ਪੁਲ ਨਾਲ ਸਰਵਿਸ ਲੇਨ ਬਣਾਉਣ ਦੀ ਮੰਗ

ਕੈਨਾਲ ਵਿਊ ਰੈਸਤਰਾਂ ਨੇੜਿਓਂ ਲੰਘਦੀ ਕੱਚੀ ਸੜਕ।

ਗੁਰਦੇਵ ਸਿੰਘ ਗਹੂੰਣ ਬਲਾਚੌਰ, 15 ਜਨਵਰੀ ਰੋਪੜ-ਫਗਵਾੜਾ ਚਹੁੰ-ਮਾਰਗੀ ਸੜਕ ’ਤੇ ਬਲਾਚੌਰ ਬਾਈਪਾਸ ’ਤੇ ਫਲਾਈਓਵਰ ਬਣਨ ਨਾਲ ਨਵਾਂ ਸ਼ਹਿਰ ਵੱਲੋਂ ਬਲਾਚੌਰ ਵੱਲ ਮੁੜਨ ਵਾਲੇ ਟਰੈਫਿਕ ਲਈ ਕੈਨਾਲ ਵਿਊ ਰੈਸਤਰਾਂ ਲਾਗਿਓਂ ਬਾਈਪਾਸ ਤੱਕ 300 ਕੁ ਮੀਟਰ ਦੀ ਸਰਵਿਸ ਲੇਨ ਨਾ ਬਣਨ ਕਾਰਨ ਬਲਾਚੌਰ ਬਾਈਪਾਸ ’ਤੇ ਬਲਾਚੌਰ ਸ਼ਹਿਰ ਵੱਲ ਮੁੜਨ ਵਾਲੇ ਟਰੈਫਿਕ ਲਈ ਭਵਿੱਖ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨਾਲ ਸੜਕੀ ਦੁਰਘਟਨਾਵਾਂ ਵੀ ਵਧਣਗੀਆਂ ਕਿਉਂਕਿ ਨਵਾਂ ਸ਼ਹਿਰ ਵੱਲੋਂ ਆਉਂਦੀ ਟਰੈਫਿਕ ਨੂੰ ਜਾਂ ਤਾਂ ਫਲਾਈਓਵਰ ਉਪਰੋਂ ਆ ਕੇ ਬਲਾਚੌਰ ਸ਼ਹਿਰ ਵੱਲ ਨੂੰ ਮੁੜਨਾ ਪਵੇਗਾ ਅਤੇ ਜਾਂ ਫਿਰ ਫਲਾਈਓਵਰ ਦੇ ਨਾਲ-ਨਾਲ ਹੇਠਾਂ ਵਾਲੇ ਉਲਟ ਪਾਸੇ ਤੋਂ ਮੁੜਨਾ ਪਵੇਗਾ। ਬਲਾਚੌਰ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਕੈਨਾਲ ਵਿਊ ਰੈਸਤਰਾਂ ਲਾਗਿਓਂ ਫਲਾਈਓਵਰ ਦੇ ਨਾਲ-ਨਾਲ ਬਾਈਪਾਸ ਤੱਕ ਸਰਵਿਸ ਲੇਨ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All