ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ

ਰਮੇਸ਼ ਭਾਰਦਵਾਜ ਲਹਿਰਾਗਾਗਾ, 30 ਮਈ ਇਲਾਕੇ ਵਿੱਚ ਕਰੋਨਾ ਪਾਜ਼ੇਟਿਵ ਸਾਧੂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਗਏ ਸੈਂਪਲ ਲੈਣ ਤੋਂ ਬਾਅਦ ਪਿੰਡ ਕਾਲਬੰਜਾਰਾ ਸੀਲ ਕਰ ਦਿੱਤਾ ਗਿਆ ਹੈ। ਪੁਲੀਸ ਨਾਕੇ ਅਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਜਾਕੇ 36 ਲੋਕਾਂ ਲਈ ਸੈਂਪਲ ਲਏ ਹਨ। ਸਾਧੂ ਪਿੰਡ ਵਿੱਚ ਦੁੱਧ ਲੈਣ ਦੀ ਗਜਾ ਲਈ ਜਾਂਦਾ ਸੀ। ਪਿੰਡ ਦੇ ਕਿਸੇ ਨੂੰ ਵੀ ਬਾਹਰ ਜਾਣ ਦੀ ਇਜਾਜ਼ਤ ਨਹੀ ਹੈ। ਇਸੇ ਦੌਰਾਨ ਸਿਹਤ ਵਿਭਾਗ ਨੇ ਲਹਿਰਾਗਾਗਾ ਦੇ ਵਾਰਡ ਪੰਜ ਗੇਂਦਾ ਰਾਮ ਬਾਗ ਦੇ ਵਸਨੀਕ ਹੁਕਮ ਚੰਦ 51 ਅਤੇ ਉਸ ਦੀ ਪਤਨੀ ਮਾਇਆ ਦੇਵੀ ਨੂੰ ਭਾਰਤਪੁਰ ਰਾਜਸਥਾਨ ’ਚੋਂ ਪਰਤਣ ’ਤੇ ਇਕਾਂਤਵਾਸ ’ਚ ਭੇਜ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All