ਪੈਸੇ ਦੁੱਗਣੇ: ਆਪਣੇ ਪੌ ਬਾਰ੍ਹਾਂ ਕਰਕੇ ਕੰਪਨੀ ਨੌਂ ਦੋ ਗਿਆਰਾਂ

ਠੱਗੀ ਦੀ ਸ਼ਿਕਾਰ ਮਹਿਲਾ ਕਸ਼ਮੀਰ ਕੌਰ ਰਸੀਦਾਂ ਦਿਖਾਉਂਦੀ ਹੋਈ।

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 12 ਜਨਵਰੀ ਪਿੰਡ ਭੰਗਚੜੀ ਦੀ ਕਸ਼ਮੀਰ ਕੌਰ, ਗੁਰਮੀਤ ਸਿੰਘ ਅਤੇ ਬਲਵਿੰਦਰ ਸਿੰਘ ਸਣੇ ਹੋਰਾਂ ਨੇ ਪਿੰਡ ਦੇ ਅਮਰੀਕ ਸਿੰਘ ਦੇ ਕਹਿਣ ‘’ਤੇ ਬਠਿੰਡਾ ਸਥਿਤ ਨਿੱਜੀ ਕੰਪਨੀ ‘’ਸਰਬ ਐਗਰੋ ਇੰਡੀਆ ਲਿਮਟਿਡ’’ ਵਿੱਚ ਪੰਜ ਸਾਲਾਂ ਲਈ ਕਿਸ਼ਤਾਂ ਵਿੱਚ ਪੈਸੇ ਜਮ੍ਹਾਂ ਕਰਵਾਏ ਸਨ। ਇਹ ਸਕੀਮ 2014 ਵਿੱਚ ਸ਼ੁਰੂ ਹੋਈ ਸੀ ਤੇ ਹੁਣ 2019 ਵਿੱਚ ਪੂਰੀ ਹੋਣ ਤੋਂ ਬਾਅਦ ਜਦੋਂ ਕਸ਼ਮੀਰ ਕੌਰ ਤੇ ਹੋਰਾਂ ਨੇ ਕੰਪਨੀ ਵਿੱਚੋਂ ਪੈਸੇ ਕਢਾਉਣ ਦੀ ਚਾਰਾਜੋਈ ਕੀਤੀ ਤਾਂ ਉਨ੍ਹਾਂ ਦੇ ਹੱਥ ਕੁਝ ਵੀ ਨਹੀਂ ਆਇਆ। ਕਸ਼ਮੀਰ ਕੌਰ ਨੇ ਦੱਸਿਆ ਕਿ ਸੈਂਕੜੇ ਲੋਕ ਕੰਪਨੀ ਦੀ ਕਥਿਤ ਠੱਗੀ ਦੇ ਸ਼ਿਕਾਰ ਹਨ। ਹੁਣ ਨਾ ਤਾਂ ਕੰਪਨੀ ਦਾ ਦਫਤਰ ਹੀ ਲੱਭਦਾ ਹੈ ਤਾਂ ਨਾ ਹੀ ਪ੍ਰਬੰਧਕ। ਉਨ੍ਹਾਂ ਨੇ ਅਮਰੀਕ ਸਿੰਘ ਰਾਹੀਂ ਪੈਸੇ ਜਮ੍ਹਾਂ ਕਰਵਾਏ ਸਨ ਤੇ ਉਸ ਨੇ ਕਿਹਾ ਕਿ ਕੰਪਨੀ ਪੰਜ ਸਾਲਾਂ ਵਿੱਚ ਪੈਸੇ ਦੁੱਗਣੇ ਕਰ ਦੇਵੇਗੀ। ਔਰਤ ਮੁਤਾਬਕ ਉਸ ਦਾ ਪਤੀ ਗੰਭੀਰ ਰੋਗੀ ਹੈ ਤੇ ਉਸ ਨੂੰ ਇਲਾਜ ਵਾਸਤੇ ਪੈਸਿਆਂ ਦੀ ਸਖ਼ਤ ਲੋੜ ਹੈ। ਪੀੜਤਾਂ ਨੇ ਮੁਕਤਸਰ ਦੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਅਧਿਕਾਰੀਆਂ ਪਾਸੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਅਮਰੀਕ ਸਿੰਘ ਨੇ ਕਿਹਾ ਕਿ ਉਹ ‘’ਸਰਬ ਐਗਰੋ ਇੰਡੀਆ ਲਿਮਟਿਡ’’ ਨਾਲ ਜੁੜਿਆ ਸੀ ਤੇ ਉਸ ਦਾ ਕੰਮ ਸਿਰਫ ਲੋਕਾਂ ਕੋਲੋਂ ਪੈਸੇ ਲੈ ਕੇ ਕੰਪਨੀ ਕੋਲ ਜਮ੍ਹਾਂ ਕਰਾਉਣਾ ਸੀ। ਇਸ ਦੀਆਂ ਬਕਾਇਦਾ ਰਸੀਦਾਂ ਮੈਂਬਰਾਂ ਨੂੰ ਦਿੱਤੀਆਂ ਹੋਈਆਂ ਹਨ। ਕੰਪਨੀ ਨੇ ਆਪਣੀ ਯੋਜਨਾ ਅਨੁਸਾਰ ਕਰਜ਼ਾ ਲੈ ਕੇ ਇਕੱਤਰ ਕੀਤੀ ਰਕਮ ਨਿਵੇਸ਼ ਕਰਨੀ ਸੀ ਪਰ ਇਸ ਦੌਰਾਨ ਨੋਟਬੰਦੀ ਹੋਣ ਕਾਰਨ ਇਹ ਸਕੀਮ ਅੱਧਵਾਟੇ ਰਹਿ ਗਈ ਤੇ ਘਾਟੇ ਵਿੱਚ ਆਏ ਕੰਪਨੀ ਪ੍ਰਬੰਧ ਰੂਪੋਸ਼ ਹੋ ਗਏ। ਉਨ੍ਹਾਂ ਦੇ ਖੁਦ ਕੰਪਨੀ ਵਿੱਚ ਲਾਏ ਪੈਸੇ ਡੁੱਬ ਗਏ ਹਨ ਤੇ ਉਹ ਵੀ ਪੀੜਤ ਲੋਕਾਂ ਨਾਲ ਇਨਸਾਫ ਦੀ ਉਡੀਕ ਵਿੱਚ ਹਨ।

