ਪ੍ਰਦਰਸ਼ਨਕਾਰੀਆਂ ਨੇ ਵਾੲ੍ਹੀਟ ਹਾਊਸ ਨੇੜੇ ਅੱਗ ਲਾਈ

ਯੂਰਪ ਤਕ ਵੀ ਪੁੱਜੀ ਰੋਸ ਦੀ ਅੱਗ

ਵਾਸ਼ਿੰਗਟਨ, 1 ਜੂਨ ਮਿਨੇਸੋਟਾ ਵਿੱਚ ਪੁਲੀਸ ਹਿਰਾਸਤ ਵਿੱਚ ਸਿਆਹਫਾਮ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਤੀਜੇ ਦਿਨ ਪੁਲੀਸ ਨਾਲ ਤਣਾਅ ਵਧਣ ਦੇ ਬਾਅਦ ਮੁਜ਼ਾਹਰਾਕਾਰੀਆਂ ਨੇ ਵਾੲ੍ਹੀਟ ਹਾਊਸ ਦੇ ਆਲੇ ਦੁਆਲੇ ਕਈ ਥਾਵਾਂ ’ਤੇ ਅੱਗ ਲਾ ਦਿੱਤੀ। ਰਾਤ 11 ਵਜੇ ਕਰਫਿਊ ਲੱਗਣ ਤੋਂ ਇਕ ਘੰਟਾ ਪਹਿਲਾਂ ਪੁਲੀਸ ਨੇ ਹਜ਼ਾਰਾਂ ਦੀ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲ ਦਾਗੇ। ਪੁਲੀਸ ਨੇ ਕਿਹਾ ਕਿ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਿਨੇਸੋਟਾ ਦੇ ਗਵਰਨਰ ਨੇ ਹਿੰਸਾ ਨੂੰ ਰੋਕਣ ਲਈ ਨੈਸ਼ਨਲ ਗਾਰਡ ਨੂੰ ਸੱਦਿਆ ਹੈ। ਇਸ ਹਿੰਸਾ ਵਿੱਚ ਮਿਨੇਸੋਟਾ ਵਿੱਚ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪੁੱਜਿਆ ਹੈ। ਹਿੰਸਾ ਵਧਣ ਦੇ ਬਾਅਦ ਅਟਲਾਂਟਾ, ਸ਼ਿਕਾਗੋ, ਡੇਨਵਰ, ਲਾਸ ਏਂਜਲਸ, ਸਾਨ ਫਰਾਂਸਿਸਕੋ ਅਤੇ ਸੀਏਟਲ ਸਮੇਤ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿੱਚ ਕਰਫਿਊ ਲਗਾਇਆ ਗਿਆ ਹੈ। ਅਮਰੀਕਾ ਵਿੱਚ ਮਿਨੀਪੋਲਿਸ ਵਿੱਚ ਸਿਆਹਫਾਮ ਜਾਰਜ ਫਲਾਇਡ ਦੀ ਹੱਤਿਆ ਖਿਲਾਫ਼ ਪ੍ਰਦਰਸ਼ਨ ਕਰ ਰਹੇ ਦੋ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਦੌਰਾਨ ਪੁਲੀਸ ਵੱਲੋਂ ਤਾਕਤ ਦੀ ਵਰਤੋਂ ਕਰਨ ’ਤੇ ਅਟਲਾਂਟਾ ਦੀ ਮੇਅਰ ਨੇ ਦੋ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਤਿੰਨ ਦਾ ਦਫਤਰੀ ਵਿਭਾਗ ਵਿੱਚ ਤਬਾਦਲਾ ਕਰ ਦਿੱਤਾ ਹੈ। ਵਿਰੋਧ ਪ੍ਰਦਰਸ਼ਨਾਂ ਦੀ ਅੱਗ ਯੂਰਪ ਤਕ ਵੀ ਪੁੱਜ ਗਈ ਹੈ। ਉਥੇ ਹਜ਼ਾਰਾਂ ਲੋਕ ਲੰਡਨ ਦੇ ਟੈ੍ਫਲਗਰ ਸਕੁਏਰ ਵਿੱਚ ਇਕੱਠੇ ਹੋਏ ਅਤੇ ਪ੍ਰਦਰਸ਼ਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All