ਪੰਜਾਬੀ ਫ਼ਿਲਮ ‘ਜਿੰਦ ਜਾਨ’ ਦੇ ਪ੍ਰਚਾਰ ਲਈ ਕਲਾਕਾਰ ਬਠਿੰਡਾ ਪੁੱਜੇ

ਫਿਲਮ ਜਿੰਦ ਜਾਨ ਦੇ ਪ੍ਰਚਾਰ ਲਈ ਬਠਿੰਡਾ ਪੁੱਜੇ ਕਲਾਕਾਰ।

ਪੱਤਰ ਪ੍ਰੇਰਕ ਬਠਿੰਡਾ, 11 ਜੂਨ ਗਾਇਕੀ ਤੋਂ ਅਦਾਕਾਰੀ ਵੱਲ ਆਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਨਵੀਂ ਪੰਜਾਬੀ ਫੀਚਰ ਫਿਲਮ ਜਿੰਦ ਜਾਨ, 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਪ੍ਰਚਾਰ ਲਈ ਅੱਜ ਇੱਥੇ ਫ਼ਿਲਮ ਦੇ ਮੁੱਖ ਅਦਾਕਾਰ ਰਾਜਵੀਰ ਜਵੰਦਾ, ਅਦਾਕਾਰਾ ਸਾਰਾ ਸ਼ਰਮਾ ਅਤੇ ਹੋਰ ਲੋਕ ਕਲਾਕਾਰ ਪੁੱਜੇ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਲਾਕਾਰਾਂ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਆਰਥਿਕ ਤੌਰ ’ਤੇ ਕਮਜ਼ੋਰ ਗਾਇਕ ਦੀ ਹੈ ਜੋ ਵਿਦੇਸ਼ ਜਾਣ ਦਾ ਚਾਹਵਾਨ ਹੈ ਅਤੇ ਫਿਲਮ ਉਸ ਦੇ ਹੀ ਕਿਰਦਾਰ ਦੁਆਲੇ ਘੁੰਮਦੀ ਹੈ। ਇਸ ਫ਼ਿਲਮ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਦਿੱਗਜ਼ ਹਾਸਰਸ ਕਲਾਕਾਰ ਜਸਵਿੰਦਰ ਭੱਲਾ, ਉਪਾਸਨਾ ਸਿੰਘ ਅਤੇ ਹਰਬੀ ਸੰਘਾ ਦੀ ਕਾਮੇਡੀ ਨੂੰ ਦਰਸ਼ਕ ਖੂਬ ਪਸੰਦ ਕਰਨਗੇ। ਬੀਆਰਐੱਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਨਿਰਮਾਤਾ ਪਵਨ ਅਗਰਵਾਲ ਤੇ ਕਰਨ ਅਗਰਵਾਲ ਹਨ ਜਦਕਿ ਫ਼ਿਲਮ ਦੀ ਨਿਰਦੇਸ਼ਕ ਦਰਸ਼ਨ ਬੱਗਾ ਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All