ਮਾਮਲੇ ਦੀ ਜਾਂਚ ਕਰਾਂਗੇ: ਐੱਸਐੱਚਓ ਥਾਣਾ ਲੱਖੇਵਾਲੀ ਦੇ ਐੱਸਐੱਚਓ ਜੀਵਨ ਸਿੰਘ ਨੇ ਦੱਸਿਆ ਕਿ ਉਹ ਜਲਦੀ ਹੀ ਇਸ ਮਾਮਲੇ ਦੀ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕਰਨਗੇ। ਫਰਜ਼ੀ ਕੰਪਨੀ ਬਣਾ ਕੇ ਮਾਰੀ ਲੱਖਾਂ ਦੀ ਠੱਗੀ ਸ੍ਰੀ ਮੁਕਤਸਰ ਸਾਹਿਬ: ‘ਯੂਨੀਟੋਮੈਕਸ’ ਨਾਂ ਦੀ ਕੰਪਨੀ ਵੱਲੋਂ ਮੋਟਾ ਮੁਨਾਫ਼ਾ ਦੇਣ ਦੇ ਨਾਂ ’ਤੇ 5 ਲੱਖ 82 ਹਜ਼ਾਰ 747 ਰੁਪਏ ਦੀ ਠੱਗੀ ਮਾਰੀ ਹੈ, ਜਿਸ ਸਬੰਧੀ ਪੁਲੀਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਨਦੀਪ ਕੁਮਾਰ ਦੀ ਹੋਮਿਓਪੈਥਿਕ ਕਲੀਨਿਕ ਤੇ ਉਸ ਕੋਲ ਪਿੰਡ ਭੰਗਚੜੀ ਦੇ ਗੁਰਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਦਾ ਆਉਣਾ ਸੀ। ਉਨ੍ਹਾਂ ਨੇ ਮਨਦੀਪ ਨੂੰ ‘ਯੂਨੀਟੋਮੈਕਸ’ ਕੰਪਨੀ ਵਿੱਚ ਪੈਸੇ ਲਾ ਕੇ ਮੋਟਾ ਮੁਨਾਫਾ ਹੋਣ ਦਾ ਲਾਲਚ ਦਿੱਤਾ। ਉਨ੍ਹਾਂ ਨੇ ਮਨਦੀਪ ਨੂੰ ਬਲਵਿੰਦਰ ਸਿੰਘ ਵਾਸੀ ਪਿੰਡ ਦੋਦਾ ਖਿੱਚੜ (ਰਾਜਸਥਾਨ) ਨਾਲ ਮਿਲਾਇਆ। ਮਨਦੀਪ ਸਿੰਘ ਨੇ ਕੰਪਨੀ ਵਿੱਚ ਕੁੱਲ 6 ਲੱਖ 29 ਹਜ਼ਾਰ 307 ਰੁਪਏ ਲਾ ਦਿੱਤੇ ਪਰ ਕੰਪਨੀ ਵੱਲੋਂ ਉਸ ਨੂੰ ਸਿਰਫ 46 ਹਜ਼ਾਰ 560 ਰੁਪਏ ਹੀ ਵਾਪਸ ਕੀਤੇ ਅਤੇ ਦਸੰਬਰ 2018 ’ਚ ਕੰਪਨੀ ਦੀ ਸਾਈਟ ਬੰਦ ਕਰ ਦਿੱਤੀ ਗਈ ਹੈ। ਪੁਲੀਸ ਨੇ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।

-ਨਿੱਜੀ ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਫੈਡਰਲ ਢਾਂਚੇ ਨੂੰ ਲਗਾਤਾਰ ਲੱਗ ਰਹੀ ਢਾਹ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All