ਪੁਸਤਕ ਕਹਿੰਦੀ

ਬਾਲ ਕਿਆਰੀ

ਪੁਸਤਕ ਕਹਿੰਦੀ ਸੁਣ ਲਵੋ ਬਾਤ ਅੱਖਰਾਂ ਵਿਚ ਚਮਕੇ ਪ੍ਰਭਾਤ। ਮੇਰੇ ਕੋਲ ਆਓ ਮੇਰੇ ਦੋਸਤੋ ਹਨੇਰੇ ਨੂੰ ਦੂਰ ਭਜਾਓ ਦੋਸਤੋ। ਮੈਂ ਹਾਂ ਚਮਕਦੇ ਸੂਰਜ ਦੀ ਬਰਾਤ ਪੁਸਤਕ ਕਹਿੰਦੀ ਸੁਣ ਲਵੋ ਬਾਤ। ਕਿਤਾਬ ’ਚੋਂ ਲੱਭੋ ਜੀਵਨ ਸੌਗਾਤ ਪੁਸਤਕ ਕਹਿੰਦੀ ਸੁਣ ਲਵੋ ਬਾਤ। ਸ਼ਬਦਾਂ ਦਾ ਜੋ ਸਾਥ ਨਿਭਾਉਂਦੇ ਝੋਲੀ ਹੀਰੇ ਮੋਤੀ ਉਹ ਪਾਉਂਦੇ। ਹੁੰਦੀ ਕਿਰਨਾਂ ਨਾਲ ਮੁਲਾਕਾਤ ਪੁਸਤਕ ਕਹਿੰਦੀ ਸੁਣ ਲਵੋ ਬਾਤ। ਤੁਰਦੀ ਜ਼ਿੰਦਗੀ ਜਦ ਰੁਕ ਜਾਵੇ ਵਿਵੇਕ ਕੁਝ ਵੀ ਨਜ਼ਰ ਨਾ ਆਵੇ। ਪੜ੍ਹੋ ਕਿਤਾਬਾਂ ਫਿਰ ਦਿਨ ਰਾਤ ਪੁਸਤਕ ਕਹਿੰਦੀ ਸੁਣ ਲਵੋ ਬਾਤ। -ਵਿਵੇਕ

ਮੋਰ ਤੁਰਦਾ ਫਿਰਦਾ ਠੁਮ ਠੁਮ ਕਰਦਾ ਲੱਗਦਾ ਬਹੁਤ ਪਿਆਰਾ ਮੋਰ। ਉੱਚੀ ਉੱਚੀ ਚਾਹਬੜਾ ਪਾਉਂਦਾ ਦੇਖ ਕੇ ਕਾਲੀ ਘਟਾ ਘਨਘੋਰ। ਕਾਲੇ ਬੱਦਲ ਦੇਖ ਦੇਖ ਕੇ ਰੱਬ ਦਾ ਸ਼ੁਕਰ ਮਨਾਵੇ ਮੋਰ। ਖੰਭ ਇਸ ਦੇ ਨੇ ਬੜੇ ਪਿਆਰੇ ਚੋਰੀ ਨਹੀਂ ਕਰ ਸਕਦਾ ਕੋਈ ਚੋਰ। ਜਦੋਂ ਇਹ ਆਪਣੀ ਖੁਸ਼ੀ ਵਿਚ ਹੋਵੇ ਉਦੋਂ ਮਦਹੋਸ਼ ਜਿਹੀ ਤੁਰਦਾ ਤੋਰ। ਜਦੋਂ ਵੀ ਇਹ ਪੈਲ ਹੈ ਪਾਉਂਦਾ ਲਗਾਉਂਦਾ ਨਹੀਂ ਬਹੁਤਾ ਜ਼ੋਰ। ਪੈਲ ਪਾਉਂਦਾ ਹੈ ਪਛਤਾਉਂਦਾ ਪੈਰਾਂ ਨੂੰ ਦੇਖ ਕੇ ਕਹਿੰਦਾ ਖੋਰ। -ਪ੍ਰੋ. ਮਹਿੰਦਰਪਾਲ ਸਿੰਘ ਘੁਡਾਣੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All