ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਮਿਸ਼ਰਾ, ਡੋਵਾਲ ਤੇ ਸਿਨਹਾ ਦੇ ਕੰਮ ਖੇਤਰ ਦੀ ਵੰਡ

ਨਵੀਂ ਦਿੱਲੀ, 16 ਸਤੰਬਰ

ਪੀ ਕੇ ਮਿਸ਼ਰਾ

ਪੀ ਕੇ ਮਿਸ਼ਰਾ ਅਤੇ ਪੀ ਕੇ ਸਿਨਹਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਿੰਸੀਪਲ ਸਕੱਤਰ ਅਤੇ ਮੁੱਖ ਸਲਾਹਕਾਰ ਬਣਾਏ ਜਾਣ ਦੇ ਬਾਅਦ ਹੁਣ ਪ੍ਰਧਾਨ ਮੰਤਰੀ ਦਫ਼ਤਰ ਨੇ ਦੋਵਾਂ ਅਫਸਰਾਂ ਦੇ ਨਾਲ ਹੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਕੰਮ ਦਾ ਖੇਤਰ ਤੈਅ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ 13 ਸਤੰਬਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਜਾਰੀ ਹੁਕਮਾਂ ਅਨੁਸਾਰ ਪ੍ਰਿੰਸੀਪਲ ਸਕੱਤਰ ਮਿਸ਼ਰਾ ਨੀਤੀਆਂ, ਅਮਲਾ ਸ਼ਾਖਾ, ਕਾਨੂੰਨ, ਕੈਬਨਿਟ ਦੀ ਨਿਯੁਕਤੀ ਕਮੇਟੀ ਅਤੇ ਹੋਰਨਾਂ ਨਿਯੁਕਤੀਆਂ ਸਬੰਧੀ ਮੰਤਰਾਲਿਆਂ ਦਾ ਕੰਮ ਦੇਖਣਗੇ। ਇਸ ਦੇ ਨਾਲ ਹੀ ਉਹ ਕੈਬਨਿਟ ਸਕੱਤਰੇਤ ਨਾਲ ਸਬੰਧਤ ਮਾਮਲਿਆਂ, ਕੇਂਦਰੀ ਕੈਬਨਿਟ ਦੀ ਮੀਟਿੰਗ ਲਈ ਆਈਟਮਾਂ ਦੀ ਸੂਚੀ, ਭ੍ਰਿਸ਼ਟਾਚਾਰ ਵਿਰੋਧੀ ਯੂਨਿਟ, ਪੀਐਮਓ ਨਾਲ ਜੁੜੇ ਅਦਾਰਿਆਂ ਅਤੇ ਨੀਤੀਆਂ ਸਬੰਧੀ ਸਾਰੇ ਅਹਿਮ ਮੁੱਦਿਆਂ ਅਤੇ ਮਾਮਲਿਆਂ ਦਾ ਕੰਮ ਵੀ ਦੇਖਣਗੇ।

ਅਜੀਤ ਡੋਵਾਲ

ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਨਿਯੁਕਤੀਆਂ ਤੋਂ ਇਲਾਵਾ ਕੌਮੀ ਸੁਰੱਖਿਆ ਤੇ ਨੀਤੀਆਂ ਸਬੰਧੀ ਮਾਮਲੇ ਦੇਖਣਗੇ। ਇਸ ਦੇ ਨਾਲ ਹੀ ਉਹ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨਾਲ ਸਬੰਧਤ ਮਾਮਲੇ , ਵਿਦੇਸ਼ੀ ਮਾਮਲੇ, ਰੱਖਿਆ, ਪੁਲਾੜ, ਐਟਮੀ ਊਰਜਾ ਅਤੇ ਮੁਲਕ ਦੀ ਬਾਹਰੀ ਖੁਫੀਆ ਏਜੰਸੀ ਰਾਅ ਨਾਲ ਸਬੰਧਤ ਮਾਮਲੇ ਵੀ ਦੇਖਣਗੇ। ਉਹ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਅਤੇ ਰਸਾਇਣਕ ਹਥਿਆਰਾਂ ਸਬੰਧੀ ਕੌਮੀ ਅਥਾਰਟੀ ਨਾਲ ਸਬੰਧਤ ਮਾਮਲੇ ਅਤੇ ਸਾਰੀਆਂ ਨੀਤੀਆਂ ਦੇ ਇੰਚਾਰਜ ਹੋਣਗੇ। ਸ੍ਰੀ ਡੋਵਾਲ ਨੂੰ ਕੌਮੀ ਸਮਾਜਿਕ ਕੌਂਸਲ ਆਫ ਨਾਗਲੈਂਡ ਦੇ ਵੱਖਵਾਦੀਆਂ ਨਾਲ ਗੱਲਬਾਤ ਦਾ ਮਾਮਲਾ ਵੀ ਸੌਂਪਿਆ ਗਿਆ ਹੈ।

ਪੀ ਕੇ ਸਿਨਹਾ

ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਲਾਹਕਾਰ ਪੀ ਕੇ ਸਿਨਹਾ, ਪ੍ਰਿੰਸੀਪਲ ਸਕੱਤਰ ਅਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਵਿਸ਼ੇਸ਼ ਤੌਰ ’ਤੇ ਸੌਂਪੇ ਮਾਮਲਿਆਂ ਨੂੰ ਛੱਡ ਕੇ ਸਾਰੇ ਮੰਤਰਾਲਿਆਂ, ਵਿਭਾਗਾਂ/ ਏਜੰਸੀਆਂ/ ਜਥੇਬੰਦੀਆਂ ਨਾਲ ਸਬੰਧਤ ਅਤੇ ਨੀਤੀਆਂ ਨਾਲ ਸਬੰਧਤ ਮਾਮਲਿਆਂ ਦਾ ਕੰਮ ਦੇਖਣਗੇ। ਜ਼ਿਕਰਯੋਗ ਹੈ ਕਿ ਸ੍ਰੀ ਮਿਸ਼ਰਾ ਪ੍ਰਧਾਨ ਮੰਤਰੀ ਦੇ ਵਧੀਕ ਸਕੱਤਰ ਸਨ ਅਤੇ ਬੀਤੇ ਹਫ਼ਤੇ ਨਿਰਪੇਂਦਰ ਮਿਸ਼ਰਾ ਦੇ ਹਟਣ ਬਾਅਦ ਉਨ੍ਹਾਂ ਨੂੰ ਪ੍ਰਿੰਸੀਪਲ ਸਕੱਤਰ ਬਣਾਇਆ ਗਿਆ ਸੀ। ਮਿਸ਼ਰਾ ਅਤੇ ਡੋਵਾਲ ਨੂੰ ਕੈਬਨਿਟ ਦਾ ਰੈਂਕ ਦਿੱਤਾ ਗਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ

ਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ

ਇਸਲਾਮਿਕ ਸਟੇਟ ਦੇ ਜਹਾਦੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ

ਸ਼ਹਿਰ

View All