੀ ਲਵਾਈ ਲਈ 20 ਜੂਨ ਦੀ ਤਰੀਕ ਨਿਰਧਾਰਤ ਕੀਤੀ ਸੀ, ਪਰ ਐਤਕੀਂ ਸਰਕਾਰ ਵੱਲੋਂ 13 ਜੂਨ ਤੋਂ ਝੋਨਾ ਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਹਿਤ ਅਧਿਕਾਰਤ ਤੌਰ ‘ਤੇ ਝੋਨੇ ਦੀ ਲਵਾਈ 13 ਜੂਨ ਤੋਂ ਸ਼ੁਰੂ ਹੋ ਰਹੀ ਹੈ| ਐਤਕੀਂ 30 ਲੱਖ ਹੈਕਟੇਅਰ ਵਿਚ ਝੋਨਾ ਲੱਗੇਗਾ। ਇਸ ਲਈ ਸ਼ੁਰੂ ਵਿਚ 12 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਪਵੇਗੀ। ਸਰਕਾਰ ਵੱਲੋਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ| ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਨਵੇਂ ਐਕਟ ਤਹਿਤ ਝੋਨੇ ਦੀ ਲਵਾਈ ਲਈ ਤਾਰੀਖ਼ ਮਿਥੀ ਜਾਣ ਲੱਗੀ ਹੈ| ਇਸ ਦੇ ਬਾਵਜੂਦ ਹਰ ਸਾਲ ਪਾਣੀ 49 ਸੈਂਟੀਮੀਟਰ ਹੇਠਾਂ ਜਾ ਰਿਹਾ ਹੈ| ਜਾਣਕਾਰੀ ਅਨੁਸਾਰ ਪਿਛਲੇ ਸਾਲ 31.50 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਲੱਗਾ ਸੀ ਤੇ 1,70,05,352 ਟਨ ਝੋਨੇ ਦੀ ਪੈਦਾਵਾਰ ਹੋਈ ਸੀ| ਜ਼ਿਲ੍ਹਾ ਸੰਗਰੂਰ 18,26,991 ਟਨ ਝੋਨੇ ਦੀ ਪੈਦਾਵਾਰ ਨਾਲ ਮੋਹਰੀ ਸੀ| ਪਟਿਆਲਾ ਦਾ ਪੰਜਵਾਂ ਨੰਬਰ ਸੀ| ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਐਤਕੀਂ ਝੋਨੇ ਹੇਠਾਂ 1.50 ਲੱਖ ਹੇਕਟੇਅਰ ਰਕਬਾ ਫ਼ਸਲੀ ਵਿਭਿੰਨਤਾ ਮੁਹਿੰਮ ਤਹਿਤ ਘਟਿਆ ਹੈ | ਪੰਜਾਬ ਭਰ ਵਿਚ ਕਿਸਾਨ ਜਾਗਰੂਕਤਾ ਕੈਂਪ ਲਾ ਕੇ ਝੋਨੇ ਦੀ ਲਵਾਈ ਸਬੰਧੀ ਤਕਨੀਕ, ਬਿਮਾਰੀਆਂ ਤੋਂ ਬਚਾਓ ਅਤੇ ਪਾਣੀ ਲਾਉਣ ਆਦਿ ਦੇ ਨੁਕਤੇ ਸੁਝਾਏ ਜਾ ਚੁੱਕੇ ਹਨ | ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਪਿਛਲੇ ਦਿਨੀਂ ਸਮੂਹ ਕਿਸਾਨ ਧਿਰਾਂ ਨਾਲ ਮੀਟਿੰਗਾਂ ਕੀਤੀਆਂ ਸਨ। ਇਸ ਦੌਰਾਨ 13 ਜੂਨ ਤੋਂ ਰੋਜ਼ਾਨਾ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕਰਦਿਆਂ, ਪਾਵਰ ਕੱਟਾਂ ਦੀ ਭਰਪਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ| ਸ਼ੁਰੂਆਤ ਵਿੱਚ ਝੋਨੇ ਦੀ ਲਵਾਈ ਲਈ 12 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਪਵੇਗੀ| ਅੱਜ ਬਿਜਲੀ ਦੀ ਮੰਗ 95 ਸੌ ਮੈਗਾਵਾਟ ਰਹੀ| ਜੁਲਾਈ ਦੇ ਪਹਿਲੇ ਹਫ਼ਤੇ 14 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਪੈਣ ਦਾ ਅਨੁਮਾਨ ਹੈ, ਪਰ ਪਾਵਰਕੌਮ ਵੱਲੋਂ ਕਰੀਬ 15 ਹਜ਼ਾਰ ਮੈਗਾਵਾਟ ਦਾ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਬਿਜਲੀ ਦੀ ਤੋਟ ਨਹੀਂ ਆਉਣ ਦਿਆਂਗੇ: ਸੀਐਮਡੀ ਬਲਦੇਵ ਸਿੰਘ ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਝੋਨੇ ਦੌਰਾਨ ਬਿਜਲੀ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ ਬਿਜਲੀ ਦੂਜੇ ਸੂਬਿਆਂ ਤੋਂ ਵੀ ਖਰੀਦੀ ਜਾ ਸਕਦੀ ਹੈ, ਪਰ ਪਾਣੀ ਦੇ ਅਜਿਹੇ ਪ੍ਰਬੰਧ ਨਹੀਂ ਹੋ ਸਕਣੇ| ਇਸ ਕਰ ਕੇ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੇ ਜਾਣ ਦੀ ਲੋੜ ਹੈ |

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All