ਪ੍ਰਕਾਸ਼ ਪੁਰਬ ਮੌਕੇ ਜਿਸਤ-ਟਾਂਕ ਯੋਜਨਾ ਤੋਂ ਮਿਲੀ ਛੋਟ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 8 ਨਵੰਬਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 11 ਤੇ 12 ਨਵੰਬਰ ਨੂੰ ਜਿਸਤ-ਟਾਂਕ ਯੋਜਨਾ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 12 ਨੂੰ ਗੁਰੂ ਨਾਨਕ ਦੇਵ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। 11 ਨਵੰਬਰ ਨੂੰ ਕੱਢੇ ਜਾਣ ਵਾਲੇ ਨਗਰ ਕੀਰਤਨ ਦੌਰਾਨ ਸਿੱਖ ਭਾਈਚਾਰੇ ਦੇ ਲੱਖਾਂ ਲੋਕ ਇਸ ਵਿੱਚ ਸ਼ਾਮਲ ਹੋਣਗੇ। 11 ਅਤੇ 12 ਨਵੰਬਰ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਜਿਸਤ-ਟਾਂਕ ਯੋਜਨਾ ਤੋਂ ਛੋਟ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਈ ਸਿੱਖ ਸੰਗਠਨਾਂ ਦੀ ਮੰਗ ਦੇ ਅਧਾਰ ’ਤੇ ਲਿਆ ਗਿਆ ਹੈ। ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ, ਦਿੱਲੀ ਸਰਕਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਵੀ ਯਾਤਰਾ ਕਰਾਏਗੀ। ਯਾਤਰਾ ਦੇ ਸਾਰੇ ਖਰਚਿਆਂ ਨੂੰ ਦਿੱਲੀ ਸਰਕਾਰ ਸਹਿਣ ਕਰੇਗੀ। ਇਸ ਲਈ ਦਿੱਲੀ-ਅੰਮ੍ਰਿਤਸਰ-ਵਾਹਗਾ ਬਾਰਡਰ-ਸ੍ਰੀ ਅਨੰਦਪੁਰ ਸਾਹਿਬ ਰੂਟ ਨੂੰ ਵਧਾਇਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All