ਪੰਕਜ ਅਡਵਾਨੀ ਨੇ 22ਵਾਂ ਵਿਸ਼ਵ ਖ਼ਿਤਾਬ ਜਿੱਤਿਆ

ਮਾਂਡਲੇ (ਮਿਆਂਮਾਰ), 15 ਸਤੰਬਰ ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇੱਥੇ ਲਗਾਤਾਰ ਚੌਥੀ ਆਈਬੀਐੱਸਐੱਫ ਵਿਸ਼ਵ ਬਿਲੀਅਰਡਜ਼ ਟਰਾਫ਼ੀ ਨਾਲ ਆਪਣੇ ਕਰੀਅਰ ਦਾ 22ਵਾਂ ਖ਼ਿਤਾਬ ਜਿੱਤਿਆ। ਬਿਲੀਅਰਡਜ਼ ਦੀ ਇਸ ਛੋਟੀ ਵੰਨਗੀ ਵਿੱਚ ਇਹ 34 ਸਾਲ ਦੇ ਅਡਵਾਨੀ ਦਾ ਬੀਤੇ ਛੇ ਸਾਲ ਵਿੱਚ ਪੰਜਵਾਂ ਖ਼ਿਤਾਬ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਅਡਵਾਨੀ ਨੇ ਫਾਈਨਲ ਵਿੱਚ ਘਰੇਲੂ ਦਾਅਵੇਦਾਰ ਨੇਅ ਥਵੇਅ ਓ ਖ਼ਿਲਾਫ਼ 6-2 ਨਾਲ ਆਸਾਨ ਜਿੱਤ ਦਰਜ ਕੀਤੀ। ਅਡਵਾਨੀ ਨੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 145, 89 ਅਤੇ 127 ਦੇ ਬ੍ਰੇਕ ਨਾਲ ਛੇਤੀ ਹੀ 3-0 ਦੀ ਲੀਡ ਬਣਾ ਲਈ। ਥਵੇਅ ਓ ਨੇ 63 ਅਤੇ 62 ਦੇ ਬਰੇਕ ਨਾਲ ਅਗਲਾ ਫਰੇਮ ਜਿੱਤਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All