ਪੜ੍ਹੋ ਪੰਜਾਬ ਦਾ ਤਿੰਨ ਰੋਜ਼ਾ ਸੈਮੀਨਾਰ ਸ਼ੁਰੂ

ਪੱਤਰ ਪ੍ਰੇਰਕ ਸ਼ਾਹਕੋਟ, 23 ਜੂਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਬਲਾਕ ਪ੍ਰਾਜੈਕਟ ਕੋਆਰਡੀਨੇਟਰ ਅਤੇ ਬਲਾਕ ਰਿਸੋਰਸਪਰਸਨ ਦਾ ਤਿੰਨ ਰੋਜ਼ਾ ਸੈਮੀਨਾਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਕੋਦਰ ਦੇ ਦਫਤਰ ਵਿਖੇ ਸ਼ੁਰੂ ਹੋ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਕੋਦਰ ਲਹਿੰਬਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਿੰਨ-ਰੋਜ਼ਾ ਸੈਮੀਨਾਰ ਵਿਚ ਬਲਾਕ ਸ਼ਾਹਕੋਟ ਇਕ ਤੇ ਦੋ, ਨਕੋਦਰ ਇਕ ਤੇ ਦੋ ਅਤੇ ਬਲਾਕ ਲੋਹੀਆਂ ਖਾਸ ਦੇ ਬੀ.ਪੀ.ਈ.ਓ., ਬੀ.ਪੀ.ਸੀ. ਅਤੇ ਬੀ.ਆਰ.ਪੀ. ਹਿੱਸਾ ਲੈ ਰਹੇ ਹਨ। ਉਕਤ ਸੈਮੀਨਾਰ ਵਿਚ ਕਲੱਸਟਰ ਮਾਸਟਰ ਟਰੇਨਰ ਕਸ਼ਮੀਰੀ ਲਾਲ, ਜਸਪਾਲ ਸਿੰਘ ਅਤੇ ਪੰਕਜ ਚਾਵਲਾ ਪੜ੍ਹੋ ਪੰਜਾਬ ਦੇ ਟੀਚਿਆਂ ਅਤੇ ਉਨ੍ਹਾਂ ਨੂੰ ਪੂਰਾ ਕਰਨ ਬਾਰੇ ਜਾਣਕਾਰੀ ਦੇ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All