ਪਿੰਡਾਂ ਦੀ ਪ੍ਰੰਪਰਾਵਾਦੀ ਲੋਕ-ਕਲਾ

ਡਾ. ਕੰਵਰਜੀਤ ਸਿੰਘ ਕੰਗ ਪੰਜਾਬ ਅਤੇ ਹਰਿਆਣਾ ਦੀ ਪ੍ਰੰਪਰਾਵਾਦੀ ਲੋਕ-ਕਲਾ ਦੇ ਨਮੂਨੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਬਣੇ ਕੱਚੇ ਘਰਾਂ ਦੀਆਂ ਕੰਧਾਂ ਉੱਤੇ ਹਾਲੇ ਵੀ ਕਿਤੇ ਕਿਤੇ ਨਜ਼ਰ ਆ ਜਾਂਦੇ ਹਨ। ਇਸ ਦਾ ਇਕ ਨਮੂਨਾ ਇੱਥੇ ਪ੍ਰਕਾਸ਼ਿਤ ਕੀਤੀ ਗਈ ਫੋਟੋ ਨਾਲ ਦੇਖਿਆ ਜਾ ਸਕਦਾ ਹੈ। ਕਲਾ ਦੇ ਕੰਮ ਦੇ ਮੁਲਾਂਕਣ ਨੂੰ ਉਸ ਦੀ ਸਿਰਜਣਸ਼ੀਲਤਾ, ਵਰਤੀ ਗਈ ਤਕਨੀਕ, ਮਾਧਿਅਮ, ਲਾਈ ਗਈ ਮਿਹਨਤ ਜਾਂ ਲੱਗੇ ਖਰਚੇ ’ਤੇ ਹੀ ਅਧਾਰਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਗੱਲਾਂ ’ਤੇ ਅਧਾਰਿਤ ਮੁਲਾਂਕਣ ਇਕਪਾਸੜ ਹੋਵੇਗਾ। ਵਾਸਤਵਿਕ ਕਲਾਤਮਕ ਮੁਲਾਂਕਣ ਇਸ ਦੇ ਸੋਹਜਵਾਦ ’ਤੇ ਅਧਾਰਿਤ ਹੋਵੇਗਾ ਅਤੇ ਇਹ ਸੋਹਜਵਾਦ ਵੱਖ ਵੱਖ ਚੌਗਿਰਦੇ, ਮਾਹੌਲ, ਸਮਾਜਕ ਵਾਤਾਵਰਨ ਅਨੁਸਾਰ ਵਖਰਾ ਹੁੰਦਾ ਹੈ ਅਤੇ ਇਸ ਦੀ ਸੁੰਦਰਤਾ ਨੂੰ ਮਾਣਨ ਲਈ ਇਸ ਮਾਹੌਲ ਵਿੱਚ ਭਿੱਜਣ ਦੀ ਲੋੜ ਹੁੰਦੀ ਹੈ ਅਤੇ ਨਾਲ ਹੀ ਉਨ੍ਹਾਂ ਸਮਾਜਕ, ਧਾਰਮਿਕ, ਆਰਥਿਕ ਹਾਲਤਾ, ਰਹਿਣ-ਸਹਿਣ ਦੇ ਢੰਗਾਂ ਅਤੇ ਆਦਤਾਂ, ਰਸਮਾਂ-ਰਿਵਾਜਾਂ, ਵਹਿਮਾਂ-ਭਰਮਾਂ ਦੇ ਪ੍ਰਸੰਗ ਵਿਚ ਵਿਗਸੀ ਕਲਾਤਮਕ ਸੂਝ ਨੂੰ ਸਮੀਕਰਣ ਕਰਨ ਦੀ ਲੋੜ ਹੁੰਦੀ ਹੈ। ਇਸ ਸਮੀਕਰਣ ਤੋਂ ਬਿਨਾਂ ਕਿਸੇ ਪਿੰਡ ਦੇ ਗਰੀਬ ਤਬਕੇ ਦੇ ਘਰ ਦੀ ਕੰਧ ਉੱਤੇ ਉਲੀਕੇ ਲੋਕ-ਕਲਾ ਦੇ ਚਿੱਤਰ ਦਾ ਕਲਾਤਮਕ ਜਾਂ ਸੋਹਜਾਤਮਕ ਮੁਲਾਂਕਣ ਕਰਨਾ ਅਸੰਭਵ ਹੋਵੇਗਾ। ਇਸ ਲਈ ਇਥੇ ਪ੍ਰਕਾਸ਼ਿਤ ਕੀਤੇ ਗਏ ਲੋਕ-ਚਿੱਤਰ ਨੂੰ ਜੇ ਇਸ ਦੇ ਚੌਗਿਰਦੇ ਅਤੇ ਮਾਹੌਲ ਦੇ ਪ੍ਰਸੰਗ ਅਨੁਸਾਰ ਦੇਖਿਆ ਜਾਵੇ ਤਾਂ ਇਹ ਕਿਸੇ ਕਲਾ ਦੇ ਨਮੂਨੇ ਤੋਂ ਘੱਟ ਨਹੀਂ ਉਤਰਦਾ ਅਤੇ ਬੜੇ ਸੀਮਤ ਵਸੀਲਿਆਂ ਨਾਲ ਬਣਿਆ ਇਹ ਲੋਕ-ਚਿੱਤਰ ਪ੍ਰਸ਼ੰਸਾ ਦਾ ਪਾਤਰ ਬਣ ਸਕਦਾ ਹੈ। ਸੰਪਰਕ: 98728-33604

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All