ਪੰਜਾਬੀ ਅਤੇ ਰਾਜਸਥਾਨੀ ਵਿਚਾਲੇ ਪੁਲ

ਪੰਜਾਬੀ ਅਤੇ ਰਾਜਸਥਾਨੀ ਵਿਚਾਲੇ ਪੁਲ

ਪੰਜਾਬੀ ਸਮਰੱਥ ਭਾਸ਼ਾ ਹੈ। ਇਸ ਦਾ ਆਪਣਾ ਵਿਸ਼ਾਲ ਸ਼ਬਦ ਭੰਡਾਰ ਹੈ। ਇਸ ਦੀ ਆਪਣੀ ਲਿਪੀ ਹੈ ਤੇ ਦੁਨੀਆਂ ਦੀਆਂ ਸਿਰਕੱਢ ਭਾਸ਼ਾਵਾਂ ਵਾਂਗ ਪੰਜਾਬੀ ਦੀਆਂ ਵਧੇਰੇ ਉਪ-ਬੋਲੀਆਂ ਹਨ। ਆਪਣੀਆਂ ਉਪ-ਬੋਲੀਆਂ ਤੋਂ ਬਿਨਾਂ ਪੰਜਾਬੀ ਦੀ ਦੇਸ਼ ਦੀਆਂ ਹੋਰ ਭਾਸ਼ਾਵਾਂ ਤੇ ਬੋਲੀਆਂ ਨਾਲ ਵੀ ਸਾਂਝ ਹੈ। ਪੰਜਾਬੀ ਨਾਲ ਸਾਂਝ ਵਾਲੀਆਂ ਬੋਲੀਆਂ ਵਿਚੋਂ ਇਕ ‘ਬਾਗੜੀ’ ਵੀ ਹੈ। ਬਾਗੜੀ ਦੀ ਗਿਣਤੀ ਪੰਜਾਬੀ ਦੀਆਂ ਉਪ-ਬੋਲੀਆਂ ਵਿਚ ਨਹੀਂ ਕੀਤੀ ਜਾਂਦੀ, ਪਰ ਇਸ ਦੀ ਪੰਜਾਬੀ ਨਾਲ ਸਾਂਝ ਪ੍ਰਤੱਖ ਦਿਸਦੀ ਹੈ। ਬਾਗੜੀ ਅੱਜ ਵੀ ਪੰਜਾਬ ਅਤੇ ਸਾਂਝੇ ਪੰਜਾਬ ਦੇ ਕੁਝ ਇਲਾਕਿਆਂ ਵਿਚ ਬੋਲੀ ਜਾਂਦੀ ਹੈ। ਬਾਗੜੀ ਦੀ ਰਾਜਸਥਾਨੀ ਅਤੇ ਪੰਜਾਬੀ ਨਾਲ ਸਾਂਝ ਹੋਣ ਕਰਕੇ ਇਹ ਦੋਵਾਂ ਵਿਚਾਲੇ ਪੁਲ ਦਾ ਕੰਮ ਕਰ ਰਹੀ ਹੈ। ਮਾਰਵਾੜੀ, ਰਾਜਸਥਾਨੀ ਦੀ ਉਪ-ਬੋਲੀ ਹੈ ਤੇ ਮਾਰਵਾੜੀ ਦਾ ਸਥਾਨਕ ਰੂਪ ਬਾਗੜੀ ਹੈ। ਰਾਜਸਥਾਨ ਵਿਚਲੇ ਮਾਰਵਾੜ ਦੇ ਉੱਤਰੀ ਹਿੱਸੇ ਨੂੰ ਬਾਗੜ ਦਾ ਇਲਾਕਾ ਕਿਹਾ ਜਾਂਦਾ ਹੈ। ਇਹ ਬਾਗੜ ਦਾ ਇਲਾਕਾ ਸਾਂਝੇ ਪੰਜਾਬ ਤੇ ਅੱਜ ਦੇ ਹਰਿਆਣਾ ਦੀ ਰਾਜਸਥਾਨ ਨਾਲ ਲੱਗਦੀ ਹੱਦ ਦੇ ਆਰ-ਪਾਰ ਫੈਲਿਆ ਹੋਇਆ ਹੈ। ਹਨੂਮਾਨਗੜ੍ਹ, ਅਬਹੋਰ, ਫ਼ਾਜ਼ਿਲਕਾ, ਨੌਹਰ, ਭਾਦਰਾ, ਸਿਰਸਾ, ਐਲਨਾਬਾਦ, ਡੱਬਵਾਲੀ, ਰਾਣੀਆਂ, ਕਾਲਾਂਵਾਲੀ, ਫ਼ਤਿਆਬਾਦ, ਭੱਟੂ, ਹਿਸਾਰ, ਭੂਨਾ, ਉਕਲਾਨਾ ਦੇ ਹਿੱਸੇ ਵਿਚ ਬਾਗੜੀ ਲੋਕ ਵਸਦੇ ਹਨ। ‘ਮਾਰਵਾੜ’ ਦੋ ਸ਼ਬਦਾਂ ਮਾਰੂ ਅਤੇ ਵਾੜ ਦੇ ਮੇਲ ਤੋਂ ਬਣਿਆ ਹੈ ਜੋ ਸੰਸਕ੍ਰਿਤ ਸ਼ਬਦ ‘ਮਾਰੂਵਤ’ ਦਾ ਤਦਭਵ ਰੂਪ ਹੈ। ‘ਮਾਰੂ’ ਤੋਂ ਭਾਵ ਖੁਸ਼ਕ ਜਾਂ ਘੱਟ ਉਪਜਾਊ ਅਤੇ ‘ਵਤ’ ਇਲਾਕੇ ਨੂੰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮਾਰਵਾੜ ਅਤੇ ਬਾਗੜ ਤੋਂ ਭਾਵ ਅਤੀਤ ਵਿਚ ਪੰਜਾਬ ਵਿਚਲੇ ਮਾਲਵੇ ਵਾਂਗ ਘੱਟ ਪਾਣੀ ਵਾਲੇ ਅਤੇ ਘੱਟ ਪੈਦਾਵਾਰ ਵਾਲੇ ਇਲਾਕੇ ਤੋਂ ਹੈ।

ਇਕਬਾਲ ਸਿੰਘ ਹਮਜਾਪੁਰ

ਬਾਗੜੀ, ਰਾਜਸਥਾਨੀ ਦੀ ਉਪ-ਬੋਲੀ ਹੈ। ਇਸ ਲਈ ਰਾਜਸਥਾਨੀ ਵਾਂਗ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਨਾਂਵਾਂ, ਪੜਨਾਂਵਾਂ ਤੇ ਕਿਰਿਆ ਸ਼ਬਦਾਂ ਦਾ ਅੰਤਲਾ ਉਚਾਰਣ ‘ਓ’ ਰੂਪ ਵਿਚ ਕਰਨਾ ਬਾਗੜੀ ਦੀ ਆਪਣੀ ਮੌਲਿਕ ਤੇ ਨਿਵੇਕਲੀ ਵਿਸ਼ੇਸ਼ਤਾ ਹੈ ਜਿਵੇਂ ਦਲਿਓ, ਮੇਵੋ, ਕੁੜਤੋ, ਸੀਰੋ, ਰਲੋ-ਮਿਲੋ, ਮੇਰੋ, ਤੇਰੋ, ਸਮਝਿਓ, ਖਾਇਓ, ਚੱਲਿਓ ਆਦਿ। ਭਾਸ਼ਾ-ਵਿਗਿਆਨੀਆਂ ਮੁਤਾਬਿਕ ਇਹ 65 ਫ਼ੀਸਦੀ ਦੇ ਕਰੀਬ ਰਾਜਸਥਾਨੀ ਨਾਲ ਮਿਲਦੀ ਹੈ। ਬਾਗੜੀਆਂ ਦਾ ਉਚਾਰਣ ਲਹਿਜਾ ਪੰਜਾਬੀਆਂ ਨਾਲੋਂ ਵਧੇਰੇ ਫੈਲਾਅ ਵਾਲਾ ਹੈ। ਬਾਗੜੀ ਵਿਚਲਾ ਸੰਘੋਸ਼ ਮਹਾਪ੍ਰਾਣ ਧੁਨੀਆਂ ਦਾ ਉਚਾਰਨ ਹਿੰਦੀ ਤੇ ਰਾਜਸਥਾਨੀ ਦੇ ਨੇੜੇ ਹੈ। ਬਾਗੜੀ ਦੀਆਂ ਇਹ ਵਿਸ਼ੇਸ਼ਤਾਵਾਂ ਪੰਜਾਬੀ ਦੇ ਉਲਟ ਹਨ। ਫਿਰ ਵੀ ਬਾਗੜੀ ਦੀ ਪੰਜਾਬੀ ਨਾਲ ਸਾਂਝ ਸਹਿਜੇ ਹੀ ਦਿਸ ਪੈਂਦੀ ਹੈ। ਬਾਗੜੀ ਵੀ ਮਲਵਈ ਵਾਂਗ ‘ਵ’ ਦਾ ਉਚਾਰਨ ‘ਬ’ ਦੇ ਰੂਪ ਵਿਚ ਕਰਦੇ ਹਨ। ਬਾਗੜੀਏ ਅਨੇਕਾਂ ਪੰਜਾਬੀ ਸ਼ਬਦ ਹੂ-ਬ-ਹੂ ਵਰਤਦੇ ਹਨ ਜਿਵੇਂ: ਢਾਣੀ, ਡੰਗਰ, ਦੁੱਧਲ, ਪੁੰਨ, ਬਛੇਰੀ, ਮੜ੍ਹੀ, ਰਿਸ਼ਤਾ, ਰੀਤ, ਤਲਾਅ, ਅਗਾੜੀ, ਤਗੜਾ, ਮਾੜਾ-ਮੋਟਾ, ਬਜ਼ੁਰਗ, ਮੌਜ ਆਦਿ। ਬਾਗੜੀ ‘ਯ’ ਦੀ ਥਾਂ ‘ਜ’ ਦੀ ਵਰਤੋਂ ਕਰਦੇ ਹਨ। ਪੰਜਾਬੀ ਵਿਚ ਵੀ ਬਹੁਤ ਸਾਰੇ ਸ਼ਬਦਾਂ ਦੇ ਆਰੰਭ ਤੇ ਮੱਧ ਵਿਚ ‘ਯ’ ਦੀ ਥਾਂ ‘ਜ’ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਜਿਵੇਂ ਜਗ, ਜਤਨ, ਜੰਤਰ, ਜੁਗ, ਜੋਧਾ, ਜੋਗੀ, ਸੰਜੋਗ ਆਦਿ। ਪੰਜਾਬੀ ਵਿਚ ਸ਼ਬਦ ਦੇ ਅੰਤ ਵਿਚ ‘ਯ’ ਮੁਕਤਾ ਕਦੇ ਨਹੀਂ ਉਚਾਰਿਆ ਜਾਂਦਾ। ਇਹ ਵਿਸ਼ੇਸ਼ਤਾ ਬਾਗੜੀ ਦੀ ਵੀ ਹੈ। ਬਾਗੜੀ ਵਿਚ ਹਿੰਦੀ ਦੇ ਉਲਟ ਪੰਜਾਬੀ ਵਾਂਗ ‘ਏ’ ਦੀ ਥਾਂ ਸ਼ਬਦ ਦੇ ਅੰਤ ਵਿਚ ਕੰਨਾ ਲਗਾ ਕੇ ਬਹੁ-ਵਚਨ ਬਣਾਏ ਜਾਂਦੇ ਹਨ। ਬਾਗੜੀ ਦੀਆਂ ਵੀ ਪੰਜਾਬੀ ਵਾਂਗ ਤਿੰਨ ਸੁਰਾਂ ਹਨ। ਬਾਗੜੀ ਵਿਚ ਵੀ ਪੰਜਾਬੀ ਵਾਂਗ ਸੁਰ ਬਦਲਣ ਨਾਲ ਵਾਕ ਦਾ ਅਰਥ ਬਦਲ ਜਾਂਦਾ ਹੈ। ਬਾਗੜੀ ਵਿਚ 31 ਵਿਅੰਜਨ ਤੇ 10 ਸਵਰ ਹਨ ਜੋ ਗੁਰਮੁਖੀ ਵਿਚਲੇ ਸਵਰਾਂ ਅਤੇ ਵਿਅੰਜਨਾਂ ਦੀ ਗਿਣਤੀ ਦੇ ਲਗਪਗ ਬਰਾਬਰ ਹਨ। ਬਾਗੜੀਏ ਵੀ ਪੰਜਾਬੀਆਂ ਵਾਂਗ ‘ਣ’ ਅਤੇ ‘ੜ’ ਦੀ ਭਰਪੂਰ ਵਰਤੋਂ ਕਰਦੇ ਹਨ। ਪੰਜਾਬੀ ਮੁਹਾਵਰਿਆਂ ਤੇ ਅਖਾਣਾਂ ਦੇ ਦਰਸ਼ਨ ਬਾਗੜੀ ਵਿਚ ਵੀ ਥੋੜ੍ਹੇ ਫ਼ਰਕ ਨਾਲ ਹੋ ਜਾਂਦੇ ਹਨ ਜਿਵੇਂ: ਆਪ ਮਰਿਆ ਜਗ ਪਰਲੋ, ਖੇਤੀ ਖਸਮਾਂ ਸੇਤੀ, ਗਾਂ ਨਾ ਬਾਛੀ ਨੀਂਦ ਆਵੇ ਆਛੀ, ਮਾੜੇ ਕੀ ਲੁਗਾਈ ਸਭ ਕੀ ਭਾਬੀ ਆਦਿ। ਭਾਸ਼ਾ ਮਾਹਿਰ ਗ੍ਰੀਅਰਸਨ ਦੇ ਸਰਵੇਖਣ ਮੁਤਾਬਿਕ ਬਾਗੜੀਆਂ ਦੀ ਗਿਣਤੀ 3,24,359 ਸੀ। 2011 ਦੀ ਜਨਗਣਨਾ ਅਨੁਸਾਰ ਬਾਗੜੀਆਂ ਦੀ ਗਿਣਤੀ 18,90,815 ਹੈ। 2011 ਦੀ ਜਨਗਣਨਾ ਅਨੁਸਾਰ ਬਾਗੜੀਆਂ ਨੂੰ ਭਾਸ਼ਾਈ ਆਧਾਰ ’ਤੇ ਭਾਵੇਂ ਘੱਟਗਿਣਤੀ ਐਲਾਨਿਆ ਗਿਆ ਹੈ, ਫਿਰ ਵੀ ਪੰਜਾਬੀ-ਰਾਜਸਥਾਨੀ ਦੀ ਸਾਂਝ ਜੋੜਨ ਲਈ ਇਹ ਗਿਣਤੀ ਘੱਟ ਨਹੀਂ। ਪੰਜਾਬ ਵਿਚ ਵਸਦੇ ਬਾਗੜੀਆਂ ਦੀ ਬੋਲੀ ਵਿਚ ਪੰਜਾਬੀ ਸ਼ਬਦਾਵਲੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪੰਜਾਬ ਦੇ ਬਾਗੜੀਏ, ਪੰਜਾਬੀ ਦੇ ਹੋਰ ਨੇੜੇ ਹੁੰਦੇ ਜਾ ਰਹੇ ਹਨ। ਇਨ੍ਹਾਂ ਜ਼ਰੀਏ ਪੰਜਾਬੀ-ਰਾਜਸਥਾਨੀ ਦੀ ਸਾਂਝ ਹੋਰ ਪੱਕੀ ਹੁੰਦੀ ਜਾ ਰਹੀ ਹੈ। ਇਹ ਪੰਜਾਬੀ ਲਈ ਸ਼ੁਭ ਸੰਕੇਤ ਹੈ। ਸੰਪਰਕ: 094165-92149

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All